CM ਮਾਨ ਨੇ ਆਪਣੇ ਪਰਿਵਾਰ ਨਾਲ ਸ਼ਿਵ ਮੰਦਿਰ ਜਾਂ ਕੇ ਮੱਥਾ ਟੇਕਿਆ।

ਚੰਡੀਗੜ੍ਹ : ਅੱਜ ਪੂਰੀ ਦੁਨੀਆ ‘ਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਤੇ ਮੰਦਰਾਂ ‘ਚ ਰੌਣਕਾਂ ਲੱਗੀਆਂ ਹੋਈਆਂ ਹਨ। ਭਗਤ ਸ਼ਿਵ ਭੋਲੇ ਦੇ ਰੰਗ ‘ਚ ਰੰਗੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਵੀ ਸੂਬਾ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ।ਮੁੱਖ ਮੰਤਰੀ ਮਾਨ ਆਪਣੇ ਪਰਿਵਾਰ ਸਮੇਤ ਮੋਹਾਲੀ ਦੇ ਫੇਜ਼-11 ਦੇ ਸ਼ਿਵ ਮੰਦਰ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਣੇ ਭੋਲੇਨਾਥ ਨੂੰ ਮੱਥਾ ਟੇਕਿਆ ਅਤੇ ਪੂਜਾ-ਅਰਚਨਾ ਕੀਤੀ।ਉਨ੍ਹਾਂ ਨੇ ਸਭ ਨੂੰ ਮਹਾਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬੀਆਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਵੀ ਪ੍ਰਾਰਥਨਾ ਕੀਤੀ।

Leave a Comment

Your email address will not be published. Required fields are marked *

Scroll to Top