ਮਾਨਯੋਗ ਸ੍ਰੀ ਸੁਰਿੰਦਰਾ ਲਾਂਭਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਵਿਪਨ ਕੁਮਾਰ ਡੀ.ਐਸ.ਪੀ ਸਬ ਡਵੀਜਨ ਮੁਕੇਰੀਆ ਜੀ ਦੀਆਂ ਹਦਾਇਤਾ ਮੁਤਾਬਿਕ SI/SHO ਪੰਕਜ ਕੁਮਾਰ ਮੁੱਖ ਅਫਸਰ ਥਾਣਾ ਦੀ ਅਗਵਾਈ ਅਨੁਸਾਰ ਨਜਾਇਜ ਸ਼ਰਾਬ ਵੇਚਣ ਵਾਲਿਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ।
ਇਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ SI/SHO ਪੰਕਜ ਕੁਮਾਰ ਦੀ ਨਿਗਰਾਨੀ ਅਧੀਨ ਏ.ਐਸ.ਆਈ ਨਾਮਦੇਵ ਨੇ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਇੱਕ ਮੋਨਾ ਵਿਅਕਤੀ ਸਕੂਟਰੀ ਮਾਰਕਾ TVS NTORQ ਨੰਬਰੀ PB-54-H- 8696 ਤੇ ਆਉਂਦਾ ਦਿਖਾਈ ਦਿੱਤਾ। ਜਿਸ ਨੇ ਸਕੂਟਰੀ ਅੱਗੇ ਇੱਕ ਵਜਨਦਾਰ ਝੋਲਾ ਟੰਗਿਆ ਹੋਇਆ ਸੀ। ਜਿਸ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 30,000/-ਐਮ.ਐਲ ਸ਼ਰਾਬ ਬ੍ਰਾਮਦ ਕਰਕੇ ਗੁਰਬਚਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਘਸੀਟਪੁਰ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਨੂੰ ਮਿਤੀ 14.04.2024 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਕੇ ਏ.ਐਸ.ਆਈ ਨਾਮਦੇਵ ਵੱਲੋ ਮੁਕੱਦਮਾ ਦੀ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

















































