ਬਿਜਲੀ ਲੋਡ ਵਧਾਉਣ ਲਈ ਮੁੱਖ ਮੰਤਰੀ ਦੀ  ਨਵੀਂ ਯੋਜਨਾ ਦਾ ਐਲਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਮੋਟਰਾਂ ਦਾ ਲੋਡ ਵਧਾਉਣ ਲਈ ਸਵੈ ਘੋਸ਼ਣਾ ਸਕੀਮ (ਵੀ. ਡੀ. ਐੱਸ) ਦਾ ਐਲਾਨ ਕੀਤਾ ਹੈ। ਜਿਸ ਤਹਿਤ ਕਿਸਾਨ ਰਿਆਇਤੀ ਦਰਾਂ ’ਤੇ ਆਪਣੀਆਂ ਖੇਤੀ ਮੋਟਰਾਂ ਦਾ ਬਿਜਲੀ ਲੋਡ ਵਧਾ ਸਕਣਗੇ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 9 ਜੂਨ 2022 ਨੂੰ ਵੀ ਇਹ ਸਕੀਮ ਐਲਾਨੀ ਸੀ ।ਅਤੇ ਉਸ ਵੇਲੇ ਸੂਬੇ ਦੇ 1.96 ਲੱਖ ਕਿਸਾਨਾਂ ਨੇ ਮੋਟਰਾਂ ਦਾ ਕਰੀਬ 8 ਲੱਖ ਬੀ. ਐੱਚ. ਪੀ. ਲੋਡ ਵਧਾਇਆ ਸੀ, ਜਿਸ ਨਾਲ ਕਿਸਾਨਾਂ ਦੀ ਕਰੀਬ 180 ਕਰੋੜ ਦੀ ਬੱਚਤ ਹੋਈ ਸੀ। ਕਿਸਾਨਾਂ ਤੋਂ ਹੁਣ ਪਹਿਲਾਂ ਤੋਂ ਨਿਰਧਾਰਤ ਸਰਵਿਸ ਕੁਨੈਕਸ਼ਨ ਚਾਰਜਿਜ਼ 4750 ਰੁਪਏ ਦੀ ਥਾਂ 2500 ਰੁਪਏ ਪ੍ਰਤੀ ਹਾਰਸ ਪਾਵਰ ਲਏ ਜਾਣਗੇ ਅਤੇ ਇਸੇ ਤਰ੍ਹਾਂ ਸਕਿਓਰਿਟੀ 400 ਰੁਪਏ ਪ੍ਰਤੀ ਹਾਰਸ ਪਾਵਰ ਦੀ ਥਾਂ 200 ਰੁਪਏ ਪ੍ਰਤੀ ਹਾਰਸ ਪਾਵਰ ਕੀਤੀ ਗਈ ਹੈ। 

ਇਸੇ ਤਰ੍ਹਾਂ ਘਰੇਲੂ ਖ਼ਪਤਕਾਰ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ। ਘਰੇਲੂ ਖਪਤਕਾਰਾਂ ਤੋਂ ਹੁਣ ਦੋ ਕਿਲੋਵਾਟ ਤੱਕ 450 ਰੁਪਏ ਦੀ ਥਾਂ 225 ਰੁਪਏ ਪ੍ਰਤੀ ਕਿੱਲੋਵਾਟ ਲਏ ਜਾਣਗੇ। ਦੋ ਕਿੱਲੋਵਾਟ ਤੋਂ ਸੱਤ ਕਿੱਲੋਵਾਟ ਤੱਕ ਪ੍ਰਤੀ ਕਿੱਲੋਵਾਟ ਇਕ ਹਜ਼ਾਰ ਰੁਪਏ ਤੋਂ 500 ਰੁਪਏ, 7 ਤੋਂ 50 ਕਿੱਲੋਵਾਟ ਤੱਕ ਪ੍ਰਤੀ ਕਿੱਲੋਵਾਟ 1500 ਤੋਂ ਘਟਾ ਕੇ 750 ਰੁਪਏ, 50 ਤੋਂ 100 ਕਿੱਲੋਵਾਟ ਕੇਵੀਕੇ ਤੱਕ ਪ੍ਰਤੀ ਕਿੱਲੋਵਾਟ 1750 ਰੁਪਏ ਤੋਂ ਘਟਾ ਕੇ 875 ਰੁਪਏ ਪ੍ਰਤੀ ਕਿੱਲੋਵਾਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ 7 ਕਿੱਲੋਵਾਟ ਤੱਕ ਵਾਲੇ ਵਪਾਰਕ ਖਪਤਕਾਰਾਂ ਲਈ ਪ੍ਰਤੀ ਕਿੱਲੋਵਾਟ ਰਾਸ਼ੀ ਇਕ ਹਜ਼ਾਰ ਤੋਂ ਘਟਾ ਕੇ 500 ਰੁਪਏ ਕਰ ਦਿੱਤੀ ਗਈ ਹੈ।

Leave a Comment

Your email address will not be published. Required fields are marked *

Scroll to Top