ਆਦਮਪੁਰ (ਪਰਮਜੀਤ ਸਾਬੀ) – ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਜਲੰਧਰ ਦਿਹਾਤੀ ਧਰਮਪਾਲ ਲੇਸੜੀਵਾਲ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੀ ਹੈ ਅਤੇ ਪੰਜਾਬ ਵਿੱਚ ਨਸ਼ਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਅਤੇ ਪੰਜਾਬ ਸਰਕਾਰ ਦਾ ਪੁਲਿਸ ਸੁਤੰਤਰ ਖਾਨਾ ਪੂਰਤੀ ਲਈ ਮਾੜੇ ਮੋਟੇ ਖਾਣ ਪੀਣ ਵਾਲੇ ਲੋਕਾਂ ਦੇ ਉੱਤੇ ਪਰਚੇ ਦੇ ਕੇ ਖਾਨਾ ਪੂਰਤੀ ਕਰ ਰਹੀ ਹੈ ਉਹਨਾਂ ਕਿਹਾ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਵਿਜੀਲੈਂਸ ਵੱਲੋਂ ਇੱਕ ਪਰਚਾ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਦਿੱਤਾ ਗਿਆ । ਜਿਸ ਵਿੱਚ ਤਰਸਾਇਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਨੇ 541 ਕਰੋੜ ਦੀ ਪ੍ਰੋਪਰਟੀ ਆਪਣੀ ਆਮਦਨ ਤੋਂ ਵੱਧ ਦੀ ਜਾਇਦਾਦ ਬਣਾਈ ਹੈ। ਪਰ ਸਰਕਾਰ ਦੇ ਬੁਲਾਰੇ ,ਐਮ ਐਲ ਏ ,ਮੰਤਰੀ ਅਤੇ ਹੋਰ ਸਰਕਾਰ ਦੇ ਵਿੱਚ ਕੰਮ ਕਰਨ ਵਾਲੇ ਕਠਪੁਤਲੀ ਬਣ ਕੇ ਨੱਚਣ ਵਾਲੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਅਖਬਾਰਾਂ ਵਿੱਚ ਇਲੈਕਟਰੋਨਿਕ ਮੀਡੀਆ ਦੇ ਉੱਤੇ ਇਹ ਦਿਨ ਰਾਤ ਪ੍ਰਚਾਰ ਕਰ ਰਹੇ ਹਨ ਕੀ ਇੱਕ ਵੱਡੇ ਮਗਰਮੱਛ ਡਰੱਗ ਮਾਫੀਏ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਲੋਕਾਂ ਨੂੰ ਗੁਮਰਾਹ ਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ । ਮਾਮਲਾ ਡਰੱਗ ਦਾ ਨਹੀਂ ਜਦਕਿ ਮਾਮਲਾ ਆਮਦਨ ਤੋਂ ਵੱਧ ਜਾਇਦਾਤ ਬਣਾਉਣ ਦਾ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਰੁਪਈਆ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਣ ਦੀਆਂ ਕੋਝੀਆਂ ਸਾਜਿਸ਼ਾਂ ਰਚਿਆ ਜਾ ਰਹੀਆਂ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਕਦੇ ਵੀ ਸਫਲ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਬਦਲੇ ਦੀ ਦੀ ਭਾਵਨਾ ਦੇ ਨਾਲ ਨਹੀਂ ਕੰਮ ਕਰ ਰਹੀ ਤਾਂ ਆਪਣੀ ਸਾਰੇ ਐਮ ਐਲ ਏ ,ਮੰਤਰੀਆਂ ਦੀਆਂ ਵੀ ਵਿਜੀਲੈਂਸ ਸੀ ਜਾਂਚਾਂ ਕਰਾਉਣ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਨੂੰ ਸਜਾ
ਦਿੱਤੀਆਂ ਜਾਣ ਕਿਉਂਕਿ ਆਮ ਆਦਮੀ ਪਾਰਟੀ ਦੇ ਆਏ ਦਿਨ ਕੋਈ ਨਾ ਕੋਈ ਮੰਤਰੀ ਅਤੇ ਐਮ ਐਲ ਏ, ਤਾਂ ਦੂਰ ਦੀ ਗੱਲ ਛੋਟੇ ਤੋਂ ਛੋਟਾ ਵਰਕਰ ਰਿਸ਼ਵਤ ਦੇ ਮਾਮਲੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ । ਉਹਨਾਂ ਕਿਹਾ ਕਿ ਜੇਕਰ ਸਰਕਾਰ ਵਾਕਿਆ ਹੀ ਇਮਾਨਦਾਰ ਹੈ ਤਾਂ ਹੁਣ ਤੱਕ ਸਰਦਾਰ ਬਿਕਰਮ ਸਿੰਘ ਮਜੀਠੀਆ ਵਲੋਂ ਇਹਨਾਂ ਦੇ ਮੰਤਰੀਆਂ ਦੀਆਂ ਜਿੰਨੀਆਂ ਅਸ਼ਲੀਲ ਆਡੀਓ ਗਵਰਨਰ ਸਾਹਿਬ ਨੂੰ ਪੇਸ਼ ਕੀਤੀਆਂ ਗਈਆਂ ਹਨ। ਕੀ ਸਰਕਾਰ ਉਹਨਾਂ ਤੇ ਬਣਦੀ ਕਾਰਵਾਈ ਕਰੇਗੀ ਜੇਕਰ ਸਰਕਾਰ ਉਹਨਾਂ ਤੇ ਬਣਦੀ ਕਾਰਵਾਈ ਨਹੀਂ ਕਰਦੀ ਤਾਂ ਇਸ ਤੋਂ ਸਾਫ ਸਾਬਤ ਹੁੰਦਾ ਹੈ ।ਕੀ ਸਰਦਾਰ ਬਿਕਰਮ ਸਿੰਘ । ਮਜੀਠੀਆ ਦੇ ਨਾਲ ਸਰਕਾਰ ਪੱਖ ਪਾਤ ਵਾਲਾ ਰਵਈਆ ਅਤੇ ਬਦਲਾ ਲਊ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ।
