ਤੀਸਰਾ ਮੇਲਾ ਸਾਈਆਂ ਦਾ 22 ਜੂਨ ਦਿਨ ਐਤਵਾਰ ਨੂੰ ਬੀਬੀ ਰੁਪਿੰਦਰ ਕੌਰ

ਆਦਮਪੁਰ( ਦਲਜੀਤ ਸਿੰਘ ਕਲਸੀ) – ਬ੍ਰਹਮਲੀਨ ਸ੍ਰੀ 108 ਸੰਤ ਗੁਰਬਚਨ ਦਾਸ ਜੀ ਦੀ ਸਰਪ੍ਰਸਤੀ ਹੇਠ ਤੀਸਰਾ ਮੇਲਾ ਸਾਈਆਂ ਦਾ ਮਿਤੀ 22 ਜੂਨ ਦਿਨ ਐਤਵਾਰ ਨੂੰ ਪਿੰਡ ਰਾਮ ਨਗਰ ਆਦਮਪੁਰ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬੀਬੀ ਰੁਪਿੰਦਰ ਕੌਰ ਨੇ ਦੱਸਿਆ ਕਿ ਮਿਤੀ 21 ਜੂਨ 2025 (ਸ਼ਨੀਵਾਰ) ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। ਮਿਤੀ 22 ਜੂਨ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਸੂਫੀਆਨਾ ਮਹਿਫਿਲ ਸਜਾਈ ਜਾਵੇਗੀ ਜਿਸ ਦੌਰਾਨ ਸੂਫੀ ਕਲਾਕਾਰ ਪ੍ਰਵੇਜ਼ ਆਲਮ, ਅਮਾਨ ਅਲੀ ਅਤੇ ਰਾਜ ਗੁਲਜਾਰ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ ਅਤੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਅਖੀਰ ਉਹਨਾਂ ਵੱਲੋ ਸਮੂਹ ਇਲਾਕੇ ਦੀਆ ਸੰਗਤਾ ਨੂੰ ਅਪੀਲ ਕਰਦਿਆ ਕਿਹਾ ਕਿ ਆਪ ਸਮੂਹ ਸੰਗਤ ਨੇ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ। ਅਤੇ ਆਏ ਹੋਏ ਸਾਧੂ ਮਹਾਂਪੁਰਖਾਂ ਦੇ ਪ੍ਰਵਚਨ ਸਰਵਣ ਕਰ ਆਪਣਾ ਜੀਵਨ ਸਫਲਾ ਕਰਨ। ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ

Leave a Comment

Your email address will not be published. Required fields are marked *

Scroll to Top