ਸ਼ਰੇਆਮ ਸਰਪੰਚ ਨੇ ਮਾਰੀ ਗੋਲੀ , ਕੰਬਿਆ ਪੰਜਾਬ

ਤਪਾ ਮੰਡੀ :_ ਦਿਨ-ਦਿਹਾੜੇ ਪਿੰਡ ਢਿੱਲਵਾਂ (ਪ) ਦੇ ਸਾਬਕਾ ਸਰਪੰਚ ਨੇ ਪੁਰਾਣੀ ਰੰਜਿਸ਼ ਨੂੰ ਪਿੰਡ ਦੇ ਹੀ ਇਕ ਵਿਅਕਤੀ ਨੂੰ ਸ਼ਰੇਆਮ ਚੌਂਕ ਵਿਚ ਗੋਲੀ ਮਾਰ ਦਿੱਤੀ। ਇਸ ਵਾਰਦਾਤ ਵਿਚ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜਿਸ ਨੂੰ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਹੈ। ਮੇਵਾ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਜਾ ਪੱਤੀ ਦੇ ਰਿਸ਼ਤੇਦਾਰ ਦੀ ਅੱਜ ਭੋਗ ਦੀ ਰਸਮ ਸੀ ਅਤੇ ਉਹ ਆਪਣੀਆਂ ਦੁਕਾਨਾਂ ਕੋਲ ਖੜ੍ਹਾ ਸੀ ਤਾਂ ਪਿੰਡ ਢਿੱਲਵਾਂ (ਪ) ਦੇ ਸਰਪੰਚ ਜੋਗਿੰਦਰ ਸਿੰਘ ਜੋ ਆਪਣੀ ਇਲੈਕਟ੍ਰਿਕ ਸਕੂਟਰੀ ‘ਤੇ ਸਵਾਰ ਹੋ ਕੇ ਆਇਆ ਤਾਂ ਮੇਵਾ ਸਿੰਘ ਨੇ ਸਰਪੰਚ ਨੂੰ ਕਿਹਾ ਕਿ ਆਪਾਂ ਬੈਠ ਕੇ ਜੋ ਗਿਲ੍ਹਾ ਸ਼ਿਕਵਾ ਹੈ। ਦੂਰ ਕਰ ਲੈਂਦੇ ਹਾਂ, ਇੰਨੀ ਗੱਲ ਕਹਿਣ ‘ਤੇ ਸਰਪੰਚ ਨੇ ਆਪਣੀ ਲਾਇਸੈਂਸੀ ਪਿਸਟਲ ਕੱਢਕੇ ਹਰਪਾਲ ਨੂੰ ਗੋਲੀ ਮਾਰ ਦਿਤੀ

ਮੇਵਾ ਸਿੰਘ ਦੇ ਪੱਟ ‘ਚ ਲੱਗੀ ਤਾਂ ਸਰਪੰਚ ਨੇ ਕੱਚੇ ਖਰੀਦ ਕੇਂਦਰ ਦਾ ਰਾਊੰਡ ਲਾਕੇ ਮੁੜ ਥੜੇ ਤੇ ਜ਼ਖਮੀ ਹੋਏ ਮੇਵਾ ਸਿੰਘ ਨੂੰ ਕਿਹਾ ਬੋਲ ਕੀ ਬੋਲਦਾ ਹੈ। ਕਹਿ ਕੇ ਸਕੂਟਰੀ ਤੇ ਫਰਾਰ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਭੋਗ ਤੇ ਇਕੱਤਰ ਹੋਏ ਰਿਸ਼ਤੇਦਾਰ ਇਕੱਠੇ ਹੋ ਗਏ, ਅਤੇ ਜ਼ਖਮੀ ਹਾਲਤ ‘ਚ ਮੇਵਾ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਪਰ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਐੱਸ.ਐੱਚ.ਓ ਇੰਸਪੈਕਟਰ ਕੁਲਜਿੰਦਰ ਸਿੰਘ ਦੀ ਅਗਵਾਈ ‘ਚ ਪੁੱਜੀ। ਪੁਲਸ ਪਾਰਟੀ ਨੇ ਘਟਨਾ ਥਾਂ ‘ਤੇ ਪਹੁੰਚ ਕੇ ਲੋਕਾਂ ਦੇ ਬਿਆਨ ਕਲਮਬਧ ਕੀਤੇ ਅਤੇ ਪਏ ਲਹੂ ਦੇ ਨਮੂਨੇ ਲਏ। ਫਿਲਹਾਲ ਥਾਣਾ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਜਾਂਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Leave a Comment

Your email address will not be published. Required fields are marked *

Scroll to Top