ਭਰਾ ਨੇ ਹੀ ਆਪਣੇ ਭਰਾ ਦਾ ਕਰ ਦਿੱਤਾ ਕਤਲ

ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸੁਰਿੰਦਰ ਲਾਂਭਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜ਼ਿਲਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਠੱਗੀਆਂ ਅਤੇ ਨਸ਼ਿਆਂ ਨੂੰ ਠਲ ਪਾਉਣ ਲਈ ਚਲਾਈ ਸਪੈਸ਼ਲ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਟਾਂਡਾ ਜੀ ਦੀਆਂ ਹਦਾਇਤਾਂ ਮੁਤਾਬਿਕ ਇੰਸ. ਹਰਦੇਵ ਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੜਦੀ ਵਾਲਾ ਦੀ ਨਿਗਰਾਨੀ ਹੇਠ ਥਾਣਾ ਪੁਲਿਸ ਵੱਲੋਂ ਮਿਤੀ 12/13/03.2024 ਦੀ ਦਰਮਿਆਨੀ ਰਾਤ ਨੂੰ ਪਿੰਡ ਰਮਦਾਸਪੁਰ ਵਿਖੇ ਆਪਣੇ ਸਕੇ ਭਰਾ ਮਨਜੋਤ ਸਿੰਘ ਪੁੱਤਰ ਲੇਟ ਬਲਵਿੰਦਰ ਸਿੰਘ ਦਾ ਕਤਲ ਕਰਨ ਦੇ ਮਾਮਲੇ ਵਿੱਚ ਥਾਣਾ ਗੜਦੀਵਾਲਾ ਵਿਖੇ ਮੁਕਦਮਾ ਨੰਬਰ 15 ਮਿਤੀ 13.03.2024 ਅ:ਧ 302 ਭ:ਦ :ਸ ਦਰਜ ਕੀਤਾ ਗਿਆ ਸੀ ।ਜੋ ਇੰਸ :ਹਰਦੀਪ ਸਿੰਘ ਮੁਖ ਅਫਸਰ ਵੱਲੋਂ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ,ਕਿ ਦੋਸ਼ੀ ਮਨਪ੍ਰੀਤ ਸਿੰਘ ਦੀ ਦਾਦੀ ਨਿਰੰਜਨ ਕੌਰ ਪਤਨੀ ਭਜਨ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲ ਨੇ ਦੱਸਿਆ ,ਕਿ ਉਸਨੇ ਕੁਝ ਦਿਨ ਪਹਿਲਾਂ ਜਮੀਨ ਵੇਚ ਕੇ ਕਰੀਬ 21/22 ਲੱਖ ਰੁਪਏ ਮਨਜੋਤ ਸਿੰਘ ਨੂੰ ਵਿਦੇਸ਼ ਜਾਣ ਵਾਸਤੇ ਦਿੱਤੇ ਸਨ ।ਜੋ ਮਨਪ੍ਰੀਤ ਸਿੰਘ ਉਕਤ ਪਿਆ ਵਿੱਚੋਂ ਕੁਝ ਪੈਸਿਆਂ ਦੀ ਮੰਗ ਕਰਦਾ ਸੀ ।ਜਿਸ ਕਾਰਨ ਦੋਵੇਂ ਭਰਾਵਾਂ ਦੀ ਆਪਸੀ ਤਕਰਾਰ ਰਹਿਣ ਲੱਗਾ। ਜਿਸ ਦੇ ਚਲਦਿਆਂ ਮਨਪ੍ਰੀਤ ਸਿੰਘ ਨੇ ਆਪਣੇ ਸਕੇ ਭਰਾ ਮਨਜੋਤ ਸਿੰਘ ਦਾ ਗੰਡਾਸੇ ਨਾਲ ਗੱਲ ਵੱਢ ਕੇ ਕਤਲ ਕਰ ਦਿੱਤਾ। ਜੋ ਮਿਤੀ 13.03. 2024 ਨੂੰ ਹਰਦੇਵ ਪ੍ਰੀਤ ਸਿੰਘ ਮੁਖ ਅਫਸਰ ਸਮੇਤ ਪੁਲਿਸ ਪਾਰਟੀ ਵੱਲੋਂ ਉਕਤ ਕਤਲ ਦੇ ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਨੂੰ ਗਿ੍ਫਤਾਰ ਕੀਤਾ ਗਿਆ ਹੈ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਕੀਤੀ ਗਈ। ਵਾਰਦਾਤ ਸਬੰਧੀ ਪੁੱਛ ਗਿਛ ਕੀਤੀ ਜਾਵੇਗੀ।
ਗਿ੍ਫਤਾਰ ਦੋਸ਼ੀ
ਮਨਪ੍ਰੀਤ ਸਿੰਘ ਲੇਟ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ।

Leave a Comment

Your email address will not be published. Required fields are marked *

Scroll to Top