ਗੁਰਦਾਸਪੁਰ(ਰਾਜਕੁਮਾਰ) – ਜਿਲ੍ਹਾ ਗੁਰਦਾਸਪੁਰ ਮਕੌੜਾ ਪੱਤਣ ਦੇ ਦਰਿਆ ਤੋਂ ਪਾਰ ਵਸਦੇ ਹਿੰਦੁਸਤਾਨੀ ਲੋਕਾਂ ਨੂੰ ਉੰਝ ਤੇ ਰਾਵੀ ਨਦੀ ਵਿੱਚ ਪਾਣੀ ਵਧਣ ਕਾਰਨ ਭਾਰੀ ਮੁਸ਼ਕਲ ਆਈ ਹੈ। ਇਸ ਸਮੇਂ ਦਰਿਆ ਉੱਤੇ ਪੁੱਲ ਵੀ ਨਹੀਂ ਹੈ। ਪਾਣੀ ਵੱਧਣ ਕਾਰਨ ਉੱਥੇ ਰਹਿੰਦੇ ਲੋਕਾਂ ਦਾ ਹਿੰਦੁਸਤਾਨ ਨਾਲ ਤਾਲਮੇਲ ਖਤਮ ਹੋ ਜਾਂਦਾ ਹੈ। ਬੇੜੀ ਰਾਹੀਂ ਕੁਝ ਲੋਕ ਦਰਿਆ ਨੂੰ ਪਾਰ ਕਰਦੇ ਹਨ। ਪਿਛਲੇ ਦਿਨਾਂ ਵਿੱਚ ਕੁਝ ਲੋਕ ਬੇੜੀ ਰਾਹੀਂ ਦਰਿਆ ਪਾਰ ਕਰ ਰਹੇ ਸੀ ਤਾਂ ਅਚਾਨਕ ਦਰਿਆ ਵਿੱਚ ਪਾਣੀ ਦੇ ਵਧਣ ਕਰਕੇ ਬੇੜੀ ਦਾ ਸੰਤੁਲਨ ਵਿਗੜ ਗਿਆ। ਮਲਾਹਾਂ ਨੇ ਜਦੋਂ ਬੇੜੀ ਰੋਕਣ ਲਈ ਰੱਸਾ ਆਪਣੇ ਸਾਥੀਆਂ ਵੱਲ ਸੁੱਟਿਆ ਪਰ ਪਾਣੀ ਦਾ ਤੇਜ ਬਹਾਅ ਹੋਣ ਕਰਕੇ ਉਹ ਰੱਸਾ ਨਹੀਂ ਪਕੜ ਸਕੇ। ਬੇੜੀ ਨੂੰ ਪਾਣੀ ਵਹਾ ਕੇ ਲੈ ਗਿਆ। ਮਲਾਹਾਂ ਅਤੇ ਲੋਕਾਂ ਨੇ ਰੌਲਾ ਪਾਉਣ ਨਾਲ ਕਿਨਾਰੇ ਤੇ ਕੁਝ ਲੋਕ ਆਪਣੇ ਖੇਤਾਂ ਵਿੱਚ ਕੰਮ ਕਰਦੇ ਸੀ। ਬੇੜੀ ਵੀ ਆਪਣੇ ਕਿਨਾਰੇ ਤੋਂ ਕਾਫੀ ਅੱਗੇ ਜਾ ਚੁੱਕੀ ਸੀ। ਬੇੜੀ ਵਿੱਚ ਬੈਠੇ ਲੋਕ ਕਾਫੀ ਘਬਰਾ ਗਏ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗੇ। ਮਲਾਹਾਂ ਦੀ ਸੂਝ ਬੂਝ ਨਾਲ ਕਿਨਾਰੇ ਤੇ ਕੰਮ ਕਰਦੇ ਕਿਸਾਨਾਂ ਵੱਲੋਂ ਫਿਰ ਦੁਬਾਰਾ ਰੱਸਾ ਸੁੱਟਿਆ ਗਿਆ। ਕਿਸਾਨਾਂ ਨੇ ਬੜੀ ਹੁਸ਼ਿਆਰੀ ਨਾਲ ਬੇੜੀ ਤੇ ਕਾਬੂ ਪਾ ਲਿਆ। ਬੇੜੀ ਵਿੱਚ ਬੈਠੇ ਲੋਕ ਮੰਦਭਾਗੀ ਘਟਨਾ ਤੋਂ ਬਚ ਗਏ ਨਹੀਂ ਤਾਂ ਇਹ ਲੋਕ ਪਾਕਿਸਤਾਨ ਵੀ ਜਾ ਸਕਦੇ ਸੀ ਅਤੇ ਬੇੜੀ ਡੁੱਬ ਵੀ ਸਕਦੀ ਸੀ। ਅਸੀ ਸਰਕਾਰ ਦਾ ਇਸ ਮਕੋੜਾ ਪੱਤਣ ਦੇ ਪੁੱਲ ਵੱਲ ਧਿਆਨ ਦਵਾਉਣਾ ਚਾਹੁੰਦੇ ਹਾਂ ਅਤੇ ਇਸ ਪੁਲ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਕੋਈ ਵੀ ਇਹੋ ਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ। ਬੇੜੀ ਵਿੱਚ ਬੈਠੇ ਲੋਕਾਂ ਨੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕੀਤਾ।
- +91 99148 68600
- info@livepunjabnews.com