ਹੋਸ਼ਿਆਰਪੁਰ – ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮਿਤੀ 01-08-2024 में भिडी 09-08-2024 उंर मी मठघत्नीउ मिथ थी.थी. भैम, वयात धुलिम, ਇੰਨਵੈਸਟੀਗੇਸ਼ਨ, ਸ਼੍ਰੀ ਮਨੋਜ ਕੁਮਾਰ ਪੀ.ਪੀ.ਐਸ, ਕਪਤਾਨ ਪੁਲਿਸ, ਸਥਾਨਿਕ ਅਤੇ ਸ੍ਰੀਮਤੀ ਨਵਨੀਤ ਕੌਰ ਪੀ.ਪੀ.ਐਸ, ਕਪਤਾਨ ਪੁਲਿਸ, ਉਪਰੇਸ਼ਨ-ਕਮ-ਪੀ.ਬੀ.ਆਈ ਦੀ ਯੋਗ ਅਗਵਾਈ ਵਿੱਚ ਹਲਕਾ ਨਿਗਰਾਨ ਅਫਸਰਾਨ ਅਤੇ ਮੁੱਖ ਅਫਸਰ ਥਾਣਾ ਵਲੋਂ ਜਿਲ੍ਹਾ ਹਜਾ ਦੇ ਵੱਖ-ਵੱਖ ਥਾਣਿਆਂ ਵਿੱਚ ਪੁਲਿਸ ਪਾਰਟੀਆਂ ਬਣਾ ਕੇ ਨਸ਼ਾ ਵੇਚਣ ਵਾਲੇ 15 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਅਤੇ ਉਹਨਾਂ ਵਿਰੁੱਧ ਜਿਲ੍ਹਾ ਹਜਾ ਦੇ ਵੱਖ-ਵੱਖ ਥਾਣਿਆਂ ਵਿੱਚ 12 ਮੁਕੱਦਮੇ ਦਰਜ ਰਜਿਸਟਰ ਕਰਕੇ ਉਹਨਾਂ ਪਾਸੋਂ ਹੈਰੋਇਨ, ਡੋਡੇ ਚੂਰਾ ਪੋਸਤ ਅਤੇ ਅਫੀਮ ਆਦਿ ਬ੍ਰਾਮਦ ਕੀਤੀ ਗਈ। ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਏਰੀਆ ਵਿੱਚ ਸੈਮੀਨਾਰ ਲਗਾ ਕੇ ਆਮ ਪਬਲਿਕ ਨੂੰ ਸੂਚਿਤ ਕੀਤਾ ਗਿਆ ਕਿ ਅਗਰ ਉਹਨਾਂ ਦੇ ਆਸ-ਪਾਸ ਕੋਈ ਵਿਅਕਤੀ/ਔਰਤ ਕਿਸੇ ਤਰ੍ਹਾਂ ਦਾ ਨਸ਼ਾ ਵੇਚਦਾ/ਵੇਚਦੀ ਹੈ ਤਾਂ ਉਸਦੀ ਸੂਚਨਾ ਮੋਬਾਈਲ ਨੰਬਰ 95016-60318 ਪਰ ਦੇ ਸਕਦਾ ਹੈ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਵੀ ਗੁਪਤ ਰੱਖਿਆ ਜਾਂਦਾ ਹੈ।
- +91 99148 68600
- info@livepunjabnews.com