ਨਵੀਂ ਦਿੱਲੀ:-ਐਨ ਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਭੂਸ਼ਨ ਸਟੀਲ ਲਿਮਟਿਡ ਦੇ ਖਿਲਾਫ ਬੈਂਕ ਧੋਖਾਧੜੀ ਮਾਮਲੇ ਨਾਲ ਜੁੜੇ ਮਨੀ ਲਾਡਰਿੰਗ ਦੀ ਜਾਂਚ ਦੇ ਤਹਿਤ ਦਿੱਲੀ ਬੰਬਈ ਕੋਲਕੱਤਾ ਕੁਝ ਸ਼ਹਿਰਾਂ ਵਿੱਚ 367 ਕਰੋੜ ਰੁਪਏ ਦੀ ਅਚਲ ਜਾਇਦਾਤ ਕੁਰਕ ਕੀਤੀ ਗਈ। ਡਾਇਰੈਕਟਰਾਂ ਰਾਹੀਂ ਬੇਨਾਮੀ ਦਾਰਾ ਫਰਜੀ ਕੰਪਨੀਆਂ ਦੇ ਨਾਂ ਤੇ ਕੀਤੀਆਂ ਗਈਆਂ ਜਾਇਦਾਦ ਨੂੰ ਪੂਰਾ ਕਰਨ ਲਈ ਮਨੀ ਲਾਡਰਿੰਗ ਰੋਕੂ ਕਾਨੂੰਨ ਦੇ ਤਹਿਤ ਇੱਕ ਅਸਥਾਈ ਆਦੇਸ਼ ਜਾਰੀ ਕੀਤਾ ਹੈ। ਲੋਕਾਂ ਨੇ ਕਈ ਕੰਪਨੀਆਂ ਦੀ ਵਰਤੋਂ ਕਰਦੇ ਹੋਏ ਪੈਸੇ ਨੂੰ ਇੱਕ ਕੰਪਨੀ ਤੋਂ ਦੂਜੀ ਕੰਪਨੀ ਵਿੱਚ ਟਰਾਂਸਫਰ ਕੀਤਾ ।ਨੀਰਜ ਸਿੰਗਲ ਅਤੇ ਸਹਿਯੋਗੀਆਂ ਨੇ ਕਈ ਫਰਜ਼ੀ ਕੰਪਨੀਆਂ ਬਣਾਉਣ ਦਾ ਵੀ ਦੋਸ਼ ਲਗਾਇਆ ਹੈ।

















































