LPN ਜਲੰਧਰ:-PAP ਚੌਕ ਵਿੱਚ ਨਿਜਾਇਜ ਬੱੰਸ ਨੂੰ ਬੰਦ ਕਰਨ ਲਈ ਏ.ਡੀ.ਸੀ.ਪੀ ਟ੍ਰੈਫਿਕ ਅਮਨਦੀਪ ਕੌਰ ਨੇ ਬਹੁਤ ਵਧੀਆ ਅਦੇਸ਼ ਜਾਰੀ ਕੀਤੇ ਹਨ। ਅਮਨਦੀਪ ਕੌਰ ਨੇ ਕਿਹਾ ਜੇਕਰ ਪੀ.ਏ.ਪੀ ਚੌਕ ਵਿੱਚ ਕੋਈ ਵੀ ਬਸ ਰੁਕੀਂ ਤਾਂ, ਮੌਕੇ ਤੇ ਨਾਕਾ ਇੰਚਾਰਜ ਤੇ ਕਾਰਵਾਈ ਕੀਤੀ ਜਾਵੇਗੀ।ਉਸਦੀ ਜਵਾਬ ਦੇਹੀ ਹੋਵੇਂਗੀ।ਕੀ PAP ਚੌਕ ਵਿੱਚ ਬਸ ਕਿਦਾਂ ਖੜੀ ਕਰਵਾਈਏ।ADC ਨੇ ਕਿਹਾ ਪੀ.ਏ.ਪੀ ਚੌਕ ਵਿੱਚ ਅਕਸਰ ਟ੍ਰੈਫਿਕ ਜਾਮ ਹੋ ਜਾਂਦੀ ਹੈ। ਜਦੋਂ ਬੱਸਾਂ ਰੁਕਦੀਆਂ ਹਨ। ਚੌਕ ਵਿੱਚ ਟ੍ਰੈਫਿਕ ਜਾਮ ਹੋ ਜਾਂਦੀ ਹੈ।ਮੇਰੀ ਪੂਰੀ ਕੋਸ਼ਿਸ਼ ਹੈ ਕਿ ਸ਼ਹਿਰ ਵਿਚ ਕੀਤੇ ਵੀ ਟ੍ਰੈਫਿਕ ਜਾਮ ਨਾ ਹੋਵੇ, ਅਤੇ ਮੇਰੇ ਦੇਸ਼ ਦੇ ਵਾਸੀ ਆਰਾਮ ਨਾਲ ਆਪੋ ਆਪਣਾ ਸਫ਼ਰ ਤੈਅ ਕਰਨ ।ADCP ਅਮਨਦੀਪ ਕੌਰ ਨੇ ਕਿਹਾ ਕਿ ਟ੍ਰੈਫਿਕ ਦੀਆਂ ਵੱਖ -ਵੱਖ ਟੀਮਾਂ ਨੇ 17 ਜ਼ੀਰੋ ਟਾਲਰੈਸ ਰੋਡ ਤੇ ਨਜ਼ਰ ਰੱਖੀ ਹੋਈ ਹੈ।ਇਸ ਤੋਂ ਇਲਾਵਾ ਸੜਕਾਂ ਤੇ ਫੁੱਟਪਾਥਾਂ ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਕਬਜਾਧਾਰਕਾ ਦੇ ਚਲਾਨ ਕੱਟੇ ਜਾ ਰਹੇ ਹਨ। ਨਾਜਾਇਜ਼ ਪਾਰਕਿੰਗ ਜਾਂ ਫਿਰ ਗ਼ਲਤ ਢੰਗ ਨਾਲ ਖੜੀਆਂ ਗੱਡੀਆਂ ਦੇ ਸਟਿੱਕਰ ਚਲਾਨ ਕੱਟੇ ਜਾ ਰਹੇ ਹਨ। ਕੁਝ ਥਾਵਾਂ ਤੋਂ ਗੱਡੀਆਂ ਨੂੰ ਟੋਅ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਜ਼ੀਰੋ ਟਾਲਰੈਸ ਦੀ ਨੀਤੀ ਤੇ ਕੰਮ ਕਰ ਰਹੀ ਹੈ। ਸ਼ੁਕਰਵਾਰ ਨੂੰ ਵੀ ਏ.ਡੀ.ਸੀ,ਪੀ ਟ੍ਰੈਫਿਕ ਅਮਨਦੀਪ ਕੌਰ ਨੇ ਗੁਰੂ ਰਵਿਦਾਸ ਚੌਕ ਤੋਂ ਲੈ ਕੇ ਬਬਰੀਕ ਚੌਕ ਤਕ ਮੌਕੇ ਦੇ ਹਾਲਾਤ ਵੀ ਦੇਖੇ। ਜਿਹੜੇ ਲੋਕਾਂ ਨੇ ਪੁਥਪਾਥਾ ਤੇ ਸਾਮਾਨ ਰੱਖਿਆ ਹੋਇਆ ਸੀ, ਉਨ੍ਹਾਂ ਦਾ ਸਾਮਾਨ ਅੰਦਰ ਕਰਵਾਇਆ ਗਿਆ, ਅਤੇ ਚੇਤਾਵਨੀ ਵੀ ਦਿੱਤੀ। ਇਸ ਤੋਂ ਇਲਾਵਾ.ਏ.ਸੀ.ਪੀ ਸਤਿੰਦਰ ਚੱਡਾ ਦੀ ਅਗਵਾਈ ਵਿੱਚ ਵੀ ਟ੍ਰੈਫਿਕ ਪੁਲਿਸ ਨੇ ਕੁਝ ਥਾਵਾਂ ਤੇ ਚੈਕਿੰਗ ਵੀ ਕੀਤੀ ਅਤੇ ਕਬਜ਼ੇ ਵੀ ਹਟਵਾਏ।ਏ.ਸੀ.ਪੀ ਸਤਿੰਦਰ ਚੱਢਾ ਨੇ ਪੈ੍ਸ ਨੂੰ ਜਾਣਕਾਰੀ ਦਿੱਤੀ ਹੈ, ਕਿ ਅਸੀਂ ਸ਼ਹਿਰ ਨੂੰ ਸਾਫ਼ -ਸੁਥਰਾ ਰੱਖਣ ਵਾਸਤੇ ਹਰ ਤਰ੍ਹਾਂ ਦੀ ਜ਼ਿਮੇਵਾਰੀ ਨਿਭਾਵਾਂਗੇ।ਹਰ ਵਿਅਕਤੀ ਨੂੰ ਰੋਕ ਕੇ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਵੀ ਦੇਵਾਂਗੇ। ਜਿਸ ਕਰਕੇ ਸ਼ਹਿਰ ਵਿੱਚ ਟ੍ਰੈਫਿਕ ਜਾਮ ਨਹੀਂ ਹੋਵੇਗੀ। ਅਤੇ ਨਾ ਹੀ ਕੀਤੇ ਜਾਮ ਲੱਗੇਗਾ। ਸ਼ਹਿਰ ਦੇ CP ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਰਵਾਂਗੇ।

















































