ਸ਼ਹੀਦ ਸੁਰਜੀਤ ਸਿੰਘ CRPF CT/DVR No.881331551, 35 ਬਟਾਲੀਅਨ ਪਿੰਡ ਰੰਘੜਿਆਲ ਦੀ ਪਵਿੱਤਰ ਧਰਤੀ ਤੇ ਪਿਤਾ ਸ. ਜਰਨੈਲ ਸਿੰਘ INDIAN NATIOANL ARMY ਅਤੇ ਮਾਤਾ ਕਿਸ਼ਨ ਕੌਰ ਦੇ ਘਰ ਮਿਤੀ 2 ਜਨਵਰੀ 1967 ਨੂੰ ਜਨਮ ਲਿਆ। ਸੁਰਜੀਤ ਸਿੰਘ ਨਾਂਅ ਦੇ ਬਾਲਕ ਵਿੱਚ ਉਹ ਸਾਰੇ ਗੁਣ ਸਨ, ਜੋ ਇੱਕ ਹੋਣਹਾਰ ਸਪੂਤ ਵਿੱਚ ਚਾਹੀਦੇ ਹਨ। ਪਿੰਡ ਰੰਘੜਿਆਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜਕੇ ਬਚਪਨ ਤੋਂ ਜਵਾਨੀ ਤੱਕ ਪਹੁੰਚਦਿਆ ਪਿਤਾ ਤੋਂ ਦੇਸ਼ ਭਗਤੀ ਦਾ ਜਜਬਾ ਲੈ ਕੇ ਉਸਨੇ ਆਪਣੇ ਆਪ ਨੂੰ ਮੇਹਨਤਕਸ਼ ਲੋਕਾਂ ਨੂੰ ਸਮਰਪਤ ਕਰ ਦਿੱਤਾ। 24 ਮਈ 1988 ਨੂੰ CRPF ਵਿੱਚ ਭਰਤੀ ਹੋ ਗਏ।

ਭਾਰਤੀ ਹੋਣ ਤੋਂ ਕੁਝ ਦਿਨ ਬਾਅਦ ਸੁਰਜੀਤ ਸਿੰਘ ਟ੍ਰੇਨਿੰਗ ਕਰਨ ਲਈ ਮਨੀਪੁਰ ਚਲੇ ਗਏ। ਟ੍ਰੇਨਿੰਗ ਸੈਂਟਰ ਪਹੁੰਚ ਕੇ ਸੁਰਜੀਤ ਸਿੰਘ ਨੇ ਉਥੋਂ ਦੇ ਉਸਤਾਦਾਂ ਅਤੇ ਸੀਨੀਅਰ ਅਫਸਰਾਂ ਨਾਲ ਤਾਲਮੇਲ ਕੀਤਾ ਅਤੇ ਟ੍ਰੇਨਿੰਗ ਬਾਰੇ ਜਾਣਕਾਰੀ ਹਾਸਿਲ ਕੀਤੀ। ਸੀਨੀਅਰ ਅਫਸਰਾਂ ਨੇ ਸੁਰਜੀਤ ਸਿੰਘ ਅਤੇ ਹੋਰ ਜਵਾਨਾਂ ਨੂੰ ਸੀਆਰਪੀਐਫ ਦਾ ਕੁਝ ਜਰੂਰੀ ਸਮਾਨ ਅਤੇ ਫੋਰਸ ਨੰਬਰ ਦਿੱਤਾ। ਸੁਰਜੀਤ ਸਿੰਘ ਸਵੇਰੇ ਸਮੇਂ ਸਿਰ ਉੱਠ ਕੇ ਗਰਾਊਂਡ ਜਾਂਦੇ, ਜਿੱਥੇ ਇਹਨਾਂ ਜਵਾਨਾਂ ਦੀ ਪਰੇਡ ਕਰਵਾਈ ਜਾਂਦੀ। ਅਨੁਸ਼ਾਸਨ ਵਿੱਚ ਰਹਿ ਕੇ ਬੜੇ ਸੁਚੱਜੇ ਢੰਗ ਨਾਲ ਜਵਾਨ ਟ੍ਰੇਨਿੰਗ ਕਰਦੇ ਸੀ। ਟਰੇਨਿੰਗ ਪੂਰੀ ਹੋਣ ਤੇ ਸਾਰੇ ਜਵਾਨਾਂ ਦੀ ਜੰਗਲ ਟ੍ਰੇਨਿੰਗ ਵੀ ਕਰਵਾਈ ਗਈ। ਫਿਰ ਇਹਨਾਂ ਸਾਰੇ ਜਵਾਨਾਂ ਦੀ ਕਸਮ ਪਰੇਡ ਵੀ ਕੀਤੀ ਗਈ। ਟ੍ਰੇਨਿੰਗ ਪੂਰੀ ਹੋਣ ਤੇ ਸਾਰੇ ਜਵਾਨਾਂ ਨੂੰ ਥੋੜੇ ਦਿਨਾਂ ਦੀ ਛੁੱਟੀ ਦੇ ਕੇ ਘਰ ਭੇਜਿਆ ਗਿਆ। ਪਰਿਵਾਰ ਨਾਲ ਹੱਸਦੇ ਖੇਡਦੇ ਕਦੋਂ ਛੁੱਟੀ ਖਤਮ ਹੋ ਜਾਂਦੀ, ਪਤਾ ਨਾ ਲੱਗਦਾ ਅਤੇ ਛੁੱਟੀ ਖਤਮ ਹੋਣ ਤੇ ਵਾਪਸ ਆਪਣੀ ਬਟਾਲੀਅਨ ਵਿੱਚ ਆ ਜਾਂਦੇ ਤੇ ਰੁਟੀਨ ਵਿੱਚ ਡਿਊਟੀ ਕਰਦੇ।

6 ਜਨਵਰੀ 1999 ਨੂੰ ਅਜਿਹੇ ਹੀ ਇੱਕ ਆਪ੍ਰੇਸ਼ਨ ਦੌਰਾਨ ਜਦੋਂ 35 ਬਟਾਲੀਅਨ ਦੇ ਸੀਆਰਪੀਐਫ ਦੇ ਜਵਾਨ ਥੋਬਲ, ਮਣੀਪੁਰ ਵਿਖੇ ਬਟਾਲੀਅਨ ਹੈੱਡ ਕੁਆਰਟਰ ਤੋਂ ਇੱਕ ਜੰਗਲ ਵਿੱਚੋਂ ਆਪਣੀ ਕੰਪਨੀ ਬੇਸ ਵੱਲ ਜਾ ਰਹੇ ਸਨ, ਉਹ ਇੱਕ ਆਈਈਡੀ ਧਮਾਕੇ ਨਾਲ ਸ਼ੁਰੂ ਹੋਏ ਇੱਕ ਹਮਲੇ ਵਿੱਚ ਭੱਜ ਗਏ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। . ਸੀਆਰਪੀਐਫ ਨੇ ਬਹਾਦਰੀ ਨਾਲ ਪ੍ਰਤੀਕਿਰਿਆ ਦਿੱਤੀ ਅਤੇ ਸ਼ਹੀਦ ਐਸਆਈ ਪ੍ਰੇਮ ਸਿੰਘ, ਸ਼ਹੀਦ ਐਲ/ਐਨਕੇ ਟੀ. ਚੱਕਮਾ, ਸ਼ਹੀਦ Ct/Amr M.C. ਦਾਸ ਅਤੇ Ct/Dvr ਸੁਰਜੀਤ ਸਿੰਘ ਜੋ ਫਰੰਟ ਤੋਂ ਲੜੇ ਅਤੇ ਫਰਜ਼ ਦੀ ਵੇਦੀ ‘ਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।

ਸ਼ਹੀਦ ਸੁਰਜੀਤ ਸਿੰਘ 10 ਸਾਲ,7 ਮਹੀਨੇ 14ਦਿਨਾਂ ਦੀ ਸਰਵਿਸ ਪੂਰੀ ਕਰਦੇ ਹੋਏ 6 ਜਨਵਰੀ 1999 ਮਨੀਪੁਰ ਦੇ ਜੰਗਲਾਂ ਵਿੱਚ ਅੱਤਵਾਦੀਆ ਵੱਲੋਂ ਕੀਤੇ ਬੰਬ ਬਲਾਸਟ ਵਿੱਚ ਆਪਣੇ ਕਰਤੱਬਾ ਦੀ ਪਾਲਣਾ ਕਰਦੇ ਹੋਏ ਸ਼ਹੀਦ ਹੋ ਗਏ। ਆਪਣੇ ਜਨਮ ਤੋਂ ਸ਼ਹੀਦੀ ਤੱਕ ਸ਼ਹੀਦ ਸੁਰਜੀਤ ਸਿੰਘ ਨੂੰ ਸਮਰਪਣ ਦੀ ਭਾਵਨਾ ਸੌਣ ਨਾ ਦਿੰਦੀ। ਛੁੱਟੀ ਆਉਂਦਾ ਤਾਂ ਸਕੂਲ ਦੇ ਬੱਚਿਆਂ ਲਈ ਕੋਈ ਨਿਸ਼ਾਨੀ ਲੈ ਕੇ ਆਉਂਦਾ। ਪਿੰਡ ਵਿੱਚ ਰਹਿੰਦਾ ਤਾਂ ਪਿੰਡ ਦੇ ਸਾਝੇ ਕੰਮਾਂ ਵਿੱਚ ਰੁਝਿਆ ਰਹਿੰਦਾਂ। ਛੁੱਟੀ ਕੱਟ ਕੇ ਜਾਂਦਾ ਤਾਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਸਾਥੀਆਂ ਨੂੰ ਨਜਰਾਂ ਤੋਂ ਮੁਥਾਜ ਬਜ਼ੁਰਗਾਂ ਨੂੰ ਸੇਵਾ ਸੰਭਾਲ ਦਾ ਜਿੰਮਾ ਦੇ ਜਾਂਦਾ।

ਸ਼ਹੀਦੀ ਦੀ ਖਬਰ ਸ਼ਹੀਦ ਸੁਰਜੀਤ ਸਿੰਘ ਦੇ ਘਰ ਪਹੁੰਚਣ ਤੇ ਉਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਪਿੰਡ ਦੇ ਭਾਈਚਾਰੇ ਦੇ ਲੋਕਾਂ ਨੇ ਪਰਿਵਾਰ ਨੂੰ ਸੰਭਾਲਿਆ ਅਤੇ ਸਾਰੀ ਜਾਣਕਾਰੀ ਹਾਸਿਲ ਕੀਤੀ। ਕੁਝ ਹੀ ਦਿਨਾਂ ਵਿੱਚ ਸ਼ਹੀਦ ਸੁਰਜੀਤ ਸਿੰਘ ਦਾ ਮ੍ਰਿਤਕ ਸਰੀਰ ਉਹਨਾਂ ਦੇ ਪਿੰਡ ਰੰਘੜਿਆਲ ਪਹੁੰਚ ਗਿਆ। ਮਾਤਾ ਪਿਤਾ ਤੇ ਬਾਕੀ ਪਰਿਵਾਰ ਗੱਡੀ ਦੇ ਕੋਲ ਪਹੁੰਚ ਗਏ ਤੇ ਆਪਣੇ ਪੁੱਤਰ ਨੂੰ ਦੇਖ ਕੇ ਮਾਤਾ ਪਿਤਾ ਢਾਹਾਂ ਮਾਰ ਕੇ ਰੋਣ ਕੁਰਲਾਉਣ ਲੱਗੇ। ਸੀਆਰਪੀਐਫ ਦੇ ਜਵਾਨਾਂ ਨੇ ਸ਼ਹੀਦ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਸੰਭਾਲਿਆ ਅਤੇ ਦਿਲਾਸਾ ਦਿੱਤਾ। ਸਾਰੇ ਪਿੰਡ ਦੇ ਲੋਕ ਸੀਆਰਪੀਐਫ ਦੇ ਜਵਾਨਾਂ ਨਾਲ ਸ਼ਹੀਦ ਸੁਰਜੀਤ ਸਿੰਘ ਦੀ ਸ਼ਹੀਦੀ ਦੀ ਚਰਚਾ ਕਰ ਰਹੇ ਸਨ।

ਸੀਆਰਪੀਐਫ ਦੇ ਜਵਾਨਾਂ ਨੇ ਇਹਨਾਂ ਦੀ ਬਹਾਦਰੀ ਦੀ ਸਾਰੀ ਗੱਲਬਾਤ ਲੋਕਾਂ ਨਾਲ ਸਾਂਝੀ ਕੀਤੀ ਤੇ ਗੱਡੀ ਨੂੰ ਲੈ ਕੇ ਸਿਵਿਆਂ ਨੂੰ ਚੱਲ ਪਏ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਅਤੇ ਲੋਕਲ ਪ੍ਰਸ਼ਾਸਨ ਵੀ ਉੱਥੇ ਪਹੁੰਚ ਗਿਆ। ਸੀਆਰਪੀਐਫ ਦੀ ਪਰੰਪਰਾ ਅਨੁਸਾਰ ਫਾਇਰ ਕਰਕੇ ਸ਼ਹੀਦ ਸੁਰਜੀਤ ਸਿੰਘ ਨੂੰ ਸਲਾਮੀ ਦਿੱਤੀ ਗਈ। ਸੀਨੀਅਰ ਅਧਿਕਾਰੀਆਂ ਨੇ ਸਲੂਟ ਕਰਕੇ ਸ਼ਹੀਦ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਸੰਸਕਾਰ ਤੋਂ ਬਾਅਦ ਸੀਨੀਅਰ ਅਧਿਕਾਰੀ ਪਰਿਵਾਰ ਨੂੰ ਮਿਲ ਕੇ ਵਾਪਸ ਆਪਣੀ ਬਟਾਲੀਅਨ ਨੂੰ ਰਵਾਨਾ ਹੋ ਗਏ।

2014 ਵਿੱਚ ਸੁਨੀਲ ਤੌਰ ਤੇ ਸਰ ਨੇ ਸ਼ਹੀਦ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ ਅਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਫਿਰ ਉਹਨਾਂ ਦੀ ਮੁਲਾਕਾਤ ਸੀ ਆਰਪੀਐਫ ਐਕਸਮੈਨ ਵੈਲਫੇਅਰ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਹੋਰ ਅਹੁਦੇਦਾਰਾਂ ਨਾਲ ਕਰਵਾਈ ਅਸੋਸੀਏਸ਼ਨ ਸਾਲ ਵਿੱਚ ਦੋ ਵਾਰ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਣ ਸਨਮਾਨ ਕਰਦੀ ਹੈ ਅਤੇ ਹਰ ਦੁੱਖ ਸੁੱਖ ਵਿੱਚ ਨਾਲ ਖੜਦੀ ਹੈ

ਪਿਤਾ ਸ੍ਰ. ਜਰਨੈਲ ਸਿੰਘ ਨੇ ਆਜਾਦੀ ਲਈ ਤੜਪ ਅਤੇ ਦੇਸ਼ ਭਗਤੀ ਦੀ ਜੋ ਲੋਅ ਬਲਦੀ ਸੀ, ਉਸਨੂੰ ਹੋਰ ਪ੍ਰਚੰਡ ਕਰਦਾ ਹੋਇਆ “ਸੁਰਜੀਤ ਸਿੰਘ ਸੀਤ” ਅੱਜ ਇੱਕ ਬੁੱਤ ਦੇ ਰੂਪ ਵਿੱਚ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਖੜਾ ਨੌਜਵਾਨਾਂ ਨੂੰ ਇੱਕ ਆਦਰਸ਼ ਜੀਵਨ ਜਿਊਣ ਲਈ ਲਲਕਾਰ ਰਿਹਾ ਹੈ।ਸੁਰਜੀਤ ਸ਼ਹੀਦ ਸੁਰਜੀਤ ਸਿੰਘ ਦਾ ਪਰਿਵਾਰ ਹਰ ਸਾਲ 6 ਜਨਵਰੀ ਨੂੰ ਇਹਨਾਂ ਦੀ ਬਰਸੀ ਮਨਾਉਂਦਾ ਹੈ ਅਤੇ ਇਸ ਬਰਸੀ ਸਮਾਗਮ ਵਿੱਚ ਗਰੁੱਪ ਸੈਂਟਰ ਦੇ ਅਧਿਕਾਰੀ ਅਤੇ ਐਸ਼ੋਸ਼ੀਏਸ਼ਨ ਦੇ ਅਹੁਦੇਦਾਰ ਵੀ ਪਹੁੰਚ ਕੇ ਸ਼ਹੀਦ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਸ਼ਹੀਦ ਸੁਰਜੀਤ ਸਿੰਘ ਸੀਤ ਦੇ ਪਰਿਵਾਰ ਵੱਲੋਂ ਪਿਛਲੇ ਅਠਾਰਾਂ ਸਾਲਾਂ ਤੋਂ ਹਰ ਸਾਲ ਇੱਕ ਸਮਾਗਮ ਮੌਕੇ ਸਕੂਲ ਦੇ ਬੱਚਿਆਂ ਨੂੰ ਹੱਲਾ-ਸੇਰੀ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ। ਕਿਉਂਕਿ ਉਹ ਜਾਣਦੇ ਹਨ -:
“ ਜਿੰਦਗੀ ਜਿੰਦਾ ਦਿਲੀ ਕਾ ਨਾਮ ਹੈ,
ਮੁਰਦੇ ਕਿਆ ਖਾਕ ਜੀਆ ਕਰਤੇ ਹੋ?

ਸ਼ਹੀਦ ਸੁਰਜੀਤ ਸਿੰਘ ਦੇ ਪਿਤਾ ਸ. ਜਰਨੈਲ ਸਿੰਘ ਵੱਲੋਂ ਆਰੰਭੀ ਦੇਸ਼ ਸੇਵਾ ਸੁਰਜੀਤ ਨੇ ਜਾਰੀ ਰੱਖਦੇ ਹੋਏ ਆਪਣੀ ਸ਼ਹੀਦੀ ਤੋਂ ਬਾਅਦ ਆਪਣੇ ਛੋਟੇ ਭਰਾ ਅਮਰੀਕ ਸਿੰਘ ਦੇ ਜਿੰਮੇ ਲਾ ਦਿੱਤੀ, ਜੋ ਅੱਜ ਕਲ 144bn CRPF, ਸ਼੍ਰੀ ਨਗਰ ਤਾਇਨਾਤ ਹਨ। ਸ਼ਹੀਦ ਸੁਰਜੀਤ ਸਿੰਘ ਬਾਰੇ ਗੱਲ ਅਧੂਰੀ ਰਹੇਗੀ ਜੇ ਉਸ ਦੁਆਰਾ ਪਿੰਡ ਰੰਘੜਿਆਲ ਦੇ INDIAN NATIONL ARMY ਦੇ ਸਿਪਾਹੀਆਂ ਦੀਆਂ ਲਿਖੀਆਂ ਜੀਵਨੀਆਂ ਦਾ ਜਿਕਰ ਨਾ ਕੀਤਾ ਜਾਵੇ। ਉਸ ਦੁਆਰਾ ਬਹੁਤ ਦੀ ਸੁਚੱਜੇ ਸਬਦਾਂ ਵਿਚ ਲਿਖਿਆ ਗਿਆ। ਇਹ ਸੰਖੇਪ ਜੀਵਨੀਆਂ ਇੱਕ ਪੁਸਤਕ ‘ਜੇ ਜੂਝੇ ਅਜਾਦੀ ਲਈ”ਦੇ ਸਿਰਲੇਖ ਹੇਠ ਛਪ ਚੁੱਕੀਆ ਹਨ। ਆਪਣੇ ਵਿਰਸੇ ਨੂੰ ਜਾਣਨ ਤੇ ਸੰਭਾਲਣ ਦਾ ਇਹ ਯਤਨ ਉਸਦੀ ਸ਼ਹਾਦਤ ਨੂੰ ਆਉਣ ਵਾਲੇ ਅਨੇਕਾਂ ਸਾਲਾਂ ਤੱਕ ਹੋਰ ਰੁਸ਼ਨਾਉਦਾ ਰਹੇਗਾ। ਅੰਤ ਵਿੱਚ ਸ਼ਹੀਦ ਸੁਰਜੀਤ ਦੇ ਸ਼ਬਦਾਂ ਦਾ ਇੱਕ ਨਜਰਨਾ:-
“ ਹਾਂ ਇੱਕ ਗੱਲ ਯਾਦ ਰੱਖਣਾ ਲੋਕਾਂ ਲਈ ਜੀਣਾ ਅਤੇ ਲੋਕਾਂ ਲਈ ਮਰਨਾ ਹੀ ਜਿੰਦਗੀ ਐ”
ਆਤਮਾ ਦੇ ਲਵ ਭਿੱਜੇ ਬੋਲ ਡਰਾਇਵਰ ਦੇ ਸੀਨੇ ਵਿੱਚ ਚੁੱਬ ਗਏ ਤੇ ਉਸਦੀ ਆਤਮਾ ਤੱਕ ਹਿੱਲ ਗਈ,
ਉਸਦੇ ਅੰਦਰ ਇੱਕ ਨਵਾਂ ਘੋਲ ਛਿੜ ਗਿਆ,ਮੌਕਾ ਤਾੜ ਕੇ ਖੂਨ ਨਾਲ ਨੁਚੜਦੀ ਅੱਧਮੋਈ ਲਾਸ਼
ਨੇ ਵਗ ਰਹੇ ਖੂਨ ਦਾ ਇੱਕ ਟਿੱਕਾ ਉਸਦੇ ਮੱਥੇ ਤੇ ਲਾ ਦਿੱਤਾ। “
ਜੈ ਹਿੰਦ।





