ਅੰਬੇਡਕਰ ਫੋਰਸ ਪੰਜਾਬ ਵੱਲੋਂ ਸੁੱਖੀ ਦਾਊਦਪੁਰੀਆ ਨੂੰ ਆਦਮਪੁਰ ਪ੍ਰਧਾਨ ਨਿਯੁਕਤ
          

ਅਾਦਮਪੁਰ ( ਪਰਮਜੀਤ ਸਾਬੀ )ਬੀਤੇ ਦਿਨੀਂ ਅੰਬੇਡਕਰ ਫੋਰਸ ਦੇ ਪੰਜਾਬ ਪ੍ਰਧਾਨ ਸਾਬ ਮਾਣਯੋਗ ਸ਼੍ਰੀ ਅਨਿਲ ਕੁਮਾਰ ਬਾਘਾ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਅੰਬੇਡਕਰ ਫੋਰਸ ਵਿੱਚ ਵਾਧਾ ਕਰਦਿਆਂ ਹੋਇਆਂ
ਸੁੱਖੀ ਦਾਊਦਪੁਰੀਆ ਜੀ ਨੂੰ ਆਦਮਪੁਰ ਤੋਂ ਅੰਬੇਡਕਰ ਫੋਰਸ ਪ੍ਰਧਾਨ ਚੁਨਣ ਦੇ ਨਾਲ ਨਾਲ ਦਮਨ ਵਿਰਦੀ ਨੂੰ ਕਠਾਰ ਪ੍ਰਧਾਨ ਦੀਪ ਮੰਡੇਰਾ ਨੂੰ ਵਾਇਸ ਪ੍ਰਧਾਨ ਕਠਾਰ
ਗੁਰਦਾਵਰ ਵਿਰਦੀ, ਆਕਾਸ਼ ਮੰਡੇਰਾ, ਨੀਮਾਂ ਮੇਘੋਵਾਲ, ਆਦਿਕ ਨੋਜਵਾਨਾਂ ਨੂੰ ਉਨ੍ਹਾਂ ਦੇ ਸਮਾਜ ਪ੍ਰਤੀ ਚੰਗੇ ਕੰਮਕਾਜ ਨੂੰ ਦੇਖਿਆ ਹੋਇਆ
ਵੱਖ ਵੱਖ ਪ੍ਰਕਾਰ ਦੇ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਦੇ ਕਰਕੇ ਨਿਵਾਜਿਆ ਗਿਆ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਤੰਨੋ ਮੰਨੋਂ ਧੰਨੋ ਵਾ ਖ਼ੂਬੀ ਨਿਭਾਉਣ ਲਈ ਦ੍ਰਿੜ ਕਰਵਾਇਆ ਗਿਆ
ਇਸ ਮੌਕੇ ਬਹੁਤ ਸਾਰੀਆਂ ਨਾਮਵਰ ਸਖਸ਼ੀਅਤਾਂ ਵਿੱਚ
ਪੰਜਾਬ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਬਾਘਾ ਜੀ
ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਮਾਣਯੋਗ ਪ੍ਰਧਾਨ ਸਾਬ ਸਰਦਾਰ ਜਸਵੀਰ ਸਿੰਘ ਜੀ ਸਾਬੀ ਪਧਿਆਣਾ ਜੀ, ਵਾਇਸ ਪ੍ਰਧਾਨ ਸਾਬ ਸ਼੍ਰੀ ਕਰਨ ਪੰਚ ਜੀ ਸੈਕਟਰੀ ਸਾਬ ਲਖਵੀਰ ਸਿੰਘ ਜੀ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਮੈਂਬਰ ਸਹਿਬਾਨ ਹਾਜ਼ਰ ਸਨ ਜਿਨ੍ਹਾਂ ਨੇ ਆਪਣੇ ਵੱਲੋਂ ਸੁੱਖੀ ਦਾਊਦਪੁਰੀਆ ਜੀ ਅਤੇ ਨਵੇਂ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਨਾਲ ਦੀ ਨਾਲ ਪੰਜਾਬ ਪ੍ਰਧਾਨ ਅਨਿਲ ਕੁਮਾਰ ਬਾਘਾ ਜੀ ਇਹਨਾਂ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਤਹਿ ਦਿਲੋਂ ਧੰਨਵਾਦ ਕੀਤਾ

Leave a Comment

Your email address will not be published. Required fields are marked *

Scroll to Top