ਹੁਸ਼ਿਆਰਪੁਰ:-ਭਗਵੰਤ ਮਾਨ ਜੀ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਹੁਸ਼ਿਆਰਪੁਰ ਸਥਿਤ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਏ। ਭਗਵੰਤ ਮਾਨ ਨੇ ਰਵਿਦਾਸ ਮਹਾਰਾਜ ਮੈਮੋਰੀਅਲ ਦਾ ਉਦਘਾਟਨ ਕੀਤਾ ਤੇ ਸੰਗਤਾਂ ਨੂੰ ਸਮਰਪਿਤ ਕੀਤਾ। ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਦੀ ਵਧਾਈ ਦਿੱਤੀ ਤੇ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕੀਤਾ ਕਿ ਇਹ ਸੇਵਾ ਮੇਰੇ ਹਿੱਸੇ ਆਈ।
ਗੁਰੂ ਸਾਹਿਬ ਜੀ ਦੀ ਸਿਖਿਆਵਾਂ ਤੇ ਯਾਦਗਾਰਾਂ ਨੂੰ ਸੰਭਾਲ ਕੇ ਰੱਖੀ ਏ ਤੇ ਸਾਡੇ ਬੱਚਿਆਂ ਨੂੰ ਵੀ ਪਤਾ ਲੱਗ ਸਕੇ, ਅਸੀਂ ਕਿਨ੍ਹਾਂ ਦੇ ਵਾਰਿਸ ਹਾਂ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਵੱਡਾ ਟੂਰਿਸਟ ਬਣਾਇਆ ਜਾਵੇ ਗਾ।650ਵਾ ਪ੍ਰਕਾਸ਼ ਪੁਰਬ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਨਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਥੋੜੇ ਦਿਨਾਂ ਤੱਕ 150 ਹੋਰ ਆਮ ਆਦਮੀ ਕਲੀਨਿਕਾ ਦੀ ਸ਼ੁਰੂਆਤ ਹੋਵੇਗੀ। ਸਿੱਖਿਆ ਨਾਲ ਘਰਾਂ ਦੀ ਗ਼ਰੀਬੀ ਦੂਰ ਹੋਵੇਗੀ।

















































