ਸ੍ਰੀ ਸੁਰਿੰਦਰਾ ਲਾਂਬਾ IPS ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਅਤੇ SP (D) ਸ੍ਰੀ ਸਰਬਜੀਤ ਸਿੰਘ ਵਾਹੀਆ ਅਤੇ ਹਲਕਾ ਨਿਗਰਾਨ ਅਫਸਰ ਸ੍ਰੀ ਨਰਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠਾਂ ਲੁੱਟਾ ਖੋਹਾ, ਚੋਰੀਆ ਦੀਆ ਵਾਰਦਾਤਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿੰਡੀ ਮੋਹਿਮ ਤਹਿਤ ਲੜੀ ਨੂੰ ਅੱਗੇ ਤੋਰਦੇ ਹੋਏ ਮੁੱਖ ਅਫਸਰ ਥਾਣਾ ਹਰਿਆਣਾ ਇੰਸ ਬਲਵਿੰਦਰ ਸਿੰਘ ਵੱਲੋਂ ਥਾਣਾ ਹਜਾ ਦੇ ਏਰੀਆ ਵਿੱਚ ਲੁੱਟਾ ਖੋਹਾ,ਚੋਰੀਆ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਮਿਤੀ 22-6-2024 ਨੂੰ ASI ਸੁਸੀਲ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਮੁਖਬਰ ਖਾਸ ਦੀ ਇਤਾਲਹ ਤੇ ਪਿੰਡ ਜਲਾਲਪੁਰ ਮੋੜ ਨਾਕਾਬੰਦੀ ਕਰਕੇ ਵਹੀਕਲਾ ਦਾ ਚੈਕਿੰਗ ਕਰ ਰਹੇ ਸੀ । ਤਾ ਪਿੰਡ ਬੱਸੀ ਮਰੂਫ ਵੱਲੋ ਇਕ ਮੋਨਾ ਨੌਜਵਾਨ ਮੋਟਰਸਾਈਕਲ ਸੀ ਟੀ 100 ਰੰਗ ਕਾਲਾ ਤੇ ਨੀਲਾ ਬਿਨਾ ਨੰਬਰੀ ਪਰ ਆਉਦਾ ਦਾਖਈ ਦਿੱਤਾ । ਜਿਸਨੂੰ ਰੋਕ ਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਰੋਹਿਤ ਸਾਗਰ ਪੁਤਰ ਗਿਆਨ ਸਿੰਘ ਵਾਸੀ ਬੱਸੀਮਰੂਫ ਹੁਸੈਨਪੁਰ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ ਦੱਸਿਆ ਕਾਬੂ ਕੀਤੇ ਨੋਜਵਾਨ ਨੇ ਮੋਟਰਸਾਈਕਲ ਬਾਰੇ ਪੁਛਣ ਤੇ ਮੋਟਰਸਾਈਕਲ ਦੀ ਮਾਲਕੀ ਸਬੰਧੀ ਕੋਈ ਕਾਗਜ ਪੇਸ ਕੀਤਾ ਤੇ ਨਾ ਹੀ ਕੋਈ ਤਸੱਲੀ ਬਖਸ ਜਵਾਬ ਦਿੱਤਾ,ਮੋਟਰਸਾਈਕਲ ਚਾਲਕ ਰੋਹਿਤ ਸਾਗਰ ਦੀ ਤਲਾਸੀ ਕਰਨੇ ਉਸਦੀ ਪੇਟ ਦੀ ਜੇਬ ਵਿਚੋ 04 ਮੋਬਾਇਲ ਫੋਨ 02 ਟੱਚ ਸਕਰੀਨ 02 ਬਟਨਾ ਵਾਲੇ ਬਰਾਮਦ ਹੋਏ ਜਿਸਤੇ ਮੁਕੱਦਮਾ ਨੰਬਰ 73 ਮਿਤੀ 22-6-2024 ਅ ਧ 379,411 ਭ ਦ ਥਾਣਾ ਹਰਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਰੋਹਿਤ ਸਾਗਰ ਉਕਤ ਨੂੰ ਕੱਲ ਮਿਤੀ 23-6-2024 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਮਜੀਦ ਪੁੱਛ ਗਿਛ ਕੀਤੀ ਜਾਵੇਗੀ।

















































