ਕਾਂਗਰਸ ਪਾਰਟੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ

ਜਲੰਧਰ – ਅੱਜ ਕਾਂਗਰਸ ਪਾਰਟੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ । ਕਾਂਗਰਸ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਨਗਰ ਨਿਗਮ ਜਲੰਧਰ ਦੇ ਦਫ਼ਤਰ ਦੇ ਬਾਹਰ ਪੰਜਾਬ ਦੀ ਮੌਜੂਦਾਂ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ । ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਲੰਧਰ ਸ਼ਹਿਰ ਦੀ ਆਮ ਜਨਤਾ ਨੂੰ ਮੁਢਲੀਆ ਸਹੂਲਤਾਂ ਦੇਣ ਵਿਚ ਬਿਲਕੁਲ ਫੇਲ ਸਾਬਿਤ ਹੋ ਗਈ ਹੈ । ਜਲੰਧਰ ਦੇ ਵੱਖ ਵੱਖ ਵਾਰਡਾਂ ਵਿਚ ਸੀਵਰੇਜ ਭਰੇ ਪਏ ਹਨ । ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ । ਸ਼ਹਿਰ ਦੀਆਂ ਸੜਕਾਂ ਬੁਰੀ ਤਰਾਂ ਨਾਲ ਟੁੱਟ ਚੁੱਕੀਆਂ ਹਨ । ਥਾਂ ਥਾਂ ਟੋਏ ਪਏ ਹੋਏ ਹਨ । ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ । ਸਟ੍ਰੀਟ ਲਾਈਟਾਂ ਬੰਦ ਪਾਈਆਂ ਹਨ । ਸਟ੍ਰੀਟ ਲਾਈਟਾਂ ਠੀਕ ਕਰਨ ਵਾਲੇ ਮੁਲਾਜ਼ਮਾਂ ਨੂੰ 8-8 ਮਹੀਨਿਆਂ ਤੋ ਤਨਖਾਹ ਨਹੀ ਦਿੱਤੀ ਜਾ ਰਹੀ । ਸ਼ਹਿਰ ਦੇ ਹਾਲਾਤ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ । ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਅਫਸਰਾਂ ਦਾ ਇੰਨਾਂ ਕੰਮਾਂ ਵੱਲ ਕੋਈ ਧਿਆਨ ਨਹੀ ਹੈ । ਕਿੰਨੇ ਕਿੰਨੇ ਦਿਨ ਸ਼ਿਕਇਤਾਂ ਦਾ ਹੱਲ ਨਹੀ ਹੋ ਰਿਹਾ । ਇਸ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਜਲੰਧਰ ਉੱਤਰੀ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ , ਸ਼੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਪ੍ਰਧਾਨ ਸੁਲਿੰਦਰ ਸਿੰਘ ਕੰਢੀ, ਪ੍ਰਮਜੋਤ ਸਿੰਘ ਸ਼ੈਰੀ ਚੱਢਾ , ਪਵਨ ਕੁਮਾਰ , ਰਾਜੇਸ਼ ਜਿੰਦਲ ਟੋਨੂ , ਹਰੀਸ਼ ਢਲ , ਜਗਜੀਤ ਸਿੰਘ ਕੰਬੋਜ , ਦੀਪਕ ਸ਼ਰਮਾ ਮੋਨਾ , ਕੰਚਨ ਠਾਕੁਰ , ਰਾਜਿੰਦਰ ਨਾਗਰਾ , ਨਰੇਸ਼ ਵਰਮਾ , ਮਨਮੋਹਨ ਸਿੰਘ ਬਿੱਲਾ , ਰੋਹਨ ਚੱਢਾ , ਭਗਤ ਬਿਸ਼ਨ ਦਾਸ , ਬਲਰਾਜ ਠਾਕੁਰ , ਜਗਜੀਤ ਸਿੰਘ ਜੀਤਾ , ਡਾ ਜਸਲੀਨ ਸੇਠੀ , ਪਲਨੀ ਸਵਾਮੀ , ਮੋਹਿੰਦਰ ਸਿੰਘ ਗੁੱਲੂ , ਜਤਿੰਦਰ ਜੌਨੀ , ਬਲਬੀਰ ਅੰਗੂਰਾਲ , ਰਵੀ ਸੈਣੀ , ਸਲਿਲ ਬਾਹਰੀ , ਪਰਮਜੀਤ ਪੰਮਾ , ਮਾਈਕ ਖੋਸਲਾ , ਅੰਜਲੀ ਭਗਤ , ਗਿਆਨ ਚੰਦ , ਮੀਨੂੰ ਬੱਗਾ , ਬੀਸ਼ਮਬਰ ਕੁਮਾਰ , ਨਰਿੰਦਰ ਪਹਿਲਵਾਨ , ਸਚਿਨ ਸਰੀਨ , ਸਾਹਿਲ ਸਹਿਦੇਵ , ਮੁਨੀਸ਼ ਪਾਹਵਾ , ਸੁਦੇਸ਼ ਕੁਮਾਰ ਭਗਤ , ਯਸ਼ ਪਾਲ ਮੈਂਡਲੇ , ਬ੍ਰਹਮ ਦੇਵ ਸਹੋਤਾ , ਛੱਤਰ ਪਾਲ , ਸਤਪਾਲ ਮਿੱਕਾ , ਪ੍ਰੇਮ ਪਾਲ ਡੁਮੇਲੀ , ਵਰਿੰਦਰ ਕਾਲ਼ੀ , ਬਚਨ ਲਾਲ , ਹਰਮੀਤ ਸਿੰਘ , ਰਵੀ ਬੱਗਾ , ਵਿਕਰਮ ਸ਼ਰਮਾ , ਅਸ਼ਵਨੀ ਜੰਗਰਾਲ , ਵਿਨੋਦ ਨਾਰੰਗ , ਅਰੁਣ ਸਹਿਗਲ , ਸੁਖਵਿੰਦਰ ਸੁੱਚੀ ਪਿੰਡ , ਮਨਪ੍ਰੀਤ ਮੰਗੂ , ਕਰਨ ਸੁਮਨ , ਜਸਵਿੰਦਰ ਲੱਡੂ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top