ਹੁਸ਼ਿਆਰਪੁਰ ਵਿਖੇ ਨਸ਼ੀਲੀ ਗੋਲੀਆਂ ਅਤੇ ਪਿਸਟਲ ਸਮੇਤ ਕਾਬੂ ਨੌਜਵਾਨ

ਹੁਸ਼ਿਆਰਪੁਰ – ਮਾਨਯੋਗ ਸ਼੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਸ਼੍ਰੀ ਸਰਬਜੀਤ ਸਿੰਘ ਬਾਹੀਆਂ ਐੱਸ.ਪੀ.( ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ, ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ਼੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ, SI/SHO ਬਲਜਿੰਦਰ ਸਿੰਘ ਥਾਣਾ ਮਾਹਿਲਪੁਰ ਜੀ ਦੀ ਦੇਖ ਰੇਖ ਹੇਠ ਮਿਤੀ 11-04-2024 ਨੂੰ ASI ਗੁਰਨੇਕ ਸਿੰਘ ਥਾਣਾ ਮਾਹਿਲਪੁਰ ਨੇ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਬਾ ਚੈਕਿੰਗ ਭੈੜੇ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਹਰ ਤਰ੍ਹਾ ਦੇ ਵਹੀਕਲਸ ਦੇ ਸਬੰਧ ਵਿੱਚ ਬਾਹੱਦ ਰਕਬਾ ਪਿੰਡ ਮੁੱਗੋਵਾਲ ਰੋਡ ਤੋ ਮੋਟਰਸਾਇਕਲ ਨੰਬਰੀ PB-07-AV-4681 ਮਾਰਕਾ ਸਪਲੈਡਰ ਹੀਰੋ ਰੰਗ ਕਾਲਾ ਤੇ ਸਵਾਰ ਮੁਸੱਮੀ ਸਨਮਦੀਪ ਸਿੰਘ ਉਰਫ ਸਨਮ ਪੁੱਤਰ ਪਰਮਜੀਤ ਸਿੰਘ ਵਾਸੀ ਮੁੱਗੋਵਾਲ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਪਿਸਟੱਲ ਸਮੇਤ ਮੈਗਜੀਨ,ਕੁੱਲ 02 ਜਿੰਦਾ ਰੋਦ (KF 7.65) ਅਤੇ ਕੁੱਲ 13 ਪੱਤੇ ਹਰੇਕ ਪੱਤੇ ਵਿੱਚ 15/15 ਨਸ਼ੀਲੀਆਂ ਗੋਲੀਆਂ ਕੁੱਲ 195 ਮਾਰਕਾ ETIZOLAM TABLETS 0.5 MG (ETIRON 0.5) ਰੰਗ ਸੰਤਰੀ ਬਰਾਮਦ ਕਰਕੇ ਮੁੱਸਮੀ ਸਨਮਦੀਪ ਸਿੰਘ ਉਰਫ ਸਨਮ ਉਕਤ ਦੇ ਖਿਲਾਫ ਮੁਕੱਦਮਾ ਨੰਬਰ 68 ਮਿਤੀ 11-04-2024 भ/प 25-54-59 ARMS ACT & 22-61-85 NDPS ACT ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।ਜਿਸ ਪਾਸੋ ਹੁਣ ਤੱਕ ਪੁੱਛਗਿੱਛ ਜਾਰੀ ਹੈ ਤੇ ਉਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

Leave a Comment

Your email address will not be published. Required fields are marked *

Scroll to Top