ਥਾਣਾ ਮਾਡਲ ਟਾਊਨ ਨੇ ਲੇਡੀ ਏ.ਐਸ.ਆਈ. ਕੁਲਵਿੰਦਰ ਕੌਰ ਪਾਸ ਆਪਣਾ ਬਿਆਨ ਲਿਖਵਾਇਆ ਸੀ ਕਿ ਮਿਤੀ 23-3-2024 ਨੂੰ ਆਸ਼ੂ ਅਤੇ ਸੋਨੂੰ ਨਾਮ ਦੀ ਲੇਡੀ ਨੇ ਉਸਨੂੰ ਗੱਡੀ ਵਿੱਚ ਕਾਲੇਵਾਲ ਭਗਤਾਂ ਲਿਜਾ ਕੇ ਆਸ਼ੂ ਨੇ ਉਸ ਨਾਲ ਬਲਾਤਕਾਰ ਕੀਤਾ ਸੀ । ਜਿਸਤੇ ਮੁਕੱਦਮਾ ਨੰਬਰ 22 ਮਿਤੀ 26-3-2024 ਅ.ਧ.376 ਭ.ਦ.ਥਾਣਾ ਚੱਬੇਵਾਲ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੌਰਾਨ ਤਫਤੀਸ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਗਏ ਪਰ ਦੋਸ਼ੀ ਆਪਣੇ ਘਰੋਂ ਖਿਸਕ ਗਏ ਸਨ । ਜਿਸਤੇ ਮਾਨਯੋਗ ਸ੍ਰੀ ਸੁਲੇਂਦਰ ਲਾਬਾਂ IPS ਸੀਨੀਅਰ ਪੁਲਿਸ ਕਪਤਾਨ, ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ੍ਰੀ ਸ਼ਿਵਦਰਸ਼ਨ ਸਿੰਘ P.P.S. ਡੀ.ਐੱਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਇੰਸ: ਅਜਾਇਬ ਸਿੰਘ ਮੁੱਖ ਅਫਸਰ ਥਾਣਾ ਚੱਬੇਵਾਲ ਵਲੋਂ ਵੱਖ ਵੱਖ ਰੇਡ ਪਾਰਟੀਆਂ ਬਣਾਈਆਂ ਅਤੇ ਮਿਤੀ 14-4-2024 ਨੂੰ ਆਸ਼ੂ ਪੁੱਤਰ ਮਨਜੀਤ ਸਿੰਘ ਅਤੇ ਅਮਰਜੀਤ ਕੌਰ ਉਰਫ ਸੋਨੂੰ ਪਤਨੀ ਆਸੂ ਵਾਸੀਆਨ ਸੁੰਦਰ ਨਗਰ ਹੁਸ਼ਿਆਰਪੁਰ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤੀ ਕਾਰ ਨੰਬਰ ਮਾਰਕਾ ਸਰੂਤੀ 800 ਨੰਬਰੀ ਪੀ.ਬੀ.-57-6310 ਕਬਜਾ ਪੁਲਿਸ ਵਿੱਚ ਲਈ ਗਈ ।ਜਿਨ੍ਹਾਂ ਪਾਸੋਂ ਪੁਛਗਿੱਛ ਕੀਤੀ ਜਾ ਰਹੀ ਹੈ ।

















































