ਮਾਨਵਤਾ ਦੀ ਸੇਵਾ ਲਈ ਲਗਾਤਾਰ ਲੱਗਦੇ ਰਹਿਣਗੇ ਕੈਂਪ – ਭਾਈ ਸੁਖਜੀਤ ਸਿੰਘ ਡਰੋਲੀ

ਜਲੰਧਰ (ਪਰਮਜੀਤ ਸਾਬੀ) – ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸੇਵਾ ਦੇ ਫਲਸਫੇ ਨਾਲ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਲਗਾਤਾਰ ਲੋਕ ਭਲਾਈ ਕੈਂਪ ਹਮਸਫ਼ਰ ਯੂਥ ਕਲੱਬ ਜਲੰਧਰ ਅਤੇ ਸਮੁੱਚੇ ਪ੍ਰਸ਼ਾਸਨ ਦੇ ਵੱਡੇ ਸਹਿਯੋਗ ਨਾਲ ਲਗਾਤਾਰ ਵੱਖ ਵੱਖ ਵਿਸ਼ਿਆਂ ਦੇ ਮਾਣਯੋਗ ਪ੍ਰਧਾਨ ਸਾਬ ਜੱਥੇਦਾਰ ਸਰਦਾਰ ਮਨੋਹਰ ਸਿੰਘ ਜੀ ਡਰੋਲੀ ਜੀ ਦੀ ਅਗਵਾਈ ਵਿੱਚ ਲੱਗਦੇ ਰਹਿਣਗੇ ਇਸੇ ਦੌਰਾਨ
ਭਾਦੋਂ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ
ਮਿਤੀ 16/8/24/ ਦਿਨ ਸ਼ੁੱਕਰਵਾਰ ਨੂੰ ਸਵੇਰੇ ਦਸ ਵਜੇ ਤੋਂ ਬਾਅਦ ਦੁਪਹਿਰ ਦੋ ਵਜੇ ਤੱਕ ਸਿਵਲ ਹਸਪਤਾਲ ਜਲੰਧਰ ਅਤੇ ਹਮਸਫ਼ਰ ਯੂਥ ਕਲੱਬ ਦੇ ਵੱਡੇ ਸਹਿਯੋਗ ਨਾਲ
ਹੱਡੀਆਂ ਅਤੇ ਜੋੜਾਂ ਦੇ ਦਰਦਾਂ ਦਾ ਬਿਲਕੁਲ ਮੁਫਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਜਿਸ ਵਿੱਚ ਸਰਕਾਰੀ ਪੱਧਰ ਤੇ ਉਚ ਕੋਟੀ ਦੇ ਡਾਕਟਰ ਸਹਿਬਾਨ ਮਰੀਜ਼ਾਂ ਦੀ ਮੁਫ਼ਤ ਜਾਂਚ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ ਸੰਗਰਾਦ ਦੇ ਦਿਹਾੜੇ ਤੇ ਕਰਨਗੇ ਅਤੇ ਅਪ੍ਰੇਸ਼ਨ ਸਿਵਲ ਹਸਪਤਾਲ ਜਲੰਧਰ ਵਿਖੇ ਕੀਤੇ ਜਾਣਗੇ ਸੋਂ ਸਬੰਧਤ ਮਰੀਜ਼ ਵੱਧ ਤੋਂ ਵੱਧ ਜਰੂਰ ਲਾਹਾ ਪ੍ਰਾਪਤ ਕਰਨ ਜੀ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top