ਸੁਸਾਇਟੀ ਦੀ 21ਵੀ ਸਿਲਵਰ ਜੁਬਲੀ ਮਨਾਉਣ ਤੇ ਮੁੜ ਚੋਣ ਸਬੰਧੀ ਮੀਟਿੰਗ 12ਜਨਵਰੀ ਨੂੰ – ਰਾਣਾ

ਜਲੰਧਰ 10ਜਨਵਰੀ – ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਰਜਿ ਨੂੰ 127 ਲੰਮਾ ਪਿੰਡ ਜਲੰਧਰ ਦੀ 21ਵੀ ਸਿਲਵਰ ਜੁਬਲੀ ਮਨਾਉਣ ਤੇ ਸੁਸਾਇਟੀ ਦੇ ਵਿੱਚ ਹਰ ਵਰਗ ਦੇ ਮੈਂਬਰਾਂ ਨੂੰ ਨਾਮਜਦ ਕਰਨ ਲਈ ਸੁਸਾਇਟੀ ਦੇ ਦੁਆਰਾ ਚੋਣ ਕਰਵਾਉਣ ਲਈ ਅਹਿਮ ਇਕੱਤਰਤਾ 12ਮਾਰਚ ਦਿਨ ਐਤਵਾਰ ਦੁਪਹਿਰ 2ਵਜੇ ਨਿਊ ਵਿਨੈ ਨਗਰ ਹੁਸ਼ਿਆਰਪੁਰ ਰੋੜ ਤੇ ਰੱਖੀ ਗਈ ਹੈ ਜਿਸ ਵਿੱਚ ਅਸਤੀਫ਼ਾ ਦੇ ਚੁੱਕੇ ਸੁਸਾਇਟੀ ਮੈਂਬਰਾਂ ਦੀ ਥਾਂ ਤੇ ਹੋਰ ਮੈਂਬਰ ਨਿਯੁਕਤ ਕਰਨ ਲਈ ਯੋਗ ਸੇਵਾਦਾਰਾਂ ਨੂੰ ਪਹਿਲ ਦਿਤੀ ਜਾਵੇਗੀ!
ਇਹ ਵਿਚਾਰ ਅੱਜ ਪ੍ਰੈਸ ਦੇ ਨਾ ਇਕ ਲਿੱਖਤੀ ਬਿਆਨ ਜਾਰੀ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਵਲੋਂ ਸਾਂਝੇ ਕੀਤੇ ਗਏ ਸ. ਰਾਣਾ ਨੇ ਕਿਹਾ ਕਿ ਸੁਸਾਇਟੀ ਵਲੋਂ ਹਰ ਵਰਗ ਦੇ ਮੈਂਬਰਾਂ ਨੂੰ ਸਤਿਕਾਰ ਹਮੇਸ਼ਾ ਦਿਤਾ ਗਿਆ ਹੈ! ਜਿਸ ਕਾਰਨ ਸੁਸਾਇਟੀ ਦੇ ਮੈਂਬਰਾਂ ਦੀ ਗਿਣਤੀ 125 ਦੇ ਕਰੀਬ ਹੋ ਚੁੱਕੀ ਹੈ ਜੋ ਹਰ ਸਾਲ ਰੱਲ ਮਿੱਲ ਕਿ ਕੀਰਤਨ ਦਰਬਾਰ, ਨਸ਼ਾ ਛੁਡਾਉ ਕੈਂਪ,ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪੌਦੇ ਲਗਾਉਣ, ਬੇਸਹਾਰਾ ਲੋਕਾਂ ਦੀ ਮੱਦਦ ਰਾਸ਼ਨ ਵੰਡਣ ਸਮਾਰੋਹ ਕਰਾਉਦੀ ਹੋਈ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਜੋ ਸੇਵਾਵਾਂ ਆਉਣ ਵਾਲੇ ਸਮੇ ਵਿੱਚ ਵੀ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ!

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top