ਮੁੱਲਾਂਪੁਰ ਦਾਖਾ:- ਪਿਤਾ ਦੀ ਮੌਤ ਦਾ ਸਿਵਾ ਅਜੇ ਠੰਡਾ ਵੀ ਨਹੀਂ ਸੀ ਹੋਇਆ। ਪਿੰਡ ਢੱਟ ਵਿਖੇ ਕਲਯੁੱਗੀ ਪੁੱਤਰਾਂ ਨੇ ਆਪਣੀ ਵਿਧਵਾ ਮਾਂ,ਜੋ ਕਿ ਹਾਰਟ ਦੀ ਮਰੀਜ਼ ਹੈ, ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਆਪਣੀ ਭੈਣ ਜਵਾਈ ਅਤੇ ਮਾਮੀ ਆਦਿ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਿਆ। ਜਿਨ੍ਹਾਂ ਨੂੰ ਸਰਕਾਰੀ ਪ੍ਰੇਮਜੀਤ ਹਸਪਤਾਲ ਸੁਧਾਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।ਪੀੜਤ ਮਾਂ ਨੇ ਦੱਸਿਆ ਕਿ ਉਸਦੇ 3 ਪੁੱਤਰ ਅਤੇ ਨੂੰਹਾਂ ਹਨ।ਇਕ ਪੁੱਤਰ ਸਤਨਾਮ ਸਿੰਘ ਵਿਦੇਸ਼ ਗਿਆ ਹੋਇਆ ਹੈ। 5 ਅਪ੍ਰੈਲ ਨੂੰ ਕਰੀਬ ਢਾਈ ਤਿੰਨ ਵਜੇ ਸ਼ਾਮੀ ਘਰ ਆਏ, ਤਾਂ ਮੇਰੀਆਂ ਨੂੰਹਾਂ ਤੇ ਪੁੱਤਰਾਂ ਨੇ ਘਰ ਦੀ ਅੰਦਰਲੀ ਕੰਧ ਢਾਹ ਦਿੱਤੀ।ਘਰ ਦੇ ਅੰਦਰ ਆ ਕੇ ਸੋਟੀਆਂ, ਘਸੁੰਨ, ਮੁੱਕਿਆ ਆਦਿ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਕਰਦਿਆਂ ਸਾਨੂੰ ਬਹੁਤ ਗੰਦੀਆਂ ਗਾਲਾ ਵੀ ਕਢੀਆਂ। ਚੀਕ ਦਿਹਾੜਾ ਸੁਣਕੇ ਲੋਕ ਇਕੱਠੇ ਹੋਣ ਲੱਗੇ, ਤਾਂ ਘਰੋਂ ਭੱਜ ਗਏ। ਕੈਮਰਿਆਂ ਵਿੱਚ ਵੀ ਰਿਕਾਰਡ ਹੈ। ਸਾਨੂੰ ਡਰ ਹੈ ਕਿ ਮੇਰੇ ਪੁੱਤਰ ਅਤੇ ਨੂੰਹਾਂ ਜਾਨੋਂ ਨਾ ਮਾਰ ਦੇਣ । ਮੈਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ, ਅਤੇ ਮੇਰੀ ਜਾਨ ਦੀ ਰਾਖੀ ਕੀਤੀ ਜਾਵੇ। ਇਸ ਦੀ ਸੂਚਨਾ ਥਾਣਾ ਦਾਖਾ ਨੂੰ ਦੇ ਦਿੱਤੀ ਹੈ, ਮਾਮਲੇ ਦੀ ਤਫਤੀਸ਼ ਏ. ਐੱਸ.ਆਈ. ਪਰਮਜੀਤ ਸਿੰਘ ਕਰ ਰਹੇ ਹਨ।

















































