ਬਿਊਰੋ ਰਿਪੋਰਟ- ਦਿਲਜੀਤ ਦੁਸਾਂਝ ਕਹਿੰਦਾ ਮੇਰੀ ਮੈਨੇਜਰ ਸੋਨਾਲੀ ਬਹੁਤ ਭਾਗਾਂ ਵਾਲੀ ਕੁੜੀ ਹੈ। ਇਸਦੇ ਬਿਨਾ ਮੇਰਾ ਇਕ ਦਿਨ ਵੀ ਗੁਜ਼ਾਰਾ ਨਹੀਂ ਹੋ ਸਕਦਾ। ਦਿਲਜੀਤ ਕਹਿੰਦਾ ਇਸੇ ਕਰਕੇ ਹੀ ਮੈਂ ਸੋਨਾਲੀ ਨੂੰ ਹੜ ਪੀੜਤਾਂ ਕੋਲ ਭੇਜਿਆ ਕਿਉਂਕਿ ਇਹ ਕੁੜੀ ਮਿਹਨਤ ਕਰਨ ਵੇਲੇ ਦਿਨ ਰਾਤ ਇੱਕ ਕਰ ਦਿੰਦੀ ਹੈ। ਇਸ ਨੂੰ ਸੋਨਾਲੀ ਨਹੀਂ ਦਿਲਜੀਤ ਦੁਸਾਂਝ ਹੀ ਸਮਝਿਓ। ਜਿਸ ਦਿਨ ਤੋਂ ਇਸ ਕੁੜੀ ਨੇ ਮੇਰੇ ਕੰਮ ਦੀ ਵਾਗਡੋਰ ਸੰਭਾਲੀ ਹੈ ਉਸ ਦਿਨ ਤੋਂ ਤਰੱਕੀ ਹੁੰਦੀ ਤੁਸੀਂ ਆਪ ਦੇਖੀ ਹੈ। ਤੇ ਜਿਸ ਦਿਨ ਤੋਂ ਇਹ ਕੁੜੀ ਹੜ ਪੀੜਤ ਇਲਾਕੇ ਵਿੱਚ ਆਈ ਹੈ ਓਸੇ ਦਿਨ ਤੋਂ ਬਿਨਾਂ ਕਿਸੇ ਦਿਖਾਵੇ ਦੇ ਦਿਨ ਰਾਤ ਪਾਣੀ ਵਿੱਚ ਰਹਿ ਬੇਸਹਾਰੇ ਲੋਕਾਂ ਦਾ ਸਹਾਰਾ ਬਣ ਰਹੀ ਐ ਤੇ ਨਾ ਹੀ ਕਦੇ ਵਾਧੂ ਫੋਟੋਆਂ ਖਿੱਚਣ ਵੱਲ ਜੋਰ ਦਿੱਤਾ ਤੇ ਨਾ ਹੀ ਕੋਈ ਟੋਹਰ ਟੱਪਾ ਕੱਢਿਆ। ਗਲ ਗਲ ਤੱਕ ਭਰੇ ਪਾਣੀ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਲਜੀਤ ਦੁਸਾਂਝ ਦੇ ਡੁੱਬਦੇ ਪੰਜਾਬ ਦੀ ਦਿਨ ਰਾਤ ਸੇਵਾ ਕਰ ਰਹੀ ਐ।

















































