ਵਰਤ ਰੱਖਣ ਵਾਲੇ ਭੁੱਲ ਕੇ ਵੀ ਨਾ ਕਰਨ ਗਲਤੀਆਂ

ਜਲੰਧਰ:- 9 ਅਪ੍ਰੈਲ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ ਮਾਂ ਦੁਰਗਾ ਨੇ ਨੌ ਰੂਪਾ ਵਿੱਚ ਨੌ ਦਿਨਾਂ ਵਿਧੀ- ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ ਭਗਤ ਦਿਨ ਅਤੇ ਰਾਤ ਆਪਣੀ ਮਨੋ ਕਾਮਨਾ ਦੀ ਪੂਰਤੀ ਲਈ ਪੂਰੀ ਸ਼ਰਧਾ ਭਾਵਨਾ ਨਾਲ ਵਰਤ ਰੱਖ ਕੇ ਮਾਂ ਦੀ ਪੂਜਾ ਕਰਦੇ ਹਨ ਲੋਕ ਨਰਾਤਿਆ ਵਿੱਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ ਜਿੰਨਾਂ ਕਾਰਨ ਉਹਨਾਂ ਦੀ ਇੱਛਾਵਾਂ ਪੂਰੀਆਂ ਨਹੀਂ ਪਾਉਂਦੀਆਂ ਨਰਾਤਿਆਂ ਦੇ ਦਿਨਾਂ ਚ ਜੇਕਰ ਤੁਸੀਂ ਅਖੰਡ ਜੋਤ ਜਗਾਈ ਹੈ ਤਾਂ ਨੌ ਦਿਨਾਂ ਚ ਆਪਣੇ ਘਰ ਨੂੰ ਖਾਲੀ ਛੱਡਣ ਦੀ ਗਲਤੀ ਨਾ ਕਰੋ ਕਿਸੇ ਵੀ ਕੋਨੇ ਤੇ ਹਨੇਰਾ ਨਾ ਕਰੋ ਦੋਵੇਂ ਸਮੇਂ ਮਾਂ ਦੀ ਸਮੁੱਖ ਜੋਤ ਜਗਾਓ ਅਤੇ ਦੁਰਗਾ ਚਾਲੀਸਾ ਜਾ ਸਪਤਸ਼ਤੀ ਦਾ ਜਾਪ ਕਰੋ ਵਰਤ ਰੱਖਣ ਵਾਲੇ ਲੋਕਾਂ ਨੂੰ ਨਰਾਤਿਆਂ ਤੇ ਦਿਨਾਂ ਚ ਦਿਨ ਦੇ ਸਮੇਂ ਸੋਹਣਾ ਨਹੀਂ ਚਾਹੀਦਾ ਘਰਾਂ ਵਿੱਚ ਲੜਾਈ ਝਗੜਾ ਤੇ ਕਲੇਸ਼ ਨਹੀਂ ਕਰਨਾ ਚਾਹੀਦਾ ਜਿੱਥੇ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਉੱਥੇ ਬਰਕਤ ਨਹੀਂ ਹੁੰਦੀ ਘਰ  ਚ ਸ਼ਾਂਤੀ ਰੱਖਣ ਨਾਲ ਮਾਤਾ ਜੀ ਖੁਸ਼ ਹੁੰਦੇ ਹਨ। ਨਰਾਤਿਆ ਚ ਲੋਕਾਂ ਨੂੰ ਵਾਲ ਨਹੁੰ ਨਹੀਂ ਕੱਟਣੇ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਅਸ਼ੁਭ ਮੰਨਿਆ ਜਾਂਦਾ ਹੈ ਨਰਾਤਿਆਂ ਤੋਂ ਪਹਿਲਾਂ ਘਰਾਂ ਚ ਲੱਗੇ ਜਾਲੇ ਅਤੇ ਘਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਨ ਨਾਲ ਗੰਦਗੀ ਦੂਰ ਹੋ ਜਾਂਦੀ ਹੈ ਜਿੱਥੇ ਗੰਦਗੀ ਹੁੰਦੀ ਹੈ ਉੱਥੇ ਮਾਤਾ ਰਾਣੀ ਜੀ ਨਹੀਂ ਆਉਂਦੇ ਮਾ ਦੁਰਗਾ ਨੂੰ ਚੋਲਾ ਫੁੱਲਾਂ ਦੀ ਮਾਲਾ ਹਾਰ ਅਤੇ ਨਵੇਂ ਕੱਪੜੇ ਪਹਿਨਾ ਕੇ 16 ਸ਼ਿੰਗਾਰ ਕਰੋ ਨਰਾਤਿਆ ਚ ਪਿਆਜ ਲੱਸਣ ਮਾਸਾਹਾਰੀ ਤੇ ਸ਼ਰਾਬ ਆਦਿ ਦਾ ਪਰਹੇਜ ਕਰੋ ਕਾਲੇ ਅਤੇ ਨੀਲੇ ਰੰਗ ਚਮੜੇ ਦੀ ਬੈਲਟ ਅਤੇ ਚੱਪਲ ਜੂਤੇ ਬੈਗ ਆਦਿ ਨਾ ਪਾਓ ਤੇ ਇਹਨਾਂ ਦੀ ਖਰੀਦਦਾਰੀ ਨਾ ਕਰੋ ਪੂਜਾ ਚ ਬੈਠਣ ਲਈ ਲਾਲ ਪੀਲੇ ਗੁਲਾਬੀ ਜਾ ਹਾਰੇ ਰੰਗ ਦੇ ਕੱਪੜੇ ਹੀ ਪਾਓ

Leave a Comment

Your email address will not be published. Required fields are marked *

Scroll to Top