ਲੋਕ ਸਭਾ ਚੋਣਾਂ 2024 ਸਾਂਤੀ ਪੂਰਵਕ ਢੰਗ ਨਾਲ ਕਰਵਾਉਣ ਅਤੇ ਮਾੜੇ ਅਨਸਰਾਂ ਤੇ ਨਿਗਰਾਨੀ ਰੱਖਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਮਿਤੀ 14-4-2024 ਨੂੰ ਮਾਨਯੋਗ ਸ੍ਰੀ ਸੁਲੇਂਦਰ ਲਾਬਾਂ IPS ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਹੁਸ਼ਿਆਰਪੁਰ ਜੀ ਦ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ਼੍ਰੀ ਸ਼ਿਵਦਰਸ਼ਨ ਸਿੰਘ P.P.S. ਡੀ.ਐੱਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਇੰਸ: ਅਜਾਇਬ ਸਿੰਘ ਮੁੱਖ ਅਫਸਰ ਥਾਣਾ ਚੱਬੇਵਾਲ ਅਤੇ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਹਮਰਾਹ ਲੈ ਕੇ ਸਮੇਤ ਬੀ.ਐਸ.ਐਫ ਫੋਰਸ ਅਤੇ ਆਬਕਾਰੀ ਮਹਿਕਮੇ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਸਮੇਤ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵਲੋਂ ਸ੍ਰੀ ਮੋਹਣ ਰਾਵਤ ਡੀ.ਐਸ.ਪੀ ਸਬ: ਡਵੀਜਨ ਹਰੌਲੀ, ਇੰਸ: ਸੁਨੀਲ ਕੁਮਾਰ ਥਾਣਾ ਹਰੈਲੀ ਹਿਮਾਚਲ ਪ੍ਰਦੇਸ਼ ਨੂੰ ਹਮਰਾਹ ਲੈ ਕੇ ਇੰਟਰਸਟੇਟ ਨਾਕਾ ਅੱਡਾ ਜੇਜੋਂ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਹਿਮਾਚਲ ਪ੍ਰਦੇਸ਼ ਨੂੰ ਜਾਣ ਅਤੇ ਆਉਣ ਵਾਲੇ ਵਹੀਕਲਾਂ ਅਤੇ ਸ਼ੱਕੀ ਵਿਅਕਤੀਆ ਦੀ ਚੈਕਿੰਗ ਕੀਤੀ ਗਈ। ਦੌਰਾਨੇ ਚੈਕਿੰਗ 200 ਗੱਡੀਆ ਅਤੇ ਮੋਟਰ ਸਾਇਕਲਾਂ ਦੀ ਚੈਕਿੰਗ ਕੀਤੀ ਗਈ ਦੋਰਾਨੇ ਚੈਕਿੰਗ 12 ਵਹਿਕਲਾਂ ਦੇ ਚਲਾਨ ਕੀਤੇ ਗਏ ਅਤੇ ਪਬਲਿਕ ਨੂੰ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਸਬੰਧੀ ਜਾਗਰੂਕ ਕੀਤਾ ਗਿਆ।

















































