ਜਲੰਧਰ 30 ਅਪ੍ਰੈਲ – ਅੱਜ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਪੰਜਾਬ ਤੇ ਲੱਗ ਰਿਹਾ ਨਿਰੰਤਰ ਬਿਜਲੀ ਕੱਟਾਂ ਕਾਰਨ ਰੋਸ ਮੁਜਾਰਾ ਕਰਦੇ ਹੋਏ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਕੁਲਵੰਤ ਸਿੰਘ ਮੰਨਣ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਡਸਾ ਪੁੱਤਰੀ ਵਿਧਾਨ ਸਭਾ ਜਲੰਧਰ ਦੀ ਅਗਵਾਈ ਹੇਠ ਇਲਾਕੇ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪਠਾਨਕੋਟ ਚੌਂਕ ਜਲੰਧਰ ਨਜ਼ਦੀਕ ਐਕਸ਼ਨ ਪੂਰਬ ਮੰਡਲ ਦੇ ਦਫਤਰ ਅੱਗੇ ਜੋਰਦਾਰ ਮੁਜ਼ਾਰਾ ਕਰਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਦਿਖਾਈ ਜਾ ਰਹੇ ਅਣਗਹਿਲੀ ਦਾ ਢੰਡੋਰਾ ਵਰਕਰਾਂ ਵੱਲੋਂ ਪਿੱਟਿਆ ਗਿਆ। ਇਸ ਮੌਕੇ ਮੰਨਣ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਬਿਜਲੀ ਦੇ ਸਮਝੌਤਿਆਂ ਸਮੇਂ ਨੀਅਤ ਸਾਫ ਨਾ ਰੱਖਣ ਕਾਰਨ ਅੱਜ ਪੰਜਾਬ ਦੀ ਜਨਤਾ ਨੂੰ ਗਰਮੀ ਦੇ ਮੌਸਮ ਵਿੱਚ ਤਰਾਹ ਤਰਾਹ ਕਰਦੇ ਹੋਏ ਹਾਲੋ ਬੇਹਾਲ ਹੋਣਾ ਪੈ ਰਿਹਾ ਹੈ। ਸਰਕਾਰ ਨੇ ਜਨਤਾ ਦਾ ਜਿਉਣਾ ਦੁਰਕਤ ਕੀਤਾ ਹੋਇਆ ਹੈ। ਇਸ ਮੌਕੇ ਹਰਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਬਿਜਲੀ ਦੇ ਕੱਟਾਂ ਰਾਹੀਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਉਦਯੋਗਾਂ ਦੇ ਵਪਾਰੀਆਂ ਤੇ ਆਮ ਜਨਤਾ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਅਤੇ ਅਵਤਾਰ ਸਿੰਘ ਘੁੰਮਣ ਨੇ ਕਿਹਾ ਸਰਕਾਰ ਅੱਜ ਹਰ ਪਲੇਟਫਾਰਮ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਜਨਤਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਤੰਗ ਪਰੇਸ਼ਾਨ ਹੈ। ਇਸ ਮੌਕੇ ਰੂਸ ਮੁਜ਼ਾਰਾ ਕਰਨ ਵਾਲਿਆਂ ਵਿੱਚ ਰਣਜੀਤ ਸਿੰਘ ਰਾਣਾ ਸੀਨੀਅਰ ਅਕਾਲੀ ਆਗੂ, ਜਥੇਦਾਰ ਅਵਤਾਰ ਸਿੰਘ ਘੁੰਮਣ, ਭਜਨ ਲਾਲ ਚੋਪੜਾ ਪ੍ਰਧਾਨ ਐਸੀ ਬਿੰਗ, ਸਤਿੰਦਰ ਸਿੰਘ ਪੀਤਾ, ਮੇਜਰ ਸਿੰਘ ਕਾਹਲੋ, ਜਗਜੀਤ ਸਿੰਘ ਖਾਲਸਾ, ਕਰਤਾਰ ਸਿੰਘ ਬਿੱਲਾ, ਮਹਿੰਦਰ ਸਿੰਘ, ਜੰਬਾ ਜਗਦੀਪ ਸਿੰਘ ਬਿਰਦੀ ਪਲਵਿੰਦਰ ਸਿੰਘ ਭਾਟੀਆ ਸਤਪਾਲ ਸਿੰਘ ਸਾਰੇ ਸਰਕਲ ਪ੍ਰਧਾਨ, ਬੀਬੀ ਸਤਨਾਮ ਕੌਰ ਇਸਤਰੀ ਬਿੰਗ, ਬੀਬੀ ਲਖਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਬਿੰਗ, ਤਰਲੋਚਨ ਸਿੰਘ ਬੀਸੀ ਵਿੰਗ, ਗੁਰਸੇਵਕ ਸਿੰਘ ਯੂਥ ਵਿੰਗ, ਬਾਲ ਕਿਸ਼ਨ ਬਾਲਾ, ਦਲਜੀਤ ਸਿੰਘ ਲੰਮਾ ਪਿੰਡ, ਹੁੰਮਣ ਸਿੰਘ, ਜੋਗਿੰਦਰ ਸਿੰਘ ਜੰਬਾ, ਸਤਨਾਮ ਸਿੰਘ, ਪਰਵਿੰਦਰ ਸਿੰਘ ਬਬਲੂ, ਲਾਲ ਚੰਦ, ਬਿਕਰਮਜੀਤ ਸਿੰਘ ਕੇਸੀ ਜਥੇਦਾਰ, ਅਜੀਤ ਸਿੰਘ, ਬਰਿਆਮ ਸਿੰਘ ਬਸਤੀ ਮਿੱਠੂ, ਜਗਦੀਸ਼ ਮੇ, ਪਵਨ ਮਹਿ, ਸ਼ਾਮ ਲਾਲ, ਕਲੇਰ ਅਮਰਜੀਤ ਚਾਹਲ ਅਰਵਿੰਦਰ ਸਿੰਘ ਬੇਦੀ ਸੁਖਦੇਵ ਸਿੰਘ ਅਵਤਾਰ ਸਿੰਘ ਬੈਂਸ, ਅਨੀਸ਼ ਗਾਂਧੀ, ਅਮਰੀਕ ਸਿੰਘ ਬਸਰਾ, ਰਜੀਸ਼ ਸ਼ਰਮਾ, ਇੰਦਰਪਾਲ ਸਿੰਘ, ਸਮਰਾ ਜੱਸਾ ਸਿੰਘ, ਬੱਲੀ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ ਲਾਲੀ, ਤਰਨਜੀਤ ਸਿੰਘ ਕਾਲੀਆ ਕਲੋਨੀ, ਲਖਵਿੰਦਰ ਸਿੰਘ ਲੱਖੂ, ਗੁਰਵਿੰਦਰ ਸਿੰਘ, ਸਰਪੰਚ ਅਰਜਨ ਸਿੰਘ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਅਰਨ ਕੁਮਾਰ, ਰਾਜ ਕੁਮਾਰ ਜੈਸ਼ਵਾਲ, ਸੁਰਿੰਦਰ ਪਾਲ ਸਿੰਘ ਪੱਪਾ, ਲਾਲ ਚੰਦ, ਅਜੀਤ ਸਿੰਘ, ਅਜੈਬ ਸਿੰਘ, ਗੁਰਜੀਤ ਸਿੰਘ ਮਰਵਾਹਾ, ਜਸਵੀਰ ਸਿੰਘ ਮੱਲੀ, ਜਤਿੰਦਰ ਸਿੰਘ ਰਿੰਕਾ, ਬਲਵੀਰ ਸਿੰਘ ਬਸਰਾ, ਬਹਾਦਰ ਸਿੰਘ, ਰਣਵੀਰ ਸਿੰਘ ਬੱਲ, ਕੁਲਦੀਪ ਸਿੰਘ, ਸੋਨੂ, ਤੇਜਿੰਦਰ ਪਾਲ ਸਿੰਘ ਓਬੀ, ਰਾਜਵੀਰ ਸਿੰਘ ਗਲੋ, ਅਵਤਾਰ ਸਿੰਘ ਬੈਂਸ, ਕਮਲਜੀਤ ਸਿੰਘ, ਪਰਮਿੰਦਰ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ ਸੱਤੀ, ਸਤਨਾਮ ਸਿੰਘ ਹਰਦੀਪ ਨਗਰ, ਬਹਾਦਰ ਸਿੰਘ, ਸੁਰਿੰਦਰ ਪਾਲ ਸਿੰਘ, ਰਾਜ ਮਲਕੀਤ ਸਿੰਘ ਠੇਕੇਦਾਰ, ਓਮ ਪ੍ਰਕਾਸ਼ ਮਹਿੰਦਰ ਸਿੰਘ, ਫੁਮਣ ਸਿੰਘ, ਜਸਬੀਰ ਸਿੰਘ ਬੱਬੂ ਸਮੇਤ ਬਹੁਤ ਸਾਰੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

















































