ਹੇਫੇਈ (ਵਾਰਤਾ)– ਚੀਨ ਦੇ ਅਨਹੂਈ ਸੂਬੇ ’ਚ ਸੋਮਵਾਰ ਨੂੰ ਕੋਲੇ ਦੀ ਖਾਣ ’ਚ ਗੈਸ ਧਮਾਕੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ।ਅਤੇ 2 ਹੋਰ ਲੋਕ ਫਸ ਗਏ।
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 12:10 ਵਜੇ ਵਾਪਰਿਆ। ਹਾਦਸੇ ਦੇ ਸਮੇਂ ਹੁਆਈਏ ਐਨਰਜੀ ਦੀ ਜ਼ਕੀਆਓ ਕੋਲਾ ਖਾਣ ’ਚ 24 ਮਾਈਨਰ ਕੰਮ ਕਰ ਰਹੇ ਸਨ।
22 ਮਾਈਨਰ ਵਾਪਸ ਪਰਤਣ ’ਚ ਕਾਮਯਾਬ ਹੋ ਗਏ ਪਰ ਗੰਭੀਰ ਰੂਪ ’ਚ ਜ਼ਖ਼ਮੀ ਹੋਏ 8 ’ਚੋਂ 7 ਦੀ ਮੌਤ ਹੋ ਗਈ। ਬਾਕੀ 2 ਲਾਪਤਾ ਮਜ਼ਦੂਰਾਂ ਤੱਕ ਪਹੁੰਚਣ ਲਈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।

















































