18 ਵਿਧਾਇਕਾਂ ਦੀ ਮੀਟਿੰਗ, 30 ਤੋਂ ਜ਼ਿਆਦਾ ਭਾਜਪਾ ਦੇ ਸੰਪਰਕ ਵਿੱਚ, ਹਰਪਾਲ ਚੀਮਾ ਚੁੱਪ-ਗੜੁੱਪ, ਰਾਘਵ ਚੱਢਾ ਦੇ ਵੀ ਚਰਚੇ, ਰਾਜਕੁਮਾਰ ਚੱਬੇਵਾਲ ਬੈਂਕ ਗੇਅਰ ਪਾਉਣ ਦੇ ਰੌਅ ਵਿੱਚ

ਚੰਡੀਗੜ੍ਹ:-ਪਿਛਲੇ ਕਰੀਬ ਇੱਕ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਅਹਿਮ ਨੇਤਾ ਰਾਘਵ ਚੱਢਾ ਦੀ ਖਾਮੋਸ਼ੀ ਸਾਰਿਆਂ ਨੂੰ ਰੜਕ ਰਹੀ ਹੈ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਵੀ ਉਹ ਖਾਸ ਨਾਂ ਬੋਲ ਸਕੇ ਹਾਲਾਂਕਿ ਉਹਨਾਂ ਬਾਰੇ ਚਰਚਾ ਇਹ ਹੈ ਕਿ ਉਹ ਯੂਕੇ ਗਏ ਹੋਏ ਸਨ ਅਤੇ ਉਹ ਵੀ ਭਾਜਪਾ ਦੇ ਸੰਪਰਕ ਵਿੱਚ ਹਨ ।ਸੋਸ਼ਲ ਮੀਡੀਆ ਦੇ ਬਾਜ਼ਾਰ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਰਾਘਵ ਚੱਢਾ ਵੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ।

ਪੰਜਾਬ ਦੇ ਫਾਇਨੈਂਸ ਮਨਿਸਟਰ ਹਰਪਾਲ ਸਿੰਘ ਚੀਮਾ ਵੀ ਪਿਛਲੇ 10-15 ਦਿਨ ਤੋਂ ਚੁੱਪ-ਚੁੱਪ ਨਜ਼ਰ ਆ ਰਹੇ ਹਨ ।ਅਤੇ ਉਨ੍ਹਾਂ ਦੀ ਖਾਮੋਸ਼ੀ ਵੀ ਆਮ ਆਦਮੀ ਪਾਰਟੀ ਨੂੰ ਅੰਦਰੋਂ ਅੰਦਰੀ ਰੜਕ ਰਹੀ ਹੈ, ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਈਡੀ ਦੇ ਰਡਾਰ ’ਤੇ ਹੈ ਜਿਸ ਵਿੱਚ ਹਰਪਾਲ ਚੀਮਾ ਦੀ ਕਥਿਤ ਤੌਰ ’ਤੇ ਅਹਿਮ ਭੂਮਿਕਾ ਹੈ।

ਗੱਲ ਸੱਚ ਹੋਈ ਤਾਂ ਭਾਜਪਾ ਸਮੂਹਿਕ ਅਤੇ ਵੱਡੇ ਪੱਧਰ ’ਤੇ ਵਿਧਾਇਕਾਂ ਕੋਲੋਂ ਅਸਤੀਫੇ ਦਿਵਾ ਕੇ ਸਰਕਾਰ ਨੂੰ ਘੱਟ ਗਿਣਤੀ ਵਿੱਚ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਅਤੇ ਪੰਜਾਬ ਵਿੱਚ ਦੁਬਾਰਾ ਚੋਣਾਂ ਕਰਾਉਣ ਵੱਲ ਨੂੰ ਲਿਜਾਇਆ ਜਾ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਕੇਂਦਰ ਦੀਆਂ ਖੁਫੀਆ ਏਜੰਸੀਆਂ ਵਿਧਾਇਕਾਂ ਅਤੇ ਮੰਤਰੀਆਂ ਦਾ ਕਥਿਤ ਭਰਿਸ਼ਟਾਚਾਰ ਦਾ ਕੱਚਾ ਚਿੱਠਾ ਇਕੱਠਾ ਕਰ ਰਹੀਆਂ ਹਨ ।ਜਿਸ ਦੇ ਬਲਬੂਤੇ ’ਤੇ ਭਾਜਪਾ ਪੰਜਾਬ ਵਿੱਚ ਕੋਈ ਵੱਡਾ ਖੇਲ ਖੇਡ ਸਕਦੀ ਹੈ । ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰ ਹੋਣ ਅਤੇ ਹਾਈ ਕੋਰਟ ਵੱਲੋਂ ਕੋਈ ਖਾਸ ਰਾਹਤ ਨਾ ਮਿਲਣ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ । ਪੰਜਾਬ ਦੇ ਮੁੱਖ ਮੰਤਰੀ ਵੀ ਲਗਾਤਾਰ ਵਿਧਾਇਕਾਂ ਨੂੰ ਸੰਪਰਕ ਕਰਨ ਵਿੱਚ ਲੱਗੇ ਹੋਏ ਹਨ। ਪੰਜਾਬ ਦੀਆਂ ਖੁਫੀਆ ਏਜੰਸੀਆਂ ਨੂੰ ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਤੇ ਨਿਗਾਹ ਰੱਖਣ ਲਈ ਕਿਹਾ ਗਿਆ ਹੈ, ਕਿਉਂਕਿ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਝਟਕੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੈਰ ਉਖੜੇ ਪਏ ਹਨ।
[3/31, 7:45 PM] God Is Great: ਅੱਜ ਹੋਰ ਸ਼ਾਮਿਲ ਹੋ ਸਕਦੇ ਨੇ ਭਾਜਪਾ ਵਿੱਚ ਆਪ ਦੇ ਨੇਤਾ
ਪੂਰੇ ਸੋਸ਼ਲ ਮੀਡੀਆ ਵਿੱਚ ਬੀਤੀ ਕੱਲ ਸ਼ਾਮ ਤੋਂ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਦੇ ਕਥਿਤ ਤੌਰ ’ਤੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਪੂਰੇ ਜ਼ੋਰਾਂ ’ਤੇ ਹਨ, ਇਥੇ ਹੀ ਬੱਸ ਨਹੀਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਉਹਨਾਂ ਦੀਆਂ ਕਾਂਗਰਸ ਨਾਲ ਟਰਮਾਂ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲੀਆਂ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਟਿਕਟ ਕੱਟੇ ਜਾਣ ਦੀ ਵੀ ਚਰਚਾ ਜੋਰਾ ’ਤੇ ਹੈ ਅਤੇ ਉਨਾਂ ਨੂੰ ਭਾਜਪਾ ਵਿੱਚ ਲਿਜਾਣ ਲਈ ਰਵਨੀਤ ਬਿੱਟੂ ਪੂਰਾ ਜ਼ੋਰ ਲਗਾ ਰਹੇ ਹਨ, ਇਸ ਤੋਂ ਪਹਿਲਾਂ ਇਹ ਵੀ ਚਰਚਾ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਵੀ ਰਹੇ ਹਨ ਅਤੇ ਉਨਾਂ ਦੇ ਆਪ ਵਿੱਚ ਸ਼ਾਮਿਲ ਹੋਣ ਦੇ ਵੀ ਚਰਚੇ ਚੱਲਦੇ ਰਹੇ ਹਨ।

ਮੀਡੀਆ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਉਹਨਾਂ ਬਾਰੇ ਇਹ ਖਬਰ ਚੱਲ ਰਹੀ ਸੀ ਕਿ ਉਹ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ ਪਰ ਦੇਰ ਸ਼ਾਮ ਉਹਨਾਂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦਿਆਂ ਆਪ ਵਿੱਚ ਹੀ ਰਹਿਣ ਦਾ ਲੋਕਾਂ ਨੂੰ ਯਕੀਨ ਦਿਵਾਇਆ ਹੈ ਲੇਕਿਨ ਦਾ ਐਡੀਟਰ ਨਿਊਜ਼ ਤੇ ਸੂਤਰਾਂ ਮੁਤਾਬਿਕ ਡਾਕਟਰ ਰਾਜਕੁਮਾਰ ਚੱਬੇਵਾਲ ਬੈਕ ਗੇਅਰ ਵੀ ਮਾਰ ਕੇ ਵਾਪਸ ਕਾਂਗਰਸ ਵਿੱਚ ਜਾ ਸਕਦੇ ਹਨ ।ਕਿਉਂਕਿ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਗ੍ਰਾਫ ਪੂਰੀ ਤਰ੍ਰਾਂ ਹੇਠਲੇ ਪੱਧਰ ’ਤੇ ਆ ਚੁੱਕਾ ਹੈ ਅਤੇ ਬੀਤੇ ਦਿਨੀ ਉਹਨਾਂ ਵੱਲੋਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਵੀ ਠੁੱਸ ਹੋ ਕੇ ਰਹਿ ਗਿਆ ।ਉਹ ਕਾਂਗਰਸ ਵਿੱਚ ਵਾਪਸ ਆਉਣ ਲਈ ਕਈ ਕਾਂਗਰਸੀ ਨੇਤਾਵਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਖਬਰਾਂ ਦਾ ਖੰਡਨ ਕਰਨ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਹੁਣ ਨੇਤਾਵਾਂ ’ਤੇ ਕੋਈ ਭਰੋਸਾ ਨਹੀਂ ਰਿਹਾ ।ਕਿਉਂਕਿ ਚੱਬੇਵਾਲ ਇੱਕ ਦਿਨ ਪਹਿਲਾਂ ਸੰਗਲ ਲੈ ਕੇ ਵਿਧਾਨ ਸਭਾ ਵਿੱਚ ਜਾਂਦੇ ਹਨ ਅਤੇ ਦੂਜੇ ਦਿਨ ਉਹੀ ਸੰਗਲ ਆਪਣੇ ਗਲ ਵਿੱਚ ਪਾ ਕੇ ਆਪ ਵਿੱਚ ਸ਼ਾਮਿਲ ਹੋ ਜਾਂਦੇ ਹਨ।

ਪੰਜਾਬ ਦੇ ਫਾਇਨੈਂਸ ਮਨਿਸਟਰ ਹਰਪਾਲ ਸਿੰਘ ਚੀਮਾ ਵੀ ਪਿਛਲੇ 10-15 ਦਿਨ ਤੋਂ ਚੁੱਪ-ਚੁੱਪ ਨਜ਼ਰ ਆ ਰਹੇ ਹਨ ।ਅਤੇ ਉਨ੍ਹਾਂ ਦੀ ਖਾਮੋਸ਼ੀ ਵੀ ਆਮ ਆਦਮੀ ਪਾਰਟੀ ਨੂੰ ਅੰਦਰੋਂ ਅੰਦਰੀ ਰੜਕ ਰਹੀ ਹੈ, ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਈਡੀ ਦੇ ਰਡਾਰ ’ਤੇ ਹੈ ਜਿਸ ਵਿੱਚ ਹਰਪਾਲ ਚੀਮਾ ਦੀ ਕਥਿਤ ਤੌਰ ’ਤੇ ਅਹਿਮ ਭੂਮਿਕਾ ਹੈ।

ਪਿਛਲੇ ਕਰੀਬ ਇੱਕ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਅਹਿਮ ਨੇਤਾ ਰਾਘਵ ਚੱਢਾ ਦੀ ਖਾਮੋਸ਼ੀ ਸਾਰਿਆਂ ਨੂੰ ਰੜਕ ਰਹੀ ਹੈ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਵੀ ਉਹ ਖਾਸ ਨਾਂ ਬੋਲ ਸਕੇ ਹਾਲਾਂਕਿ ਉਹਨਾਂ ਬਾਰੇ ਚਰਚਾ ਇਹ ਹੈ ਕਿ ਉਹ ਯੂਕੇ ਗਏ ਹੋਏ ਸਨ ਅਤੇ ਉਹ ਵੀ ਭਾਜਪਾ ਦੇ ਸੰਪਰਕ ਵਿੱਚ ਹਨ ।ਸੋਸ਼ਲ ਮੀਡੀਆ ਦੇ ਬਾਜ਼ਾਰ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਰਾਘਵ ਚੱਢਾ ਵੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ।

Facebook
WhatsApp
Twitter
LinkedIn
Email
Telegram

Leave a Comment

Your email address will not be published. Required fields are marked *

Scroll to Top