ਮਹਿਲਾ ਡਾਕਟਰ ਨੇ ਨਿੱਜੀ ਫਾਇਦੇ ਲਈ ਗਰਭਵਤੀ 243 ਮਹਿਲਾਵਾਂ ਨੂੰ ਕੀਤਾ,ਖੱਜਲ- ਖੁਆਰ

ਲੁਧਿਆਣਾ :-ਸਿਵਲ ਹਸਪਤਾਲ ’ਚ ਤਾਇਨਾਤ ਮਹਿਲਾ ਡਾਕਟਰ ਨੇ 2 ਮਹੀਨਿਆਂ ’ਚ 243 ਗਰਭਵਤੀ ਮਹਿਲਾਵਾਂ ਨੂੰ ਨਿੱਜੀ ਅਲਟਰਾਸਾਊਂਡ ਸੈਂਟਰ ’ਚ ਭੇਜ ਕੇ ਸਰਕਾਰ ਵਲੋਂ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕੀਤੀ ਹੈ। ਨਿੱਜੀ ਅਲਟਰਾਸਾਊਂਡ ਸੈਂਟਰ ਮਹਿਲਾ ਡਾਕਟਰ ਦੇ ਪਤੀ ਵਲੋਂ ਚਲਾਇਆ ਜਾ ਰਿਹਾ ਹੈ।ਉਥੇ ਦੂਜੇ ਪਾਸੇ ਸਿਵਲ ਹਸਪਤਾਲ ’ਚ ਅਲਟਰਾਸਾਊਂਡ ਬਿਲਕੁਲ ਮੁਫ਼ਤ ਹੈ।

ਜਦੋਂ 30 ਦਸੰਬਰ ਨੂੰ ਸਿਵਲ ਸਰਜਨ ਡਾ. ਜਸਬੀਰ ਸਿੰਘ ਔਖਲ ਨਿਰੀਖਣ ਲਈ ਸਿਵਲ ਹਸਪਤਾਲ ਪੁੱਜੇ ਤੇ ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਕਈ ਅਨਿਯਮਿਤਾਵਾਂ ਨੋਟ ਕੀਤੀਆਂ ਤੇ ਸ਼ੱਕੀ ਮਾਮਲਿਆਂ ’ਤੇ ਛਾਣਬੀਨ ਸ਼ੁਰੂ ਕਰ ਦਿੱਤੀ, ਜਿਸ ’ਚ ਇਕ ਮਾਮਲਾ ਗਰਭਵਤੀ ਮਹਿਲਾਵਾਂ ਨੂੰ ਅਲਟਰਾਸਾਊਂਡ ਲਈ ਨਿੱਜੀ ਕਲੀਨਿਕ ’ਤੇ ਭੇਜਣ ਦਾ ਵੀ ਸਾਹਮਣੇ ਆਇਆ।

ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦਾ ਕਹਿਣਾ ਹੈ ਕਿ ਜਾਂਚ ’ਚ ਇਹ ਵੀ ਸਾਹਮਣੇ ਆਇਆ ਉਕਤ ਮਹਿਲਾ ਡਾਕਟਰ ਆਪਣੇ ਪਤੀ ਦੇ ਕਲੀਨਿਕ ’ਤੇ ਖ਼ੁਦ ਵੀ ਨਿੱਜੀ ਪ੍ਰੈਕਟਿਸ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜਵਾਬ-ਤਲਬੀ ਕੀਤੀ ਗਈ ਤਾਂ ਉਕਤ ਮਹਿਲਾ ਡਾਕਟਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੀ। ਜਾਂਚ ਦੌਰਾਨ ਪਤਾ ਲੱਗਾ ਕਿ ਅਕਤੂਬਰ ਮਹੀਨੇ ’ਚ ਸਿਵਲ ਹਸਪਤਾਲ ਤੋਂ 125 ਗਰਭਵਤੀ ਮਹਿਲਾਵਾਂ ਨੂੰ ਆਪਣੇ ਪਤੀ ਦੇ ਨਿੱਜੀ ਅਲਟਰਾਸਾਊਂਡ ਸੈਂਟਰ ’ਤੇ ਭੇਜਿਆ ਤੇ ਰੈਫਰ ਕਰਦੇ ਸਮੇਂ ਮਰੀਜ਼ ਦਾ ਵੇਰਵਾ ਪਰਚੀ ’ਤੇ ਨਹੀਂ ਲਿਖਿਆਂ,ਉਨ੍ਹਾਂ ਨੇ ਸਾਰੇ ਡਾਕਟਰਾਂ ਲਈ ਜੋ ਸਰਕਾਰੀ ਸੇਵਾ ’ਚ ਹਨ, ਸਰਕਾਰ ਦੀ ਸੇਵਾ ’ਚ ਰਹਿੰਦਿਆਂ ਡਾਕਟਰ ਨਿੱਜੀ ਪ੍ਰੈਕਟਿਸ ਨਹੀਂ ਕਰ ਸਕਦੇ ਹਨ।ਉਨ੍ਹਾਂ ਨੇ ਸਾਰੇ ਡਾਕਟਰਾਂ ਲਈ ਜੋ ਸਰਕਾਰੀ ਸੇਵਾ ’ਚ ਹਨ, ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਰਕਾਰੀ ਡਾਕਟਰਾਂ ਨੂੰ ਨਾਨ-ਪ੍ਰੈਕਟਸਿੰਗ ਅਲਾਊਂਸ ਦਿੱਤਾ ਜਾਂਦਾ ਹੈ ।

Leave a Comment

Your email address will not be published. Required fields are marked *

Scroll to Top