ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਸੁਖਵਿੰਦਰ ਸਿੰਘ ਪਿੰਡ ਬੰਗਲਾ ਰਾਏ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ 1961 ਵਿੱਚ ਪਿੰਡ ਬੰਗਲਾ ਰਾਏ ਹੋਇਆ। ਇਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਕੀਤੀ। ਸ਼ਹੀਦ ਸੁਖਵਿੰਦਰ ਸਿੰਘ ਨੂੰ ਸੀਆਰਪੀਐਫ ਵਿੱਚ ਭਰਤੀ ਹੋਣ ਦਾ ਬਹੁਤ ਹੀ ਉਸਤਾਦ ਸੀ। ਭਾਰਤੀ ਹੋਣ ਤੋਂ ਪਹਿਲਾਂ ਹੀ ਸੁਖਵਿੰਦਰ ਸਿੰਘ ਦੌੜਨਾ, ਕੁਦਣਾ, ਟੱਪਣਾ ਸਾਰੇ ਸੀਆਰਪੀਐਫ ਦੇ ਫਿਜੀਕਲ ਫਿਟਨੈਸ ਕਰਦਾ ਹੀ ਰਹਿੰਦਾ ਸੀ।
ਜਿਲਾ ਤਰਨ ਤਾਰਨ ਵਿੱਚ ਸੀਆਰਪੀਐਫ ਦੀ 19 ਬਟਾਲੀਅਨ ਵਿੱਚ 1988 ਨੂੰ ਸੁਖਵਿੰਦਰ ਸਿੰਘ ਭਰਤੀ ਹੋਏ। ਸੁਖਵਿੰਦਰ ਸਿੰਘ ਨੂੰ 881330795 ਫੋਰਸ ਨੰਬਰ ਮਿਲਿਆ। ਆਪਣੀ ਟ੍ਰੇਨਿੰਗ ਜਾਣ ਦੀ ਤਿਆਰੀ ਕਰਕੇ ਟ੍ਰੇਨਿੰਗ ਤੇ ਚਲੇ ਗਏ। ਉਹਨਾਂ ਨੇ ਉੱਥੇ ਵਧੀਆ ਢੰਗ ਨਾਲ ਟ੍ਰੇਨਿੰਗ ਕੀਤੀ। ਟ੍ਰੇਨਿੰਗ ਤੋਂ ਬਾਅਦ ਉਹਨਾਂ ਦੀ ਪੋਸਟਿੰਗ ਤਰਨ ਤਾਰਨ ਵਿਖੇ ਹੋ ਗਈ। ਪੰਜਾਬ ਵਿੱਚ 5-6 ਸਾਲ ਡਿਊਟੀ ਕੀਤੀ।
1995 ਵਿੱਚ ਸੁਖਵਿੰਦਰ ਸਿੰਘ ਦਾ ਵਿਆਹ ਬੀਬੀ ਕਰਮਜੀਤ ਕੌਰ ਨਾਲ ਹੋਇਆ। ਵਿਆਹ ਤੋਂ ਬਾਅਦ ਪੋਸਟਿੰਗ ਅਸਾਮ ਦੀਆਂ ਪਹਾੜੀਆਂ ਵਿੱਚ ਹੋ ਗਈ। ਪਰਿਵਾਰ ਤੋਂ ਵਿਦਾ ਲੈ ਕੇ ਡਿਊਟੀ ਕਰਨ ਲਈ ਸੁਖਵਿੰਦਰ ਸਿੰਘ ਅਸਾਮ ਦੀਆਂ ਪਹਾੜੀਆਂ ਵਿੱਚ ਚਲੇ ਗਏ। ਸੁਖਵਿੰਦਰ ਸਿੰਘ ਚਿੱਠੀ ਪੱਤਰ ਰਾਹੀਂ ਆਪਣੇ ਘਰ ਦੀ ਖਬਰ ਸਾਰ ਲੈਂਦੇ ਰਹਿੰਦੇ ਅਤੇ ਸਮੇਂ ਸਮੇਂ ਤੇ ਛੁੱਟੀ ਲੈ ਕੇ ਪਰਿਵਾਰ ਨੂੰ ਮਿਲਣ ਵੀ ਆਉਂਦੇ ਰਹਿੰਦੇ। 1997 ਵਿੱਚ ਸੁਖਵਿੰਦਰ ਸਿੰਘ ਦੇ ਘਰ ਇੱਕ ਬੇਟੇ ਨੇ ਜਨਮ ਲਿਆ। ਇਹ ਖਬਰ ਸੁਣਦਿਆ ਹੀ ਸੁਖਵਿੰਦਰ ਸਿੰਘ ਦੇ ਪੈਰ ਜਮੀਨ ਤੇ ਨਹੀਂ ਲੱਗ ਰਹੇ ਸੀ। ਉਨ੍ਹਾਂ ਖੁਸ਼ੀ ਵਿੱਚ ਤੁਰੰਤ ਹੀ ਛੁੱਟੀ ਲਿਖੀ ਅਤੇ ਛੁੱਟੀ ਮਨਜ਼ੂਰ ਹੋਣ ਤੇ ਆਪਣੇ ਬੇਟੇ ਨੂੰ ਮਿਲਣ ਪਿੰਡ ਪਹੁੰਚ ਗਿਆ। ਪਿੰਡ ਪਹੁੰਚ ਕੇ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ ਆਪਣੇ ਬੇਟੇ ਦਾ ਨਾਮ ਸੁੱਚਾ ਸਿੰਘ ਰੱਖਿਆ ਅਤੇ ਬੇਟੇ ਦੀ ਲੋਹੜੀ ਵੀ ਪਾਈ। ਛੁੱਟੀ ਖਤਮ ਹੋਣ ਤੇ ਸੁਖਵਿੰਦਰ ਸਿੰਘ ਵਾਪਸ ਆਪਣੀ ਡਿਊਟੀ ਤੇ ਚਲਾ ਗਿਆ ਅਤੇ ਰੁਟੀਨ ਵਿੱਚ ਡਿਊਟੀ ਕਰਨ ਲੱਗੇ।
ਸੁਖਵਿੰਦਰ ਸਿੰਘ ਸਰਕਾਰੀ ਹੁਕਮਾਂ ਅਨੁਸਾਰ ਛੁੱਟੀ ਲੈ ਕੇ ਆਉਂਦਾ ਤੇ ਛੁੱਟੀ ਕੱਟ ਕੇ ਵਾਪਸ ਚਲਾ ਜਾਂਦਾ। 1999 ਵਿੱਚ ਸੁਖਵਿੰਦਰ ਸਿੰਘ ਦੇ ਘਰ ਇੱਕ ਬੇਟੀ ਨੇ ਜਨਮ ਲਿਆ। ਬੇਟੀ ਨੂੰ ਵੀ ਦੇਖਣ ਸੁਖਵਿੰਦਰ ਸਿੰਘ ਪਿੰਡ ਆਏ ਅਤੇ ਬੱਚਿਆਂ ਨਾਲ ਲਾਡ ਲੜਾਉਂਦੇ ਕਿੱਦਾਂ ਸਮਾਂ ਬਤੀਤ ਹੋ ਗਿਆ ਉਹਨਾਂ ਨੂੰ ਪਤਾ ਵੀ ਨਾ ਲੱਗਦਾ। ਛੁੱਟੀ ਖਤਮ ਹੋਣ ਤੇ ਵਾਪਸ ਡਿਊਟੀ ਤੇ ਜਾ ਕੇ ਰੂਟੀਨ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ।
ਫੇਰ ਉਹਨਾਂ ਦੀ ਪੋਸਟਿੰਗ 39 ਬਟਾਲੀਅਨ ਵਿੱਚ ਹੋ ਗਈ। ਡਿਊਟੀ ਕਰਦਿਆਂ ਉਹਨਾਂ ਨੇ ਬਹਾਦਰੀ ਦੇ ਬਹੁਤ ਸਬੂਤ ਦਿੱਤੇ ਜਿਸ ਕਾਰਨ ਕਈ ਵਾਰ ਫੁੱਲ ਕਮਾਂਡ ਵੀ ਦਿੱਤੀ ਗਈ। 2 ਅਗਸਤ 2005 ਨੂੰ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਕੁਝ ਕੋਸਟੇਬਲ ਪੈਟਰੋਲਿਅਮ 407 ਗੱਡੀ ਵਿੱਚ ਜਾ ਰਹੇ ਸਨ। ਗੱਡੀ ਸੰਘਣੇ ਜੰਗਲਾਂ ਵਿੱਚੋਂ ਹੁੰਦੀ ਹੋਈ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ। ਜੰਗਲ ਦੇ ਰਾਸਤੇ ਵਿੱਚ ਅੱਤਵਾਦੀਆਂ ਵੱਲੋਂ ਭਾਰੀ ਮਾਤਰਾ ਵਿੱਚ ਗੋਲਾ ਬਰੂਦ ਵਿਛਾਇਆ ਗਿਆ ਸੀ। ਇਸ ਖਬਰ ਤੋਂ ਅਣਜਾਣ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਆਪਣੀ ਮੰਜ਼ਿਲ ਵੱਲ ਵੱਧ ਰਹੇ ਸਨ ਤਾਂ ਅਚਾਨਕ ਅੱਤਵਾਦੀਆਂ ਵੱਲੋਂ ਗੱਡੀ ਨੂੰ ਉਡਾ ਦਿੱਤਾ ਗਿਆ। ਜਿਸ ਵਿੱਚ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਸ ਦੀ ਖਬਰ 39 ਬਟਾਲੀਅਨ ਦੇ ਹੈਡ ਕੁਆਰਟਰ ਪਹੁੰਚਾਈ ਗਈ ਤਾਂ ਤੁਰੰਤ ਹੈਡ ਕੁਆਰਟਰ ਤੋਂ ਆਏ ਜਵਾਨਾਂ ਵੱਲੋਂ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਗੰਭੀਰ ਜਖਮੀ ਹੋਣ ਕਾਰਨ ਸੁਖਵਿੰਦਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ।
ਸ਼ਹੀਦ ਸੁਖਵਿੰਦਰ ਸਿੰਘ ਦੀ ਸ਼ਹਾਦਤ ਦੀ ਇਹ ਖਬਰ ਉਹਨਾਂ ਦੇ ਪਿੰਡ ਬੰਗਲਾ ਰਾਏ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ। 4 ਅਗਸਤ 2005 ਨੂੰ ਉਹਨਾਂ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟੀ ਹੋਈ ਸੀਆਰਪੀਐਫ ਦੀਆਂ ਗੱਡੀਆਂ ਰਾਹੀਂ ਉਹਨਾਂ ਦੇ ਪਿੰਡ ਪਹੁੰਚੀਹ। ਪਿੰਡ ਦੀਆਂ ਗਲੀਆਂ ਵਿੱਚ ਸੁੰਨ ਸਾਨ ਛਾ ਗਈ। ਸ਼ਹੀਦ ਸੁਖਵਿੰਦਰ ਸਿੰਘ ਦੀ ਮਾਤਾ, ਪਤਨੀ ਅਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹਨਾਂ ਦੀ ਪਤਨੀ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਰੋ ਰਹੀ ਸੀ। ਉਸਨੂੰ ਆਪਣੀ ਅੱਗੇ ਪਹਾੜ ਵਰਗੀ ਜ਼ਿੰਦਗੀ ਨਜ਼ਰ ਆ ਰਹੀ ਸੀ। ਆਏ ਹੋਏ ਲੋਕ ਬੀਬੀ ਕਰਮਜੀਤ ਕੌਰ ਨੂੰ ਦਿਲਾਸਾ ਦੇ ਰਹੇ ਸਨ ਪਰ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ।
ਅੰਤਿਮ ਸੰਸਕਾਰ ਉਹਨਾਂ ਦਾ ਪਿੰਡ ਬੰਗਲਾ ਰਾਏ ਹੀ ਕੀਤਾ ਗਿਆ। ਉਹਨਾਂ ਦੇ ਅੰਤਿਮ ਸੰਸਕਾਰ ਤੇ ਇਲਾਕੇ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਫਾਇਰ ਕਰਕੇ ਸਲਾਮੀ ਦਿੱਤੀ ਅਤੇ ਸੁਖਵਿੰਦਰ ਸਿੰਘ ਨੂੰ ਅਗਨੀ ਭੇਟ ਕਰ ਦਿੱਤਾ ਗਿਆ।ਇਸ ਮੌਕੇ ਐਮਐਲਏ ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਵੀ ਸ਼ਹੀਦ ਸੁਖਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੱਜ ਵੀ ਸ਼ਹੀਦ ਸੁਖਵਿੰਦਰ ਸਿੰਘ ਦੀ ਪਤਨੀ ਬੀਬੀ ਕਰਮਜੀਤ ਕੌਰ ਆਪਣੇ ਪਤੀ ਦੇ ਜਾਣ ਮਗਰੋਂ ਆਪਣੇ ਬੱਚਿਆਂ ਨਾਲ ਦੁੱਖਾਂ ਭਰੀ ਜਿੰਦਗੀ ਬਤੀਤ ਕਰ ਰਹੀ ਹੈ। ਇੱਕ ਦਿਨ ਜਲੰਧਰ ਗਰੁੱਪ ਸੈਂਟਰ ਤੋਂ ਕੁਝ ਸੀ.ਆਰ.ਪੀ.ਐਫ. ਦੇ ਜਵਾਨ ਉਹਨਾਂ ਦੇ ਘਰ ਆਏ ਅਤੇ ਉਹਨਾਂ ਨੂੰ ਗਰੁੱਪ ਸੈਂਟਰ ਜਲੰਧਰ ਆਉਣ ਲਈ ਕਿਹਾ। ਸ਼ਹੀਦ ਸੁਖਵਿੰਦਰ ਸਿੰਘ ਦੀ ਪਤਨੀ ਬੀਬੀ ਕਰਮਜੀਤ ਕੌਰ ਗਰੁੱਪ ਸੈਂਟਰ ਜਲੰਧਰ ਆਈ ਤਾਂ ਉਸਨੇ ਆਪਣੇ ਵਰਗੀਆਂ ਹੋਰ ਸ਼ਹੀਦਾਂ ਦੀਆਂ ਪਤਨੀਆਂ, ਭੈਣਾਂ, ਮਾਵਾਂ ਦੇਖੀਆਂ ਜੋ ਉੱਥੇ ਆਈਆਂ ਹੋਈਆਂ ਸਨ। ਜਲੰਧਰ ਗਰੁੱਪ ਸੈਂਟਰ ਦੇ ਉਸ ਸਮੇਂ ਦੇ ਡੀਆਈਜੀ ਸੁਨੀਲ ਥੋਰਪੇ ਸਰ ਵੱਲੋਂ ਆਈਆਂ ਹੋਈਆਂ ਬੀਬੀਆਂ ਦਾ ਸਨਮਾਨ ਕੀਤਾ ਅਤੇ ਉਹਨਾਂ ਨੂੰ ਸੀਆਰਪੀਐਫਐਸਮੈਨ ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਬਾਰੇ ਜਾਣਕਾਰੀ ਦਿੱਤੀ।
ਬੀਬੀ ਕਰਮਜੀਤ ਕੌਰ ਨੇ ਐਸੋਸੀਏਸ਼ਨ ਜੁਆਇੰਨ ਕੀਤੀ। ਅੱਜ ਵੀ ਬੀਬੀ ਕਰਮਜੀਤ ਕੌਰ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ ਅਤੇ ਐਸ਼ੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਹੋਰ ਅਹੁਦੇਦਾਰਾਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਹਨ। ਐਸੋਸੀਏਸ਼ਨ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਹਰ ਪਲ ਹਾਜ਼ਰ ਹੈ ਅਤੇ ਉਹਨਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਨ ਲਈ ਵਚਨਬੱਧ ਹੈ। ਐਸੋਸੀਏਸ਼ਨ ਇਹੋ ਜਿਹੇ ਸ਼ਹੀਦਾਂ ਨੂੰ ਸਲਾਮ ਕਰਦੀ ਹੈ।
ਹਮ ਜੀਏਗੇ..ਔਰ ਮਰੇਂਗੇ ਐ… ਵਤਨ ਤੇਰੇ ਲੀਏ….
ਦਿਲ ਦੀਆ ਹੈ… ਜਾਨ ਭੀ ਦੇਗੇ….ਏ ਵਤਨ ਤੇਰੇ ਲੀਏਏ……
ਜੈ ਹਿੰਦ🙏