ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਵਿਖੇ 22 ਮਾਰਚ ਨੂੰ

ਜਲੰਧਰ (:-ਪਰਮਜੀਤ ਸਾਬੀ)ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ 22 ਮਾਰਚ 2024 ਨੂੰ ਸੂਬਾ ਪੱਧਰੀ ਮੀਟਿੰਗ ਸਾਹਿਬ ਕਾਂਸ਼ੀ ਰਾਮ ਭਵਨ ਜਲੰਧਰ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਸੂਬਾ ਕਮੇਟੀ ਅਹੁਦੇਦਾਰ, ਜਿਲ੍ਹਾਂ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼ਾਮਿਲ ਹੋਣਗੇ। ਮੀਟਿੰਗ ਪਾਰਲੀਮੈਂਟ ਵਾਈਜ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਦਫਤਰ ਸਕੱਤਰ ਸ੍ਰੀ ਜਸਵੰਤ ਰਾਏ ਜੀ ਨੇ ਕਿਹਾ ਕਿ ਪਾਰਲੀਮੈਂਟ ਹੁਸ਼ਿਆਰਪੁਰ, ਪਾਰਲੀਮੈਂਟ ਜਲੰਧਰ ਅਤੇ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਦੀ ਲੀਡਰਸ਼ਿਪ ਦਾ ਸਮਾਂ ਸਵੇਰੇ 10 ਵਜੇ ਹੋਵੇਗਾ। ਪਾਰਲੀਮੈਂਟ ਗੁਰਦਾਸਪੁਰ, ਪਾਰਲੀਮੈਂਟ ਅੰਮ੍ਰਿਤਸਰ ਸਾਹਿਬ ਤੇ ਪਾਰਲੀਮੈਂਟ ਖਡੂਰ ਸਾਹਿਬ ਦੁਪਹਿਰ 12 ਵਜੇ ਮੀਟਿੰਗ ਹੋਵੇਗੀ।ਪਾਰਲੀਮੈਂਟ ਫਿਰੋਜ਼ਪੁਰ, ਪਾਰਲੀਮੈਂਟ ਫਰੀਦਕੋਟ ਤੇ ਪਾਰਲੀਮੈਂਟ ਬਠਿੰਡਾ ਦੀ ਮੀਟਿੰਗ ਦੋਪਹਿਰ 1 ਵਜੇ ਹੋਵੇਗੀ। ਪਾਰਲੀਮੈਂਟ ਲੁਧਿਆਣਾ ਤੇ ਪਾਰਲੀਮੈਂਟ ਸੰਗਰੂਰ ਦੀ ਮੀਟਿੰਗ ਦੋਪਹਿਰ 2 ਵਜੇ ਹੋਵੇਗੀ। ਪਾਰਲੀਮੈਂਟ ਪਟਿਆਲਾ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਦੋਪਹਿਰ 3 ਵਜੇ ਹੋਵੇਗੀ।

ਮੀਟਿੰਗ ਵਿੱਚ ਹਲਕਾ ਪੱਧਰੀ ਸੰਗਠਨ ਰਿਪੋਰਟ ਲਈ ਜਾਵੇਗੀ, ਆਗਾਮੀ ਲੋਕ ਸਭਾ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਚੋਣ ਤੇ ਚਰਚਾ ਕੀਤੀ ਜਾਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਮੇਟੀਆਂ, ਲੋਕ ਸਭਾ ਪੱਧਰੀ ਪ੍ਰੋਗਰਾਮ ਆਦਿ ਗਤੀਵਿਧੀਆਂ ਤੇ ਚਰਚਾ ਹੋਵੇਗੀ।
ਮੀਟਿੰਗ ਵਿੱਚ ਕੇਂਦਰੀ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਮੁੱਖ ਮਹਿਮਾਨ ਹੋਣਗੇ। ਸੂਬਾ ਇੰਚਾਰਜ ਵਿਧਾਇਕ ਡਾ. ਨਛੱਤਰਪਾਲ ਜੀ ਅਤੇ ਸ੍ਰੀ ਅਜੀਤ ਸਿੰਘ ਭੈਣੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ। ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਜੀ ਕਰਨਗੇ।

Leave a Comment

Your email address will not be published. Required fields are marked *

Scroll to Top