ਕਾਂਗਰਸੀ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ RTO ਜਲੰਧਰ ਦਫ਼ਤਰ ਦੀ ਖੋਲੀ ਪੋਲ

ਜਲੰਧਰ: -ਅੱਜ ਜ਼ਿਲ੍ਹਾ ਕਾਂਗਰਸੀ ਕਮੇਟੀ ਸ਼ਹਿਰੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ।ਇਸ ਮੌਕੇ ਤੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਜਮ ਕੇ ਮੁੱਖ ਮੰਤਰੀ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਝੂਠਿਆਂ ਦੀ ਸਰਕਾਰ ਹੈ। ਇਨ੍ਹਾਂ ਦੇ ਮੁੱਖ ਮੰਤਰੀ ਤੇ ਚੁਣੇ ਹੋਏ ਨੁਮਾਇੰਦੇ ਸ਼ਰੇਆਮ ਝੂਠੇ ਬੋਲ ਰਹੇ ਹਨ।ਆਮ ਆਦਮੀ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ।ਆਰ.ਟੀ.ਓ ਦਫ਼ਤਰ ਜਲੰਧਰ ਵਿੱਚ ਲਗਭਗ 20 ਹਜ਼ਾਰ ਲਾਇਸੈਂਸ ਤੇ ਆਰ.ਸੀ ਦੀਆਂ ਫਾਈਲਾਂ ਪੈਡਿੰਗ ਪਈਆ ਹਨ। ਜਿਸ ਦਾ ਰਿਕਾਰਡ ਜਲਦ ਹੀ ਲਿਮਕਾ ਬੁਕ ਵਿਚ ਦਰਜ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਆਪ ਦੇ ਦੁਆਰ ਜੋ ਕੈਂਪ ਲਗਾਏ ਜਾ ਰਹੇ ਹਨ, ਉਨ੍ਹਾਂ ਕੈਂਪਾਂ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ।
[13/03, 6:06 pm] SS Kandi: ਇਹ ਸਿਰਫ਼ ਲੋਕਾਂ ਨੂੰ ਕੈਂਪਾ ਤੇ ਬੁਲਾ ਕੇ ਫੋਟੋ ਸੈਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੇ ਭਾਸ਼ਣ ਦਿੰਦੇ ਹਨ।ਕਿ ਲੋਕਾਂ ਦੇ ਕੰਮ ਘਰਾਂ ਵਿੱਚ ਹੋਣਗੇ। ਲੋਕਾਂ ਨੂੰ ਦਫ਼ਤਰ ਚਕਰ ਨਹੀਂ ਲਗਾਉਣੇ ਪੈਣਗੇ।ਪਰ ਅੱਜ ਵੀ ਲੋਕ ਦਫ਼ਤਰਾਂ ਵਿਚ ਚੱਕਰ ਲਗਾਉਣ ਲਈ ਮਜਬੂਰ ਹਨ। ਦਫ਼ਤਰਾਂ ਵਿਚ ਆ ਕੇ ਕੋਈ ਨਹੀਂ ਮਿਲਦਾ ਹੈ। RTO ਦਫ਼ਤਰਾਂ ਦੀਆਂ ਖਿੜਕੀਆਂ ਬੰਦ ਪਈਆ ਹਨ। ਲੋਕ ਕਲਰਕਾ ਨੂੰ ਲਭਦੇ ਫਿਰਦੇ ਹਨ। ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਹਨ,ਪਰ ਇਹ ਇਤਿਹਾਸ ਹੈ ਕਿ ਕੋਈ ਅਫ਼ਸਰ ਲੱਗਣ ਨੂੰ ਤਿਆਰ ਨਹੀਂ। ਜਲੰਧਰ ਵਰਗੇ ਵੱਡੇ ਜ਼ਿਲੇ ਵਿੱਚ ਪੱਕੇ ਤੌਰ ਤੇ  RTO ਦੀ ਨਿਯੁਕਤੀ ਹੋਣੀਂ ਚਾਹੀਦੀ ਹੈ। ਵਾਧੂ ਚਾਰਜ ਦੇ ਕੇ ਚਲਾਏ ਜਾ ਰਹੇ ਕੰਮਾਂ ਨਾਲ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਜਲਦ ਤੋਂ ਜਲਦ ਜਲੰਧਰ ਜ਼ਿਲ੍ਹੇ ਵਿਚ ਪੱਕੇ ਤੌਰ ਤੇ RTO ਦੀ ਨਿਯੁਕਤੀ ਕੀਤੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕਹਿਦੇ ਹਨ, ਕਿ ਪੰਜਾਬ ਵਿੱਚ ਭਿਰਸ਼ਟਾਚਾਰ ਖ਼ਤਮ ਹੋ ਚੁੱਕਾ ਹੈ।ਪਰ RTO ਦਫ਼ਤਰ ਜਲੰਧਰ ਵਿੱਚ ਭਿਰਸ਼ਟਾਚਾਰ ਦਾ ਬੋਲ ਬਾਲਾ ਹੈ। ਇਸ ਮੌਕੇ ਤੇ ਸ਼ੈਰੀ ਚਢਾ ਸੀਨੀਅਰ ਉਪ ਪ੍ਰਧਾਨ, ਪੰਜਾਬ ਪ੍ਰਧਾਨ  ਸੁਲਿੰਦਰ ਸਿੰਘ ਕੰਢੀ CRPF Ex men welfare association Punjab ਪ੍ਰੇਮ ਨਾਥ ਦਕੋਹਾ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਰਾਜੇਸ਼ ਜਿੰਦਲ ਟੋਨੂ, ਨਰੇਸ਼ ਵਰਮਾ, ਵਿਕਾਸ ਸੰਗਰ, ਰਵਿੰਦਰ ਸਿੰਘ ਲਾਡੀ, ਗੁਰਜੀਤ ਸਿੰਘ ਕਾਹਲੋ, ਰਣਦੀਪ ਸੰਧੂ, ਰਾਜੂ ਅੰਬੇਦਕਰ, ਰਾਕੇਸ਼ ਕੁਮਾਰ, ਜਗਜੀਤ ਸਿੰਘ ਜੀਤਾ,ਸੰਜੂ ਅਰੋੜਾ,ਡਾ.ਜਸਲੀਨ ਸੇਠੀ, ਜਗਦੀਸ਼ ਸਮਰਾਏ, ਤਰਸੇਮ ਲਖੋਤਰਾ,ਬਿਸਮਬਰ ਕੁਮਾਰ, ਨਰਿੰਦਰ ਪਹਿਲਵਾਨ, ਵਿਸ਼ਾਲ ਵਰਮਾ, ਲੱਛਮਣ ਮਹੇ, ਸੁਖਵਿੰਦਰ ਸੁਚੀ ਪਿੰਡ, ਜਤਿੰਦਰ ਜੋਨੀ, ਮੁਨੀਸ਼ ਪਾਹਵਾ, ਸੁਦੇਸ਼ ਕੁਮਾਰ, ਯਸ਼ ਪਾਲ,ਬ੍ਰਹਮ ਦੇਵ ਸਹੋਤਾ, ਮੁਕੇਸ਼ ਗਰੋਵਰ, ਗੁਰਕਿਰਪਾਲ ਭੱਟੀ,ਸੰਜੇ ਸੋਨਕਰ, ਮੋਹਿਤ ਸ਼ਰਮਾ, ਭਾਰਤ ਭੂਸ਼ਨ ਮਦਨ ਲਾਲ ਨਾਹਰ,ਰਾਜਨ, ਸੁਖਜਿੰਦਰ ਪਾਲ ਮਿੰਟੂ,ਮਨੀ ਧੀਰ,ਡਾ ਸ਼ਸ਼ੀ ਕਾਂਤ, ਨਵਦੀਪ ਜਰੇਵਾਲ, ਰਣਜੀਤ ਰਾਣੋ, ਗੁਰਮੀਤ ਜੀ, ਸ਼ਬਨਮ , ਆਸ਼ਾ ਰਾਣੀ, ਮਨਦੀਪ ਕੌਰ,ਰਜਨੀ ਬਾਲਾ, ਬਲਵੀਰ ਕੌਰ,ਹੁਸਨ ਲਾਲ ਮੋਤੀ, ਬਾਗ਼,ਰਾਜੂ ਬੇਅੰਤ ਨਗਰ,ਅਮਨ ਧੰਨੋਵਾਲੀ , ਰਾਹੁਲ,ਡਾ ਸੁਰਿੰਦਰ ਕਲਿਆਣ ਗੌਤਮ ਖੋਸਲਾ, ਦੀਪਕ ਕੇਲਾ,ਰਵੀ ਬਗਾ, ਜਗਮੋਹਨ ਛਾਬੜਾ, ਹਰਪਾਲ ਮਿੰਟੂ, ਅਜੀਤ, ਹਰਜੀਤ ਸਿੰਘ, ਰਵਿੰਦਰ ਰਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top