ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਗੁਰਦੁਆਰਾ ਸਾਹਿਬ ਪਿੰਡ ਡਰੋਲੀ ਕਲਾਂ ਜਿਲਾ ਜਲੰਧਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ

ਆਦਮਪੁਰ (ਦਲਜੀਤ ਸਿੰਘ ਕਲਸੀ) ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਗੁਰਦੁਆਰਾ ਸਾਹਿਬ ਪਿੰਡ ਡਰੋਲੀ ਕਲਾਂ ਜਿਲਾ ਜਲੰਧਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ l ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਤੋਂ ਬਾਅਦ ਹਾੜ ਮਹੀਨੇ ਦੀ ਸੰਗਰਾਂਦ ਦੇ ਪਾਠ ਸੰਗਤਾਂ ਨੂੰ ਸਰਵਣ ਕਰਾਏ ਗਏ l ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਦੀਵਾਨ ਸਜਾਏ ਗਏl ਜਿਸ ਵਿੱਚ ਹਜੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ, ਕਥਾ ਵਾਚਕ ਭਾਈ ਹਰਦੀਪ ਸਿੰਘ ਜੀ ਰਾਮਦਵਾਲੀ, ਭਾਈ ਗੁਰਪ੍ਰੀਤ ਸਿੰਘ ਜੀ ਅਟਾਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਢਾਡੀ ਜਥਾ ਦਵਿੰਦਰ ਸਿੰਘ ਉਦਮੀ ਪਿੰਡ ਖਹਿਰਾ ਵੱਲੋਂ ਵਾਰਾਂ ਦੇ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਾਏ l ਸਵੇਰ ਤੋਂ ਹੀ ਸੰਗਤਾਂ ਗੁਰੂ ਘਰ ਵਿੱਚ ਆ ਕੇ ਨਮਸਕਾਰਾਂ ਕਰਦੀਆਂ ਅਤੇ ਸੇਵਾ ਕਰਦਿਆਂ l ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਵੱਲੋਂ ਹਰ ਸੰਭਵ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂl ਜਿਵੇਂ ਕਿ ਠੰਡੇ ਮਿੱਠੇ ਜਲ ਦੀ ਸੇਵਾ ਸੇਵਾਦਾਰਾਂ ਵੱਲੋਂ ਕੀਤੀ ਗਈ l ਡਾਕਟਰਾਂ ਦੀ ਟੀਮ ਜੋ ਕਿ ਪੇਮਸ ਹਸਪਤਾਲ ਤੋਂ ਆਈ ਹੋਈ ਸੀ ਵੱਲੋਂ ਮੈਡੀਕਲ ਚੈੱਕ ਅਪ ਅਤੇ ਫਰੀ ਦਵਾਈਆਂ ਵੰਡੀਆਂ ਗਈਆਂ l ਜਥੇਦਾਰ ਮਨੋਹਰ ਸਿੰਘ ਜੀ ਵੱਲੋਂ ਲੰਗਰ ਹਾਲ ਵਿੱਚ ਬ੍ਰਹਮ ਜੀ ਦੀ ਯਾਦ ਨੂੰ ਤਾਜਾ  ਕਰਦੇ ਹੋਏ ਉਹਨਾਂ ਦੀ ਤਸਵੀਰ ਦਾ ਉਦਘਾਟਨ ਕੀਤਾ। ਸਟੇਜ ਸੈਕਟਰੀ ਦੀ ਸੇਵਾ ਵਿਦਿਆ ਅਤੇ ਸਾਹਿਤ ਦੇ ਧਨੀ ਮਾਸਟਰ ਸੁਰਜੀਤ ਸਿੰਘ ਜੀ ਵੱਲੋਂ ਬਾਖੂਬੀ ਨਿਭਾਈ ਗਈ l ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ l ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ l

Leave a Comment

Your email address will not be published. Required fields are marked *

Scroll to Top