ਸ਼ਹੀਦ ਬਾਬਾ ਮਤੀ ਜੀ ਗੁਰਦੁਆਰਾ ਸਾਹਿਬ ਡਰੋਲੀ ਕਲਾਂ ਜੂਨ 1984 ਘੱਲੂਘਾਰਾ ਦਿਵਸ ਵਜੋਂ ਮਨਾਇਆ ਗਿਆ

ਆਦਮਪੁਰ (ਦਲਜੀਤ ਸਿੰਘ ਕਲਸੀ)- ਸ਼ਹੀਦ ਬਾਬਾ ਮਤੀ ਜੀ ਗੁਰਦੁਆਰਾ ਸਾਹਿਬ ਡਰੋਲੀ  ਕਲਾਂ ਜੂਨ 1984 ਘੱਲੂਘਾਰਾ ਦਿਵਸ ਵਜੋਂ ਮਨਾਇਆ ਗਿਆ। ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਮਨੋਹਰ ਸਿੰਘ ਜੀ ਦੀ ਦੇਖ ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਢਾਡੀ ਜਥਾ ਭਾਈ ਗੁਰਜੀਤ ਸਿੰਘ ਜੀ ਤੇ ਨਿਸ਼ਾਨ ਸਿੰਘ ਅਤੇ ਸਾਥੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਉੱਪਰ ਟੈਂਕਾਂ ਨਾਲ ਭਾਰਤੀ ਫੌਜ ਵੱਲੋਂ ਚੜਾਈ ਕਰਨ ਦਾ ਵਿਆਖਿਆ ਸਹਿਤ ਚਾਨਣਾ ਪਾਇਆ। ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀ ਭਾਰਤੀ ਸਰਕਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਜਨਰਲ ਸਬੇਗ ਦੇ ਬਹਾਦਰੀ ਦੇ ਕਿਸੇ ਢਾਡੀ ਜਥੇ ਇਸੇ ਤਰ੍ਹਾਂ ਹੀ ਵਾਰਾਂ ਰਾਹੀਂ ਸੁਣਾਉਂਦੇ ਰਹਿਣਗੇ। ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਮੌਜੂਦ ਸਨ। ਸਟੇਜ ਸੈਕਟਰੀ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਜੀ ਵੱਲੋਂ ਨਿਭਾਈ ਗਈ।

Leave a Comment

Your email address will not be published. Required fields are marked *

Scroll to Top