ਆਦਮਪੁਰ (ਦਲਜੀਤ ਕਲਸੀ) – ਦੀ ਮਦਾਰ ਕੋ-ਆਪਰੇਟਿਵ ਐਗਰੀਕਲਚਰ ਮਲਟੀਪਰਪਜ ਸਰਵਿਸ ਸੁਸਾਇਟੀ ਲਿਮਿਟਡ ਜਲੰਧਰ ਦੀ ਸਭਾ ਦੀ ਹੋਈ ਚੋਣ ਰਿਟਰਨਿੰਗ ਅਫਸਰ ਬਲਦੀਪ ਸਿੰਘ ਦੀ ਰਹਿਨਮਾਈ ਹੇਠ ਹੋਈ। ਇਸ ਦੌਰਾਨ ਸਾਰੇ ਹੀ ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ ਜਿਨਾਂ ਵਿੱਚ ਜੋਨ ਨੰਬਰ 01 ਤੋ ਜੋਗਿੰਦਰ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਚਰਨਦਾਸ ਅਤੇ ਜੀਵਨ ਚੁਣੇ ਗਏ ਜੋਨ ਨੰਬਰ 02 ਤੋ ਕੁਲਵਿੰਦਰ ਸਿੰਘ ਭੱਟੀ ਸਾਬਕਾ ਪ੍ਰਧਾਨ, ਸਰਬਜੀਤ ਸੰਧੀ ਅਤੇ ਮਨਜੀਤ ਕੌਰ ਚਹੂੜਵਾਲੀ ਚੁਣੇ ਗਏ। ਜੋਨ ਨੰਬਰ 03 ਤੋ ਵਿੱਚੋਂ ਗੁਰਇਕਬਾਲ ਸਿੰਘ ਉਦੇਸੀਆਂ ਜੋਨ ਨੰਬਰ 04 ਤੋ ਸੁਖਦੇਵ ਸਿੰਘ ਤਲਵੰਡੀ ਅਤੇ ਜੋਨ ਨੰਬਰ 05 ਤੋ ਗੁਰਿੰਦਰ ਸਿੰਘ ਮਹਿਮਦਪੁਰ ਚੁਣੇ ਗਏ।

ਚੁਣੇ ਹੋਏ ਮੈਂਬਰਾਂ ਨੇ ਕਿਹਾ ਕਿ ਅਸੀਂ ਸਾਰੇ ਦੂਜੇ ਮੈਂਬਰਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਸੁਸਾਇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਉਪਰਾਲੇ ਕਰਾਗੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੋਸਾਇਟੀ ਦੇ ਪ੍ਰਧਾਨ ਦੀ ਚੋਣ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।

















































