ਹੁਸ਼ਿਆਰਪੁਰ – ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 23/06/2024 ਨੂੰ ਖੁਸ਼ਾਲ ਭਿਕਾਜੀ ਸਾਵਲੇ ਪੁੱਤਰ ਭਿਕਾਜੀ ਬਾਲੂ ਸਾਵਲੇ ਵਾਸੀ ਸਾਵੇਲ ਬਸਤੀ ਹੰਗੀਰਗੋ ਥਾਣਾ ਸੰਬੋਲਾ ਜਿਲ੍ਹਾਂ ਸੋਲਾਪੁਰ ਮਹਾਰਾਸ਼ਟਰ ਹਾਲ ਵਾਸੀ ਕਮੇਟੀ ਬਜਾਰ ਥਾਣਾ ਸਿਟੀ ਹੁਸ਼ਿਆਰਪੁਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਵਕਤ 9.00 ਵਜੇ ਸੁਭਾ ਆਪਣੀ ਦੁਕਾਨ ਪਰ ਗਿਆ ਤਾਂ ਦਰਵਾਜਾ ਖੋਲ ਕੇ ਦੇਖਿਆ ਕਿ ਦੁਕਾਨ ਅੰਦਰ ਦੁਕਾਨ ਦਾ ਨੌਕਰ ਯੋਗੇਸ਼ ਯਾਦਵ ਹੇਠਾ ਜਮੀਨ ਪਰ ਡਿੱਗਿਆ ਪਿਆ ਸੀ। ਉਸਦੇ ਮੂੰਹ ਤੇ ਟੇਪ ਲੱਗੀ ਹੋਈ ਸੀ ਅਤੇ ਹੱਥ ਪੈਰ ਟੇਪ ਨਾਲ ਬੰਨੇ ਹੋਏ ਸਨ, ਜੋ ਉਸਨੇ ਉਸਦੇ ਹੱਥਾਂ ਪੈਰਾਂ ਅਤੇ ਮੂੰਹ ਤੋਂ ਟੇਪ ਉਤਾਰ ਦਿੱਤੀ ਅਤੇ ਉਸਨੇ ਮੁਦਈ ਨੂੰ ਦੱਸਿਆ ਕਿ 02 ਨਾਮਾਲੂਮ ਵਿਅਕਤੀਆਂ ਨੇ ਦੁਕਾਨ ਅੰਦਰ ਆ ਕੇ ਦੁਕਾਨ ਅੰਦਰ ਪਏ ਲਾਕਰ ਵਿਚੋਂ ਸੋਨਾ ਕਰੀਬ ਇੱਕ ਕਿਲੋ, ਚਾਦੀ ਕਰੀਬ 03 ਕਿਲੋ ਅਤੇ 23 ਲੱਖ ਰੁਪਏ ਲੁੱਟ ਕੇ ਲੈ ਗਏ ਹਨ। ਜੋ ਇਸ ਇਤਲਾਹ ਤੇ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਮੁੱਕਦਮਾ ਨੰਬਰ 207 ਮਿਤੀ 23/06/2024 ਅ.ਧ. 392 ਭ.ਦ. ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਅਤੇ ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ੍ਰੀ ਅਮਰ ਨਾਥ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਿਟੀ ਹੁਸ਼ਿਆਰਪੁਰ, ਇੰਸਪੈਕਟਰ ਦੀਪਕ ਕੁਮਾਰ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਅਤੇ ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਦੀ ਟੀਮ ਤਿਆਰ ਕੀਤੀ ਗਈ। ਜੋ ਪੁਲਿਸ ਟੀਮ ਵਲੋਂ ਮੁਕੱਦਮਾ ਦੀ ਮੁੱਢਲੀ ਜਾਂਚ ਦੌਰਾਨ ਦੁਕਾਨ ਦੇ ਨੌਕਰ ਯੋਗੇਸ਼ ਯਾਦਵ ਤੋਂ ਵਾਰਦਾਤ ਸਬੰਧੀ ਪੁੱਛ-ਗਿੱਛ ਕੀਤੀ ਗਈ, ਜੋ ਉਸਨੂੰ ਦੋਸੀਆਨ ਦੀ ਸ਼ਨਾਖਤ ਸਬੰਧੀ ਉਸਨੂੰ ਹਮਰਾਹ ਲੈ ਕੇ ਸ਼ਹਿਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈਕ ਕੀਤੇ ਗਏ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਚੈਕਿੰਗ ਦੌਰਾਨ ਉਸ ਵਲੋਂ ਇੱਕ ਦੋਸ਼ੀ ਦੀ ਸ਼ਨਾਖਤ ਕੀਤੀ, ਜੋ ਦੋਰਾਨੇ ਤਫਤੀਸ਼ ਨੌਕਰ ਯੋਗੇਸ਼ ਯਾਦਵ ਨੇ ਇਹ ਵੀ ਦੱਸਿਆ ਕਿ ਦੋਸ਼ੀ ਉਸਦਾ ਮੋਬਾਇਲ ਵੀ ਖੋਹ ਕੇ ਲੈ ਗਏ ਹਨ ਅਤੇ ਯੋਗੇਸ਼ ਯਾਦਵ ਨੂੰ ਬੰਦੀ ਬਣਾਉਣ ਸਬੰਧੀ ਵਰਤਿਆ ਗਿਆ ਮਟੀਰੀਆਲ ਦੁਕਾਨ ਅੰਦਰੋਂ ਹੀ ਵਰਤਣਾ ਜਾਣਾ ਸਾਹਮਣੇ ਪਾਇਆ ਜਾਣ ਤੇ ਯੋਗੇਸ਼ ਯਾਦਵ ਦੇ ਕੋਈ ਜਿਆਦਾ ਸੱਟ ਨਾ ਲੱਗਣ/ ਕੋਈ ਸਟਰਗਲ ਮਾਰਕਸ ਨਾ ਹੋਣ ਕਰਕੇ ਮਾਮਲਾ ਸ਼ੱਕੀ ਜਾਪਣ ਤੇ ਯੋਗੇਸ਼ ਯਾਦਵ ਦੀ ਸਖਤੀ ਨਾਲ ਪੁੱਛ-ਗਿੱਛ ਅਤੇ ਸੈਟੀਫਿਕ ਅਤੇ ਟੈਕਨੀਕਲ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਵਾਰਦਾਤ ਯੋਗੇਸ਼ ਯਾਦਵ ਦੀ ਯੋਜਨਾ ਹੇਠ ਹੀ ਹੋਈ ਹੈ। ਵਾਰਦਾਤ ਕਰਨ ਵਾਲੇ ਦੋਸ਼ੀ ਕ੍ਰਿਸ਼ਨਾ ਕਪੂਰ ਪੁੱਤਰ ਸੰਦੀਪ ਕਪੂਰ ਵਾਸੀ ਵਾਰਡ ਨੰਬਰ 02 ਨਜਦੀਕ ਕੁੰਦਰਾ ਡੇਅਰੀ ਇੰਦਰੀ ਜਿਲ੍ਹਾ ਕਰਨਾਲ ਹਰਿਆਣਾ ਸਟੇਟ ਜੋ ਉਸਦਾ ਦੋਸਤ ਹੈ ਅਤੇ ਉਸਦਾ ਬਾਪ ਸੰਦੀਪ ਕਪੂਰ ਪੁੱਤਰ ਓਮ ਪ੍ਰਕਾਸ਼ ਹਨ। ਲੁੱਟਿਆ ਹੋਇਆ ਸਮਾਨ ਵੀ ਉਹਨਾਂ ਦੇ ਪਾਸ ਹੀ ਹੈ, ਜੋ ਦੋਸੀਆਨ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਲੁੱਟੇ ਹੋਏ ਮਾਲ ਨੂੰ ਬ੍ਰਾਮਦ ਕਰਨ ਲਈ ਤੁਰੰਤ ਕਾਰਵਾਈ ਕਰਦੇ ਹੋਏ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਇੰਸਪੈਕਟਰ ਦੀਪਕ ਕੁਮਾਰ ਅਤੇ ਸੀ.ਆਈ.ਏ. ਸਟਾਫ ਦੀ ਸਾਂਝੀ ਟੀਮ ਦੋਸ਼ੀਆਨ ਦੇ ਰਿਹਾਇਸ਼ੀ ਪਤੇ ਪਰ ਭੇਜੀ ਗਈ, ਜੋ ਇਸ ਪੁਲਿਸ ਟੀਮ ਵਲੋਂ ਲੋਕਲ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੁੱਟਿਆ ਹੋਇਆ ਮਾਲ ਬ੍ਰਾਮਦ ਕਰ ਲਿਆ ਗਿਆ ਹੈ ਅਤੇ ਯੋਗੇਸ਼ ਯਾਦਵ ਪੁੱਤਰ ਅਧਿਕ ਕੁਮਾਰ ਵਾਸੀ ਕਰਨਜ਼ੇ ਥਾਣਾ ਖਾਨਾਪੁਰ ਜਿਲ੍ਹਾ ਸਾਗਲੀ ਮਹਾਂਰਾਸ਼ਟਰ ਹਾਲ ਵਾਸੀ ਕਮੇਟੀ ਬਾਜਾਰ ਹੁਸ਼ਿਆਰਪੁਰ ਨੂੰ ਜੁਰਮ 120-ਬੀ ਤਹਿਤ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਦੁਕਾਨ ਦਾ ਮਾਲਕ ਜੋ ਅਜੇ ਸ਼ਾਮਿਲ ਤਫਤੀਸ਼ ਨਹੀ ਹੋਇਆ ਹੈ ਦੇ ਸ਼ਾਮਿਲ ਤਫਤੀਸ਼ ਹੋਣ ਉਪਰੰਤ ਦੋਸ਼ੀਆਨ ਵਲੋਂ ਕੀਤੀ ਗਈ ਅਸਲ ਹੋਈ ਲੁੱਟ ਬਾਰੇ ਪਤਾ ਲੱਗਣ ਤੇ ਉਸ ਮੁਤਾਬਿਕ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ। ਇਸਤੋਂ ਇਲਾਵਾ ਦੋਸੀਆਨ ਪਾਸੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਪਾਸੋਂ ਅਹਿਮ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ। ਇਸ ਵਾਰਦਾਤ ਕਾਰਨ ਸ਼ਹਿਰ ਦੇ ਸੁਨਿਆਰੀਆਂ ਵਿੱਚ ਭੈਅ ਦਾ ਮਾਹੌਲ ਪੈਦਾ ਹੋ ਗਿਆ ਸੀ, ਪ੍ਰੰਤੂ ਇਸ ਝੂਠੀ ਵਾਰਦਾਤ ਦੇ ਟਰੇਸ ਹੋਣ ਕਰਕੇ ਸੁਨਿਆਰੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਅੱਗ ਤੋਂ ਪੁਲਿਸ ਨੂੰ ਅਜਿਹੀ ਝੂਠੀ ਇਤਲਾਹ ਦੇਣ ਦੀ ਕੋਸ਼ਿਸ ਕਰੇਗਾ ਤਾਂ ਉਸਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

















































