ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਆਦਮਪੁਰ ਵਲੋਂ 14ਵਾਂ ਮਹਾਨ ਸੰਤ ਸੰਮੇਲਨ ਬੜੀ ਹੀ ਧੂਮਧਾਮ ਨਾਲ ਕਰਵਾਇਆ: ਸੁਰਿੰਦਰ ਬੱਧਣ

ਆਦਮਪੁਰ, 24 ਨਵੰਬਰ, ( ਪਰਮਜੀਤ ਸਾਬੀ ) ਰਵਿਦਾਸੀਆ ਧਰਮ ਪ੍ਰਚਾਰ ਕਮੇਟੀ (ਰਜਿ. ਪੰਜਾਬ) ਬਲਾਕ ਆਦਮਪੁਰ ਦੋਆਬਾ ਅਤੇ ਸਮੂਹ ਇਲਾਕਾ ਨਿਵਾਸੀਆਂ ਸੰਗਤਾਂ ਵਲੋਂ ਰਵਿਦਾਸੀਆਂ ਕੌਮ ਨੂੰ ਸਮਰਪਿਤ 14ਵਾਂ ਮਹਾਨ ਸੰਤ ਸੰਮੇਲਨ ਦਾਣਾ ਮੰਡੀ ਆਦਮਪੁਰ ਵਿਖੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸ੍ਰੀ 108 ਸੰਤ ਨਿਰੰਜਣ ਦਾਸ ਜੀ ਦੀ ਅਗਵਾਹੀ ਵਿੱਚ ਬਹੁਤ ਹੀ ਸਤਿਕਾਰ ਸਹਿਤ ਕਰਵਾਇਆ ਗਿਆ ਜਿਸਦੇ ਸਬੰਧ ਵਿੱਚ ਅਮਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਾਪਾਂ ਉਪਰੰਤ ਵਿਸ਼ਾਲ ਸੰਤ ਸੰਮੇਲਨ ਦੀ ਸ਼ੁਰੂਆਤ ਹੋਈ ਰਵਿਦਾਸੀਆਂ ਧਰਮ ਪ੍ਰਚਾਰ ਕਮੇਟੀ ਆਦਮਪੁਰ ਦੇ ਪ੍ਰਧਾਨ ਸੁਰਿੰਦਰ ਕੁਮਾਰ ਤੇ ਸ੍ਰੀ ਗੁਰੂ ਰਵਿਦਾਸ ਜੀ ਵੈਲਫੇਅਰ ਸੋਸਾਇਟੀ ਰਜ਼ਿ ਪੰਜਾਬ ਆਦਮਪੁਰ ਦੇ ਪ੍ਰਧਾਨ ਹੰਸ ਰਾਜ ਤੇ ਜਨਰਲ ਸੈਕਟਰੀ ਸੁਰਿੰਦਰ ਬੱਧਣ, ਹੋਰ ਮੈਂਬਰਾਂ ਨੇ ਦੱਸਿਆ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤਬਾਣੀ ਦੇ ਅਖੰਡ ਜਾਪ ਉਪਰੰਤ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਡੇਰਾ ਬੱਲਾਂ ਦੇ ਮੁੱਖ ਗੱਦੀਨਸ਼ੀਨ ਸ੍ਰੀ 108 ਸੰਤ ਨਿਰੰਜਣ ਦਾਸ ਜੀ ਅਤੇ ਹੋਰ ਮਹਾਂਪੁਰਸ਼ਾਂ ਵੱਲੋਂ ਸਮੂਹ ਸੰਗਤਾਂ ਨਾਲ ਪ੍ਰਬੱਚਨਾਂ ਦੀ ਸਾਂਝ ਪਾਉਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ ਇਸ ਮੌਕੇ ਭਾਈ ਸਤਨਾਮ ਸਿੰਘ ਚਿਮਟਿਆਂ ਵਾਲੇ ਤੇ ਗਾਇਕਾ ਗਿੰਨੀ ਮਾਹੀ ਤੇ ਭਾਈ ਹਰਪਾਲ ਸਿੰਘ, ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਗੁਰੂ ਚਰਨਾਂ ਨਾਲ ਜੋੜਿਆ ਸ੍ਰੀ 108 ਸੰਤ ਸੰਮੇਲਨ ਵਿੱਚ ਸੰਤ ਸੁਰਿੰਦਰ ਦਾਸ ਡੇਰਾ ਕੂਪੁਰ ਢੇਹਪੁਰ ਕਠਾਰ ਦੇ ਗੱਦੀਨਸ਼ੀਨ ਸ੍ਰੀ 108 ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਬ੍ਰਹਮਲੀਨ ਸ੍ਰੀ 108 ਸੰਤ ਗੁਰਬਚਨ ਦਾਸ ਜੀ ਡੇਰਾ ਕੁਟੀਆ ਬਡਾਲਾ ਮਾਹੀ ਤੋਂ ਗਿਆਨੀ ਜੁਗਿੰਦਰ ਸਿੰਘ ਚੱਕ ਲਾਦੀਆਂ, ਸ੍ਰੀ 108 ਸੰਤ ਹਰਚਰਨ ਦਾਸ (ਡੇਰਾ ਸੰਤ ਬਾਬਾ ਇੰਦਰ ਦਾਸ ਜੀ ਸ਼ਾਮ ਚੁਰਾਸੀ, ਸ੍ਰੀ 108 ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ, ਮਹੰਤ ਅਵਤਾਰ ਦਾਸ ਚਹੇੜੂ ਵਾਲੇ, ਸ੍ਰੀ 108 ਸੰਤ ਪ੍ਰੀਤਮ ਦਾਸ ਸੰਗਤਪੁਰ, ਸ੍ਰੀ 108 ਸੰਤ ਸੁਖਵਿੰਦਰ ਦਾਸ ਪਿੰਡ ਢੱਡੇ, ਸ੍ਰੀ 108 ਸੰਤ ਹਰਵਿੰਦਰ ਦਾਸ ਡੇਰਾ ਈਸਪੁਰ, ਸੰਤ ਲੇਖਰਾਜ ਨੂਰਪੁਰ ਜਲੰਧਰ, ਦਰਬਾਰ ਸਾਈਂ ਜੁਮਲੇ ਸ਼ਾਹ ਉਦੇਸੀਆਂ ਦਰਬਾਰ ਦੇ ਸੇਵਾਦਾਰ, ਬੀਬੀ ਸੱਤਿਆ ਜੀ ਗਾਜ਼ੀਪੁਰ ਵਾਲੇ ਡੇਰਾ ਚਹੇੜੂ ਤੋਂ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਮੈਨੇਜਮੈਂਟ ਤੋਂ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ ਅਤੇ ਹੋਰ ਸੰਤ ਮਹਾਂਪੁਰਸ਼ ਤੇ ਡੇਰਿਆਂ ਤੋਂ ਸੇਵਾਦਾਰ ਪੁੱਜੇ ਸਮਾਗਮ ਮੌਕੇ ਤੇ ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ, ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਸਲ ਆਦਮਪੁਰ, ਪਰਮਜੀਤ ਸਿੰਘ ਰਾਜਵੰਤ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਡਾ. ਨਿਰਮਲ ਰਾਮ ਸਰਪੰਚ ਹਰੀਪੁਰ, ਹਰਿੰਦਰ ਸਿੰਘ ਸਮਾਜ ਸੇਵਕ, ਚਰਨਜੀਤ ਸ਼ੇਰੀ ਤੇ ਹੋਰ ਇਲਾਕੇ ਦੀਆਂ ਸ਼ਖਸ਼ੀਅਤਾਂ ਵੀ ਸਮਾਗਮ ਵਿੱਚ ਸਾਮਲ ਹੋਏ ਇਸ ਮੌਕੇ ਉਪ ਪ੍ਰਧਾਨ ਲਸ਼ਮਣ ਦਾਸ ਗਾਜੀਪੁਰ, ਜਨਰਲ ਸੈਕਟਰੀ ਸੁਰਿੰਦਰ ਬੱਧਣ, ਉਪ ਸੈਕਟਰੀ ਸੋਹਣਜੀਤ ਹਰੀਪੁਰ, ਕੈਸ਼ੀਅਰ ਸੁਰੇਸ਼ ਕੁਮਾਰ, ਧਰਮ ਪ੍ਰਚਾਰਕ ਪੱਪਾ ਬੇਗਮਪੁਰਾ, ਬਲਵੀਰ ਚੁੰਬਰ ਰਾਮਨਗਰ, ਗੁਰਮਤ ਭਾਟੀਆ ਰਾਮਨਗਰ, ਚਰਲੋਚਨ ਤੋਤਾ ਚੋਪੜਾ ਰਾਮਨਗਰ, ਗੌਤਮ, ਮਨਜੀਤ ਸਿੰਘ ਨੈਸ਼ਨਲ, ਪਰਮਜੀਤ ਕਠਾਰ, ਡਾ. ਵਿਜੈ ਕੁਮਾਰ, ਗੁਰਪ੍ਰੀਤ ਖੁਰਦਪੁਰ, ਰਾਕੇਸ਼ ਕੁਮਾਰ, ਮਨਜੀਤ ਕੁਮਾਰ ਸੀਮਾਰ, ਰਾਜ ਪੇਂਟਰ ਗਾਜ਼ੀਪੁਰ ਤੇ ਹੋਰ ਸੰਗਤਾਂ ਹਾਜ਼ਰ ਸਨ ਸੰਤ ਸੰਮੇਲਨ ਦੌਰਾਨ ਸੰਗਤਾਂ ਨੂੰ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top