ਅੱਖਾਂ ਦੇ ਚੈੱਕਅਪ ਕੈਂਪ ਅਤੇ ਮੁਫਤ ਆਪਰੇਸ਼ਨ 21 ਮਾਰਚ ਨੂੰ ਨਵੀਂ ਦਾਣਾ ਮੰਡੀ ਵਿਖੇ ਹੋਣਗੇ।

ਜਲੰਧਰ( ਪਰਮਜੀਤ ਸਾਬੀ ) ਸਵਰਗਵਾਸੀ ਸਰਦਾਰ ਸੋਹਨ ਸਿੰਘ ਮਗਲਾਨੀ ,ਅਤੇ ਮਾਤਾ ਸੁਰਜੀਤ ਕੌਰ ਜੀ ਮਿਗਲਾਨੀ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਆਪਰੇਸ਼ਨ ਅਤੇ ਫਰੀ ਚੈੱਕਅਪ ਕੈਂਪ ਮਿਤੀ 21 ਮਾਰਚ 2024 ਦਿਨ ਵੀਰਵਾਰ ਨੂੰ 86 ਨਵੀਂ ਦਾਣਾ ਮੰਡੀ ਜਲੰਧਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਏ ਜਾਣਗੇ । ਇਸ ਕੈਂਪ ਵਿੱਚ ਅੱਖਾਂ ਦੇ ਮਾਹਰ ਡਾਕਟਰ ਪੀਓਸ਼ ਸੂਦ ਅਤੇ ਉਹਨਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਜਾਵੇਗਾ, ਅਤੇ ਮੁਫਤ ਦਵਾਈਆਂ ,ਮੁਫਤ ਐਨਕਾਂ, ਮੁਫਤ ਲੈਂਜ ਵੀ ਲਗਾਏ ਜਾਣਗੇ , ਅਤੇ ਆਪਰੇਸ਼ਨ ਨੈਸ਼ਨਲ ਆਈ ਹਸਪਤਾਲ, ਕਪੂਰਥਲਾ ਰੋਡ ਵਿਖੇ ਕੀਤੇ ਜਾਣਗੇ,ਜਿਹੜੇ ਵੀ ਲੋਕ ਇਸ ਕੈਂਪ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ। ਉਹ ਆਪਣੇ ਆਧਾਰ ਕਾਰਡ ਨਾਲ ਲੈ ਕੇ ਆਉਣ , ਇਹ ਜਾਣਕਾਰੀ ਦਿੰਦੇ ਹੋਏ ਰਜਿੰਦਰ ਸਿੰਘ ਮਗਲਾਨੀ ਨੇ ਦੱਸਿਆ ਕਿ ਵੱਧ ਤੋਂ ਵੱਧ ਲੋੜਵੰਦ ਲੋਕਾ ਨੂੰ ਇਸ ਕੈਂਪ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ, ਮੋਹਿੰਦਰ ਸਿੰਘ, ਹਰਪ੍ਰੀਤ ਸਿੰਘ ਸੌਨੂੰ,ਜਤਿੰਦਰ ਸਾਹਨੀ, ਹੰਸ ਰਾਜ, ਬੌਬੀ ਬਹਿਲ, ਅਰੁਸ ਕਾਲੜਾ, ਬਿੱਕੂ ਥਾਪਰ,ਆਦਿ ਮੌਜੂਦ ਸਨ

Leave a Comment

Your email address will not be published. Required fields are marked *

Scroll to Top