ਹੁਸ਼ਿਆਰਪੁਰ – ਮਾਨਯੋਗ ਸ੍ਰੀ ਸੁਲੇਦਰ ਲਾਬਾਂ IPS ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਹੁਸ਼ਿਆਰਪੁਰ ਜੀ ਵਲੋਂ ਨਸ਼ੇ ਤੱਸਕਰਾ ਅਤੇ ਭੈੜੇ ਪੁਰਸ਼ਾ ਦ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ. ਇੰਨਵੈਸਟੀਗੇਸ਼ਨ ਜੀ ਦੀ ਨਿਗਰਾਨੀ ਹੇਠ ਅਤੇ ਸ੍ਰੀ ਸ਼ਿਵ ਦਰਸ਼ਨ ਸਿੰਘ P.P.S. ਡੀ.ਐੱਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਜੀ ਦੀ ਯੋਗ ਰਹਿਨੁਮਾਈ ਹੇਠ ਇੰਸ: ਅਜਾਇਬ ਸਿੰਘ ਔਜਲਾ ਮੁੱਖ ਅਫਸਰ, ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਏ.ਐਸ.ਆਈ ਸੁਖਵਿੰਦਰ ਸਿੰਘ ਬਰਾਏ ਨਾਕਾਬੰਦੀ ਅਤੇ ਚੈਕਿੰਗ ਸ਼ੱਕੀ ਵਿਅਕਤੀਆ ਦ ਸਬੰਧ ਵਿੱਚ ਚੱਬੇਵਾਲ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ਰਮਿੰਦਰ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਸੀ ਜੌੜਾ ਥਾਣਾ ਚੱਬੇਵਾਲ ਜੋ ਆਪਣੇ ਮੋਟਰ ਸਾਇਕਲ ਨੰਬਰ ਪੀ.ਬੀ-32-ਜੇ-9960 ਪਰ ਸਵਾਰ ਹੋ ਕੇ ਪਿੰਡ ਬਸੀਂ ਜੌੜਾ ਨਜਦੀਕ ਅੰਬਾਂ ਦੇ ਬਾਗ ਪਾਸ ਖੜ੍ਹਾ ਹੈ ਜਿਸ ਨੇ ਮੋਟਰ ਸਾਇਕਲ ਦ ਹੈਂਡਲ ਨਾਲ ਇੱਕ ਪਲਾਸਟਿਕ ਦਾ ਲਿਫਾਫਾ ਟੰਗਿਆ ਹੋਇਆ ਹੈ। ਜਿਸ ਵਿੱਚ ਅਫੀਮ ਹੈ ।ਜਿਸਤੇ ਏ.ਐੱਸ.ਆਈ ਸੁਖਵਿੰਦਰ ਸਿੰਘ ਵਲੋਂ ਰੇਡ ਕਰਨ ਤੇ ਸ਼ਰਮਿੰਦਰ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਸੀ ਜੌੜਾ ਥਾਣਾ ਚੱਬੇਵਾਲ ਨੂੰ ਕਾਬੂ ਕਰਕੇ ਉਸ ਪਾਸੋਂ 400 ਗ੍ਰਾਮ ਅਫੀਮ ਬ੍ਰਾਮਦ ਹੋਣ ਤੇ ਮੁਕਦਮਾ ਨੰਬਰ 33 ਮਿਤੀ 13-4-2024 ਅ: ਧ 18-ਬੀ, 61-85 ਐਨਡੀਪੀਐਸ ਥਾਣਾ ਚੱਬੇਵਾਲ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਸ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਫਾਰਵਰਡ/ਬੈਕਵਰਡ ਲਿੰਕ ਬਾਰੇ ਪਤਾ ਜੋਈ ਕੀਤੀ ਜਾ ਰਹੀ ਹੈ।

















































