ਪੁਲਿਸ ਅਤੇ ਗੈਂਗਸਟਰ ਵਿਚਾਲੇ ਚਲੀਆਂ ਗੋਲੀਆਂ

ਮੋਹਾਲੀ:- ਸਥਾਨਕ ਸੈਕਟਰ-71 ਵਿਚ ਹੋਏ ਇਕ ਪੁਲਸ ਮੁਕਾਬਲੇ ਦੌਰਾਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਵਲੋਂ ਇਕ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ। ਡੀ.ਆਈ.ਜੀ. ਜੇ. ਇਲਨਚੇਲੀਅਨ ਦੀ ਅਗਵਾਈ ਵਿਚ ਕੀਤੀ ਗਈ। ਪੁਲਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਰਾਜਨ ਭੱਟੀ ਦੱਸਿਆ ਜਾ ਰਿਹਾ ਹੈ। ਜਿਹੜਾ ਐੱਨ.ਡੀ.ਪੀ.ਐੱਸ. ਅਤੇ ਆਰਮਜ਼ ਐਕਟ ਦੇ ਦੋ ਮਾਮਲਿਆਂ ਵਿਚ ਭਗੌੜਾ ਚੱਲ ਰਿਹਾ ਸੀ।
ਇਸ ਦੌਰਾਨ ਪੁਲਸ ਦੀ ਟੀਮ ਇਸ ਦਾ ਪਿੱਛਾ ਕਰ ਰਹੀ ਸੀ।ਇਹ ਵਿਅਕਤੀ ਸੈਕਟਰ-71 ਵਿਚ ਹੀ ਰਹਿ ਰਿਹਾ ਸੀ ਅਤੇ ਪੁਲਸ ਵਲੋਂ ਇਸ ਦੀ ਪੈੜ ਨੱਪ ਲਏ ਜਾਣ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।ਇਸ ਦੌਰਾਨ ਭੱਜ ਰਿਹਾ ਵਿਅਕਤੀ ਇਕ ਕੋਠੀ ਦੀ ਕੰਧ ਟੱਪ ਕੇ ਉੱਥੇ ਵੜ ਗਿਆ। ਫਿਰ ਅਗਲੀ ਕੋਠੀ ਵਿਚ ਟੱਪ ਗਿਆ। ਇਸ ਦੌਰਾਨ ਪੁਲਸ ਵਲੋਂ ਉਸ ਨੂੰ ਰੁਕਣ ਲਈ ਕਿਹਾ ਗਿਆ ਜਿਸ ’ਤੇ ਉਸ ਵਲੋਂ ਪੁਲਸ ’ਤੇ ਫਾਇਰ ਕੀਤਾ ਗਿਆ ਅਤੇ ਜਵਾਬ ਵਿਚ ਪੁਲਸ ਵਲੋਂ ਵੀ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਪੁਲਸ ਵਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਅਤੇ ਆਪਣੇ ਨਾਲ ਲੈ ਗਈ। ਜਦਕਿ ਭੱਜਣ ਦੌਰਾਨ ਗੈਂਗਸਟਰ ਦੇ ਕੰਡਿਆਲੀ ਤਾਰ ਵਿਚ ਫਸ ਜਾਣ ਕਾਰਨ ਸੱਟ ਲੱਗੀ ਹੈ। ਅਤੇ ਪੁਲਸ ਵਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਵਿਅਕਤੀ ਤੋਂ ਇਕ ਰਿਵਾਲਵਰ ਅਤੇ ਹੈਰੋਈਨ ਵੀ ਬਰਾਮਦ ਹੋਈ ਦੱਸੀ ਜਾ ਰਹੀ ਹੈ।ਇਸ ਗੋਲੀਬਾਰੀ ਵਿਚ ਕੋਈ ਜ਼ਖਮੀ ਨਹੀਂ ਹੋਇਆ।ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਸੀ ਅਤੇ ਇਸ ਦਾ ਟਿਕਾਣਾ ਲੱਭ ਰਹੀ ਸੀ ਇਸ ਦੌਰਾਨ ਇਸ ਦੇ ਸੈਕਟਰ-71 ਵਿਚ ਹੋਣ ਦੀ ਸੂਹ ਮਿਲਣ ਤੇ ਪੁਲਸ ਇਸ ਨੂੰ ਕਾਬੂ ਕਰਨ ਪਹੁੰਚੀ ਸੀ ।ਇਸ ਦਾ ਟਿਕਾਣਾ ਲੱਭ ਕੇ ਇਹਨੂੰ ਕ਼ਾਬੂ ਕਰ ਲਿਆ ਗਿਆ।

Leave a Comment

Your email address will not be published. Required fields are marked *

Scroll to Top