ਹੋਨੋਲੂਲੂ/ਅਮਰੀਕਾ:- ਅਮਰੀਕਾ ਦੇ ਹੋਨੋਲੂਲੂ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ 3 ਨਾਬਾਲਗ ਬੱਚਿਆਂ ਦਾ ਕਥਿਤ ਤੌਰ ‘ਤੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ । । ਲੈਫਟੀਨੈਂਟ ਦੀਨਾ ਥੋਮਸ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਘਰ ‘ਚ ਇਕ ਔਰਤ ਅਤੇ 10, 12 ਅਤੇ 17 ਸਾਲ ਦੇ ਬੱਚੇ ਮ੍ਰਿਤਕ ਪਏ ਮਿਲੇ, ਜਿਨ੍ਹਾਂ ਦੀ ਮੌਤ ਚਾਕੂ ਨਾਲ ਹਮਲੇ ਕਾਰਨ ਹੋਈ ਅਤੇ ਔਰਤ ਦਾ ਪਤੀ ਵੀ ਮ੍ਰਿਤਕ ਪਾਇਆ ਗਿਆ।
ਥੋਮਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਤੀ ਨੇ ਆਪਣੀ ਪਤਨੀ ਅਤੇ ਬੱਚਿਆਂ ‘ਤੇ ਜਾਨਲੇਵਾ ਹਮਲਾ ਕੀਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਕੀ ਵਿਅਕਤੀ ਨੇ ਖ਼ੁਦ ਨੂੰ ਚਾਕੂ ਮਾਰਿਆ ਹੈ ,ਤਾਂ ਉਨ੍ਹਾਂ ਕਿਹਾ ਕਿ ਪਤੀ ਦੀ ਮੌਤ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਸ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਪਰਿਵਾਰ ਦੇ ਮੈਂਬਰਾਂ ਵਿਚਾਲੇ ਬਹਿਸ ਹੋਈ ਸੀ। ਥੋਮਸ ਨੇ ਕਿਹਾ ਕਿ ਇਸ ਘਰ ‘ਚੋਂ ਘਰੇਲੂ ਹਿੰਸਾ ਸਬੰਧੀ ਪਹਿਲਾਂ ਕਦੇ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਪੁਲਸ ਨੂੰ ਅਜੇ ਤੱਕ ਜਾਣਕਾਰੀ ਨਹੀਂ ਹੈ ਕਿ ਇਹ ਕਤਲ ਕਿਉਂ ਕੀਤੇ ਗਏ ਹਨ।

















































