ਡੇਰਾ ਬਾਬਾ ਫੂਲ ਨਾਥ ਜੀ ਨਾਨਕ ਨਗਰੀ ਚਹੇੜੂ ਵਿਖੇ 74ਵਾਂ ਜੋੜ ਮੇਲਾ ਹੋਇਆ ਸੰਪੰਨ

ਆਦਮਪੁਰ, (ਦਲਜੀਤ ਸਿੰਘ ਕਲਸੀ) – ਡੇਰੇ ਦੇ ਪ੍ਰਮੁੱਖ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਦੇਖ ਰੇਖ ਹੇਠ

74ਵਾਂ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ l ਹੈਡ ਗ੍ਰੰਥੀ ਪ੍ਰਵੀਨ ਕੁਮਾਰ ਜੀ ਵੱਲੋ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ l ਢਾਡੀ ਜੱਥਾ  ਗੁਰਦੀਪ ਸਿੰਘ ਜੀ ਉੜਾਪੜ  ਵਾਲੇ ਗਾਇਕਾ ਗਿੰਨੀ ਮਾਹੀ ਅਤੇ ਬਲਰਾਜ ਬਿਲਗਾ  ਵੱਲੋਂ ਆਪਣੀ ਆਪਣੀ ਗਾਇਕੀ ਨਾਲ ਸੰਗਤਾਂ ਦਾ ਮਨ ਮੋਹ ਲਿਆl ਡੇਰੇ ਵਿਖੇ ਚੱਲ ਰਹੇ ਮਾਤਾ ਸਵਿਤਰੀ ਬਾਈ ਫੂਲੇ ਜੀ ਟਿਊਸ਼ਨ ਸੈਂਟਰ ਦੇ ਸਾਰੇ ਬੱਚਿਆਂ ਨੂੰ ਕੋਰਸ ਪੂਰਾ ਕਰਨ ਉਪਰੰਤ ਸਰਟੀਫਿਕੇਟ ਦਿੱਤੇ ਗਏ l ਪਿੰਡ ਜੈਤੇਵਾਲੀ ਵਿਖੇ ਡੇਰੇ ਵੱਲੋਂ ਚੱਲ ਰਹੇ ਸਕੂਲ ਦੀਆਂ ਸਾਰੀਆਂ ਕਲਾਸਾਂ ਵਿੱਚੋਂ ਪਹਿਲੇ ਨੰਬਰ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਤੇ ਡੇਰਾ ਮੈਨੇਜਮੈਂਟ,ਸਕੂਲ ਮੈਨੇਜਮੈਂਟ ਦੇ ਸਾਰੇ ਸਾਥੀ ਅਤੇ ਪ੍ਰਿੰਸੀਪਲ ਹਰਦੀਪ ਕੌਰ, ਸਮੂਹ ਟੀਚਰ ਸਟਾਫ, ਵੱਖ ਵੱਖ ਡੇਰਿਆਂ ਤੋਂ ਆਏ ਸੰਤ ਸਮਾਜ ਅਤੇ ਵੱਡੀ ਗਿਣਤੀ ਵਿੱਚ ਦਿੱਲੀ,ਹਰਿਆਣਾ,ਰਾਜਸਥਾਨ,ਯੂਪੀ, ਮੱਧ ਪ੍ਰਦੇਸ਼ ਆਦਿ ਤੋਂ ਸੰਗਤਾਂ ਮੌਜੂਦ ਸਨ l ਸਪੈਸ਼ਲ ਤੌਰ ਤੇ ਪਹੁੰਚੇ ਚਮਨ ਜੱਸਲ  ਇਟਲੀ, ਸੀਤਲ ਰਾਮ ਇਟਲੀ, ਇੰਦਰਜੀਤ ਕੌਰ ਇਟਲੀ, ਰੋਸ਼ਨ ਢੰਡਾ,ਤਿਲਕਰਾਜ ਏਐਸ ਆਈ ਰਿਟਾਇਰਡ ਉਹਨਾਂ ਨੇ ਸੰਤਾਂ ਦਾ ਅਸ਼ੀਰਵਾਦ ਲਿਆl ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਦੇ ਸਾਰੇ ਮੈਂਬਰ ਜਿਨਾਂ ਨੇ ਫਰੀ ਮੈਡੀਕਲ ਚੈਕ ਅਪ ਅਤੇ ਖੂਨਦਾਨ ਕੈਂਪ ਲਗਵਾਇਆl ਅਵਤਾਰ ਚੰਦ ਜੀ ਤਾਰੀ ਸੇਵਾਦਾਰ ਅਤੇ ਸੈਕਟਰੀ ਮਾਸਟਰ ਕਮਲਜੀਤ ਜੀ ਦੋਨੋਂ ਹੀ ਪਿੰਡ ਖੋਥੜਾ ਤੋਂ ਡੇਰੇ ਵਿੱਚ ਲੰਬੇ ਸਮੇਂ ਤੋਂ ਨਿਰੰਤਰ ਸੇਵਾ ਨਿਭਾਉਂਦੇ ਆ ਰਹੇ ਸਨ ਉਹਨਾਂ ਨੂੰ ਡੇਰੇ ਵੱਲੋਂ ਬਾਬਾ ਕ੍ਰਿਸ਼ਨ ਨਾਥ  ਜੀ ਵੱਲੋਂ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ l ਇਸੇ ਤਰ੍ਹਾਂ ਨਿਰੰਤਰ ਸੇਵਾ ਕਰਦੇ ਰਹਿਣ ਦਾ ਅਸ਼ੀਰਵਾਦ ਦਿੱਤਾ l ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵੱਲੋਂ ਅਕਤੂਬਰ ਮਹੀਨੇ ਵਿੱਚ ਸਕੂਲ ਦਾ ਉਦਘਾਟਨ ਸਮੇਂ ਇਸੇ ਤਰ੍ਹਾਂ ਸੰਗਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ l

ਗੁਰੂ ਕੇ ਲੰਗਰ ਅਤੇ ਛਬੀਲਾਂ ਨਿਰੰਤਰ ਸਾਰਾ ਦਿਨ ਜਾਰੀ ਰਹੀਆਂ l

Leave a Comment

Your email address will not be published. Required fields are marked *

Scroll to Top