ਮਕੌੜਾ ਦੇ CRPF ਦਾ ਜਵਾਨ ਸ਼ਹੀਦ ਰਵੀ ਕੁਮਾਰ ਅਨੰਤਨਾਗ ਵਿੱਚ ਹੋਇਆ ਸ਼ਹੀਦ

ਗੁਰਦਾਸਪੁਰ- ਸ਼ਹੀਦ ਰਵੀ ਕੁਮਾਰ ਪੁੱਤਰ ਪ੍ਰੇਮ ਚੰਦ ਪਿੰਡ ਮਕੌੜਾ ਜਿਲਾ ਗੁਰਦਾਸਪੁਰ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਕੀਤੀ ਅਤੇ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਨੇੜੇ ਝੱਪਕਰਾਂ ਵਿਖੇ ਕੀਤੀ। ਬਾਰਵੀਂ ਕਰਨ ਤੋਂ ਬਾਅਦ ਸ਼ਹੀਦ ਰਵੀ ਕੁਮਾਰ 29 ਦਸੰਬਰ 1988 ਵਿੱਚ ਸੀ.ਆਰ.ਪੀ.ਐਫ.ਵਿੱਚ ਭਰਤੀ ਹੋ ਗਏ। ਭਰਤੀ ਹੋਣ ਤੋਂ ਬਾਅਦ ਇਹਨਾਂ ਦੀ ਟ੍ਰੇਨਿੰਗ ਪੰਨੀਪੁਰ ਕੇਰਲਾ ਵਿਖੇ ਸ਼ੁਰੂ ਹੋ ਗਈ। ਰਵੀ ਕੁਮਾਰ ਹਮੇਸ਼ਾ ਚੁੱਪ ਚਾਪ ਟ੍ਰੇਨਿੰਗ ਕਰਦੇ ਤੇ ਜਦੋਂ ਕਿਸੇ ਗੱਲ ਦਾ ਨਾ ਪਤਾ ਲੱਗੇ ਤਾਂ ਆਪਣੇ ਉਸਤਾਦਾਂ ਨਾਲ ਗੱਲ ਸਾਂਝੀ ਕਰਦੇ ਸਨ। ਰਵੀ ਕੁਮਾਰ ਸਟੰਟ ਕਰਨ ਦੇ ਬਹੁਤ ਮਾਹਰ ਸਨ। ਘੋੜੇ ਟੱਪਣਾ, ਰੱਸੇ ਤੇ ਚੜਨਾ ਅਤੇ ਸੀ.ਆਰ.ਪੀ.ਐਫ. ਦੇ ਹਰ ਸਟੰਟ ਨੂੰ ਬਹੁਤ ਹੀ ਚੁਸਤੀ ਤੇ ਫੁਰਤੀ ਨਾਲ ਕਰਦੇ ਸਨ। ਰਵੀ ਕੁਮਾਰ ਦੀ ਰਾਈਟਿੰਗ ਵੀ ਬਹੁਤ ਵਧੀਆ ਹੁੰਦੀ ਸੀ। ਲੋੜ ਪੈਣ ਤੇ ਅਫਸਰ ਇਸ ਨੂੰ ਦਫਤਰ ਦੇ ਕੰਮ ਲਈ ਵੀ ਵਰਤਦੇ ਸਨ। ਰਵੀ ਕੁਮਾਰ ਦੀ ਬਹੁਤੇ ਲੋਕਾਂ ਨਾਲ ਦੋਸਤੀ ਨਹੀਂ ਸੀ ਕਿਉਂਕਿ ਉਹ ਹਮੇਸ਼ਾ ਆਪਣੇ ਕੰਮ ਨੂੰ ਹੀ ਪਹਿਲ ਦਿੰਦੇ ਅਤੇ ਕੰਮ ਵਿੱਚ ਹੀ ਧਿਆਨ ਰੱਖਦੇ। ਰਵੀ ਕੁਮਾਰ ਵਰਦੀ ਪਾਉਣ ਅਤੇ ਟਰਨਕੱਟ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸਜਾਉਂਦੇ ਹਨ।

ਰਵੀ ਕੁਮਾਰ ਨੇ ਟ੍ਰੇਨਿੰਗ ਬਹੁਤ ਵਧੀਆ ਤਰੀਕੇ ਨਾਲ ਪਾਸ ਕਰ ਲਈ ਅਤੇ ਜੰਗਲ ਕੈਂਪ ਲਈ ਕੇਰਲਾ ਦੇ ਨੇੜਲੇ ਜੰਗਲਾਂ ਵਿੱਚ ਚਲੇ ਗਏ। ਇਹਨਾਂ ਨੂੰ ਜੰਗਲਾਂ ਵਿੱਚ ਘੁੰਮਣਾ ਅਤੇ ਉਥੋਂ ਦੀ ਹਰਿਆਲੀ ਨੂੰ ਦੇਖਣਾ ਬਹੁਤ ਚੰਗਾ ਲੱਗਦਾ ਸੀ। ਜੰਗਲ ਕੈਂਪ ਦੀ ਟਰੇਨਿੰਗ ਦੀ ਬਰੀਕੀ ਨੂੰ ਉਸਤਾਦਾ ਨਾਲ ਗੱਲ ਸਾਂਝੀ ਕਰਦੇ। ਜੰਗਲ ਕੈਂਪ ਦੀ ਟਰੇਨਿੰਗ ਖਤਮ ਹੋਣ ਤੋਂ ਬਾਅਦ ਰਵੀ ਕੁਮਾਰ 53 ਬਟਾਲੀਅਨ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਏ। 53 ਬਟਾਲੀਅਨ ਉਸ ਸਮੇਂ ਅਨੰਤ ਨਾਗ ਜੰਮੂ ਅਤੇ ਕਸ਼ਮੀਰ ਵਿੱਚ ਡਿਊਟੀ ਕਰ ਰਹੀ ਸੀ। ਨਵੇਂ ਸਿਪਾਹੀ ਹੋਣ ਕਰਕੇ ਰਵੀ ਕੁਮਾਰ ਡਿਊਟੀ ਨੂੰ ਬਹੁਤ ਚਾਅ ਨਾਲ ਨਿਭਾਉਂਦੇ ਸਨ ਅਤੇ ਕਦੇ ਵੀ ਲਾਪਰਵਾਹੀ ਨਹੀਂ ਕਰਦੇ ਸਨ। ਅਨੰਤ ਨਾਗ ਦੀ ਡਿਊਟੀ ਬਹੁਤ ਕਠਿਨ ਹੋਣ ਕਰਕੇ ਰਵੀ ਕੁਮਾਰ ਹਮੇਸ਼ਾ ਚੁਕੰਨੇ ਤਰੀਕੇ ਨਾਲ ਆਪਣੀ ਡਿਊਟੀ ਕਰਦੇ ਸਨ। ਅਨੰਤ ਨਾਗ ਦੇ ਨੇੜੇ ਤੇੜੇ ਕਿਤੇ ਨਾ ਕਿਤੇ ਅੱਤਵਾਦੀ ਆਪਣੀਆਂ ਵਾਰਦਾਤਾਂ ਕਰਦੇ ਰਹਿੰਦੇ। ਅੱਤਵਾਦੀ ਹਮੇਸ਼ਾ ਸਿਵਲ ਅਤੇ ਫੋਰਸਾਂ ਦਾ ਨੁਕਸਾਨ ਕਰਦੇ ਸਨ। ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦ ਨੇ ਕਹਿਰ ਮਚਾਇਆ ਹੋਇਆ ਸੀ। ਫੋਰਸ ਦੇ ਜਵਾਨ ਹਰ ਰੋਜ਼ ਉਹਨਾਂ ਨੂੰ ਨਿਖੇੜਨ ਵਿੱਚ ਸਫਲ ਹੋ ਜਾਂਦੇ ਸਨ।

ਰਵੀ ਕੁਮਾਰ ਦੇ ਮਾਤਾ ਪਿਤਾ ਬਹੁਤ ਬਜ਼ੁਰਗ ਸਨ ਅਤੇ ਅਚਾਨਕ ਉਹਨਾਂ ਦਾ ਫੋਨ ਆਉਣ ਤੇ ਰਵੀ ਕੁਮਾਰ ਉਹਨਾਂ ਨੂੰ ਮਿਲਣ ਆਪਣੇ ਪਿੰਡ ਚਲਾ ਗਿਆ। ਆਪਣੇ ਪਿੰਡ ਜਾ ਕੇ ਆਪਣੇ ਬੁਜਰਗ ਮਾਂ ਪਿਓ ਅਤੇ ਭਰਾਵਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਟਰੇਨਿੰਗ ਹੋਣ ਤੋਂ ਬਾਅਦ ਉਹ ਪਹਿਲੀ ਵਾਰੀ ਆਪਣੇ ਘਰ ਗਏ ਸੀ। ਬਜ਼ੁਰਗ ਮਾਂ ਪਿਓ ਤੇ ਭੈਣ ਭਰਾ ਵੀ ਆਪਣੀ ਖੁਸ਼ੀ ਸਾਂਝੀ ਕਰ ਰਹੇ ਸਨ। ਰਵੀ ਕੁਮਾਰ ਦੀ ਮਾਤਾ ਉਸ ਨੂੰ ਆਖਦੀ ਸੀ ਕਿ ਪੁੱਤਰ ਛੁੱਟੀ ਜਲਦੀ ਜਲਦੀ ਘਰ ਆਇਆ ਕਰ ਪਰ ਰਵੀ ਕੁਮਾਰ ਕੁਝ ਵੀ ਜਵਾਬ ਨਾ ਦਿੰਦਾ। ਰਵੀ ਕੁਮਾਰ ਦੀ ਮਾਤਾ ਵਾਰ ਵਾਰ ਉਸ ਨੂੰ ਆਪਣੇ ਗਲੇ ਲਗਾਉਦੀ। ਘਰ ਦਾ ਸਾਰਾ ਗੁਜ਼ਾਰਾ ਰਵੀ ਕੁਮਾਰ ਦੀ ਤਨਖਾਹ ਨਾਲ ਹੀ ਚੱਲਦਾ ਸੀ ਅਤੇ ਬਾਕੀ ਦਾ ਸਾਰਾ ਪਰਿਵਾਰ ਇਸ ਦੀ ਤਨਖਾਹ ਦਾ ਹਮੇਸ਼ਾ ਇੰਤਜ਼ਾਰ ਕਰਦੇ। ਇਹਨਾਂ ਦੀ ਛੁੱਟੀ ਖਤਮ ਹੋ ਗਈ ਅਤੇ ਵਾਪਸ ਜਾਣ ਦੀ ਤਿਆਰੀ ਕਰ ਲਈ। ਮਾਂ ਦੇ ਅੱਖਾਂ ਵਿੱਚ ਵਾਰ ਵਾਰ ਹੰਜੂ ਆ ਰਹੇ ਸੀ। ਰਵੀ ਕੁਮਾਰ ਨੇ ਆਪਣੇ ਮਾਤਾ ਪਿਤਾ ਨੂੰ ਗਲਵੱਕੜੀ ਵਿੱਚ ਲੈ ਕੇ ਦਿਲਾਸਾ ਦਿੱਤਾ ਅਤੇ ਬਾਕੀ ਦੇ ਪਰਿਵਾਰ ਨੂੰ ਵੀ ਮਿਲਕੇ ਵਾਪਸ ਆਪਣੀ ਡਿਊਟੀ ਲਈ ਚੱਲ ਪਿਆ।

ਡਿਊਟੀ ਤੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਅੱਤਵਾਦੀ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਰਹੇ ਸਨ। ਰਵੀ ਕੁਮਾਰ ਇਸ ਗੱਲ ਤੇ ਬਹੁਤ ਹੀ ਚਿੰਤਕ ਸੀ ਅਤੇ ਦੇਸ਼ ਦੇ ਦੁਸ਼ਮਣਾਂ ਨੂੰ ਠੋਕਵਾਂ ਜਵਾਬ ਦੇਣ ਦਾ ਫ਼ੈਸਲਾ ਕੀਤਾ। ਹਰ ਰੋਜ਼ ਸੀ.ਆਰ.ਪੀ.ਐਫ. ਦੇ ਜਵਾਨ ਅੱਤਵਾਦੀਆਂ ਨੂੰ ਨਖੇੜਨ ਵਿੱਚ ਦਿਨ ਰਾਤ ਇੱਕ ਕਰ ਰਹੇ ਸਨ। ਅਚਾਨਕ ਇੱਕ ਦਿਨ 03 ਅਕਤੂਬਰ 1991 ਨੂੰ ਜਦੋਂ ਸੀ.ਆਰ.ਪੀ.ਐਫ. ਦੀ ਗੱਡੀ ਡਿਊਟੀ ਤੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਅੱਤਵਾਦੀ ਘਾਤਕ ਹਮਲਾ ਕਰਨ ਲਈ ਬੈਠੇ ਹੋਏ ਸਨ। ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੀ ਗੱਡੀ ਤੇ ਗਰਨੇਟਾਂ ਅਤੇ ਗੋਲੀਆਂ ਨਾਲ ਬਹੁਤ ਭਾਰੀ ਹਮਲਾ ਕਰ ਦਿੱਤਾ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਵੀ ਜਵਾਬੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਅੱਤਵਾਦੀਆਂ ਦਾ ਟੋਲਾ ਭੱਜ ਗਿਆ ਪਰ ਦੂਸਰੇ ਗਰੁੱਪ ਨੇ ਗਰਨੇਟਾਂ ਨਾਲ ਸੀ.ਆਰ.ਪੀ.ਐਫ. ਦੀ ਟੁਕੜੀ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਰਵੀ ਕੁਮਾਰ ਸੀ.ਆਰ.ਪੀ.ਐਫ. ਸ਼ਹੀਦ ਹੋ ਗਿਆ ਅਤੇ ਕੁਝ ਹੋਰ ਜਵਾਨ ਜਖਮੀ ਹੋ ਗਏ। ਸ਼ਹੀਦ ਰਵੀ ਕੁਮਾਰ ਨੂੰ ਹਸਪਤਾਲ ਲਿਜਾਉਣ ਤੋਂ ਬਾਅਦ ਪਤਾ ਲੱਗਾ ਕਿ ਰਵੀ ਕੁਮਾਰ ਆਪਣੇ ਦੇਸ਼ ਨੂੰ ਅਲਵਿਦਾ ਕਰ ਚੁੱਕੇ ਸਨ।

ਜਦੋਂ ਇਹ ਖਬਰ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਦੇਣ ਕੁਝ ਜਵਾਨ ਘਰ ਪੁਜੇ ਤਾਂ ਖਬਰ ਸੁਣਦਿਆਂ ਹੀ ਬਜ਼ੁਰਗ ਮਾਂ ਪਿਓ ਧਰਤੀ ਤੇ ਬੇਹੋਸ਼ ਹੋ ਕੇ ਡਿੱਗ ਪਏ ਕਿਉਂਕਿ ਕੁਝ ਹੀ ਦਿਨਾਂ ਵਿੱਚ ਰਵੀ ਕੁਮਾਰ ਦੀ ਮੰਗਣੀ ਹੋਣ ਵਾਲੀ ਸੀ। ਜਦੋਂ ਇਹ ਖਬਰ ਪਿੰਡ ਵਿੱਚ ਫੈਲੀ ਤਾਂ ਸਾਰੇ ਪਿੰਡ ਵਿੱਚ ਸੋਗ ਛਾ ਗਿਆ। ਬਜ਼ੁਰਗ ਮਾਂ ਪਿਓ ਕੋਲ ਰੋਣ ਤੋਂ ਸਿਵਾਏ ਹੋਰ ਕੋਈ ਵੀ ਹੱਲ ਨਹੀਂ ਸੀ। ਦੂਸਰੇ ਦਿਨ ਸ਼ਹੀਦ ਰਵੀ ਕੁਮਾਰ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਿਪਟੀ ਹੋਈ ਉਹਨਾਂ ਦੇ ਪਿੰਡ ਪਹੁੰਚ ਗਈ। ਪਿੰਡ ਦੀ ਭਾਰੀ ਭੀੜ ਨੇ ਸ਼ਹੀਦ ਰਵੀ ਕੁਮਾਰ ਜਿੰਦਾਬਾਦ…ਸ਼ਹੀਦ ਰਵੀ ਕੁਮਾਰ ਅਮਰ ਰਹੇ….ਹਿੰਦੁਸਤਾਨ ਜਿੰਦਾਬਾਦ….ਦੇ ਨਾਅਰੇ ਲਗਾਏ ਅਤੇ ਉਹਨਾਂ ਦੇ ਮਾਂ ਪਿਓ ਨੂੰ ਦਿਲਾਸਾ ਵੀ ਦਿੱਤਾ। ਸ਼ਹੀਦ ਰਵੀ ਕੁਮਾਰ ਦੇ ਮਾਤਾ ਪਿਤਾ ਉਸ ਦੇ ਤਾਬੂਤ ਤੋਂ ਦੂਰ ਨਹੀਂ ਜਾ ਰਹੇ ਸਨ। ਵਾਰ ਵਾਰ ਤਿਰੰਗਾ ਉਠਾ ਕੇ ਉਸਨੂੰ ਗਲਵੱਕੜੀ ਪਾਉਂਦੇ ਅਤੇ ਭੁੱਬਾ ਮਾਰ ਮਾਰ ਕੇ ਰੋਣ ਲੱਗ ਜਾਂਦੇ। ਸੀ.ਆਰ.ਪੀ.ਐਫ. ਦੇ ਨਾਲ ਆਪਣੇ ਜਵਾਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ ਅਤੇ ਦਿਲਾਸਾ ਦਿੱਤਾ। ਜਵਾਨ ਅਤੇ ਪਿੰਡ ਦੇ ਲੋਕ ਸ਼ਹੀਦ ਰਵੀ ਕੁਮਾਰ ਨੂੰ ਸ਼ਮਸ਼ਾਨ ਘਾਟ ਲੈ ਕੇ ਚੱਲ ਪਏ ਉੱਥੇ ਪਹੁੰਚ ਕੇ ਚਿਤਾ ਬਣਾਉਣ ਤੋਂ ਬਾਅਦ ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਆਪਣੀ ਪਰੇਡ ਕੀਤੀ ਅਤੇ ਫਾਇਰ ਕਰਕੇ ਸਲਾਮੀ ਵੀ ਦਿੱਤੀ। ਸ਼ਹੀਦ ਰਵੀ ਕੁਮਾਰ ਦੇ ਪਿਤਾ ਨੇ ਉਹਨਾਂ ਨੂੰ ਅਗਨੀ ਭੇਟ ਕਰ ਦਿੱਤਾ।

ਸੀ.ਆਰ.ਪੀ.ਐਫ. ਦੇ ਨਾਲ ਆਏ ਅਫਸਰਾਂ ਨੇ ਬਜ਼ੁਰਗ ਮਾਂ ਪਿਓ ਨਾਲ ਕੁਝ ਕਾਗਜੀ ਫੋਰਮੈਲਟੀ ਪੂਰੀ ਕੀਤੀ ਅਤੇ ਲੋਕ ਆਏ ਪ੍ਰਸ਼ਾਸਨ ਨੇ ਵੀ ਉਹਨਾਂ ਦੇ ਬਜ਼ੁਰਗ ਮਾਂ ਪਿਓ ਨਾਲ ਮੁਲਾਕਾਤ ਕੀਤੀ ਅਤੇ ਹੌਸਲਾ ਦਿੱਤਾ। ਕੁਝ ਦਿਨ ਬੀਤਣ ਤੋਂ ਬਾਅਦ ਸ਼ਹੀਦ ਰਵੀ ਕੁਮਾਰ ਦੇ ਪਰਿਵਾਰ ਦੀ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨਾਲ ਮੁਲਾਕਾਤ ਹੋਈ। ਸ਼ਹੀਦ ਰਵੀ ਕੁਮਾਰ ਦੇ ਛੋਟੇ ਭਰਾ ਨੂੰ ਸੀ.ਆਰ.ਪੀ.ਐਫ. ਵਿੱਚ ਭਰਤੀ ਕਰਵਾਇਆ ਗਿਆ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਪੈਨਸ਼ਨ ਵੀ ਲਗਵਾਈ। ਐਸ਼ੋਸ਼ੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਪਰਿਵਾਰ ਨੂੰ ਪੂਰਨ ਭਰੋਸਾ ਦਿੱਤਾ ਕਿ ਅਸੀਂ ਹਰ ਸਮੇਂ ਸ਼ਹੀਦ ਰਵੀ ਕੁਮਾਰ ਨੂੰ ਸਲਿਊਟ ਕਰਦੇ ਹਾਂ ਅਤੇ ਪਰਿਵਾਰ ਦਾ ਵੀ ਧਿਆਨ ਰੱਖਣ ਵਿੱਚ ਵਚਨਬੰਦ ਹਾਂ। ਦੀਨਾ ਨਗਰ ਇਲਾਕੇ ਦੇ ਪ੍ਰਧਾਨ ਇੰਸਪੈਕਟਰ ਰਾਜ ਸਿੰਘ ਸ਼ਹੀਦ ਰਵੀ ਕੁਮਾਰ ਦੇ ਘਰ ਹਮੇਸ਼ਾ ਆਉਂਦੇ ਜਾਂਦੇ ਹਨ ਅਤੇ ਪਰਿਵਾਰ ਦਾ ਧਿਆਨ ਰੱਖਦੇ ਹਨ। ਸੀ.ਆਰ.ਪੀ.ਐਫ. ਅਤੇ ਐਸੋਸ਼ੀਏਸ਼ਨ ਇਹੋ ਜਿਹੇ ਸ਼ਹੀਦਾਂ ਨੂੰ ਸਲਾਮ ਕਰਦੀ ਹੈ ਜਿਨਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਮੇਰੇ ਵਤਨ ਕੇ ਲੋਗੋ, ਜਰਾ ਆਖ ਮੇ ਭਰ ਲੋ ਪਾਨੀ, ਜੋ ਸ਼ਹੀਦ ਹੋਏ ਹੈ ਉਨ ਕੀ ਜਰਾ ਯਾਦ ਕਰੋ ਕੁਰਬਾਨੀ।🙏ਜੈ ਹਿੰਦ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top