12 ਸਾਲਾ ਮੁੰਡੇ ਨੇ ਚੁੱਕਿਆ ਖੌਫਨਾਕ ਕਦਮ ,ਫੋਨ ਦੇਣ ਤੋਂ ਮਾਂ ਨੇ ਕੀਤਾ ਸੀ ਇਨਕਾਰ

ਇੰਟਰਨੈਸ਼ਨਲ ਡੈਸਕ-ਮਾਂ ਨੇ ਫ਼ੋਨ ਦੇਣ ਤੋਂ ਇਨਕਾਰ ਕਰ ਦਿੱਤਾ। ਲਾਹੌਰ ਦੇ ਰਹਿਣ ਵਾਲੇ 12 ਸਾਲਾ ਮੁੰਡੇ ਨੇ ਇਸ ਕਾਰਨ ਆਪਣੀ ਜੀਵਨਲੀਲਾ ਸਮਾਪਤ ਕਰ ਲਈ।

ਕਈ ਲੋਕਾਂ ਨੂੰ ਫੋਨ ਦਾ ਇੰਨਾ ਚਸਕਾ ਲਗ ਜਾਂਦਾ ਹੈ ਕਿ ਉਨ੍ਹਾਂ ਲਈ ਫੋਨ ਤੋਂ ਬਗ਼ੈਰ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ। ਉਨ੍ਹਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਉਹ ਆਪਣੇ ਵਿਹਲੇ ਸਮੇਂ ‘ਚ ਕੀ ਕਰਨ।

ਮੁੰਡੇ ਨੇ ਸਿਰਫ਼ ਇਸ ਕਾਰਨ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਕਿ ਉਸ ਦੀ ਮਾਂ ਨੇ ਉਸ ਨੂੰ ਫ਼ੋਨ ਦੇਣ ਤੋਂ ਇਨਕਾਰ ਕਰ ਦਿੱਤਾ। ਲਾਹੌਰ ਪੁਲਸ ਮੁਤਾਬਕ ਮ੍ਰਿਤਕ ਆਯਾਨ ਨੇ ਆਪਣੀ ਮਾਂ ਕੋਲੋਂ ਮੋਬਾਈਲ ਫ਼ੋਨ ਮੰਗਿਆ ਸੀ, ਪਰ ਉਸ ਦੀ ਮਾਂ ਨੇ ਫ਼ੋਨ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਗੁਆਂਢੀਆਂ ਦੇ ਘਰ ਚਲੀ ਗਈ। ਇਸ ਤੋਂ ਕੁਝ ਦੇਰ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਹੋਸ਼ ਹੀ ਉੱਡ ਗਏ।

ਉਸ ਨੇ ਆ ਕੇ ਜਦ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸ ਨੇ ਦੇਖਿਆ ਕਿ ਉਸ ਦੇ ਮਾਸੂਮ ਪੁੱਤਰ ਨੇ ਡੰਡੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਉਸ ਦੀ ਲਟਕਦੀ ਹੋਈ ਲਾਸ਼ ਦੇਖ ਕੇ ਮਾਂ ਦੀਆਂ ਧਾਹਾਂ ਨਿਕਲ ਗਈਆਂ। ਫਿਲਹਾਲ ਪੁਲਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

Leave a Comment

Your email address will not be published. Required fields are marked *

Scroll to Top