ਮੁਕੇਰੀਆਂ ਨੇੜੇ ਪਿੰਡ ਕੋਟਲੀ ਖਾਸ ਵਿਖੇ ਡਾ.ਅਖਿਲ ਬੱਤਰਾ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ – ਜਤਿੰਦਰ ਸਿੰਘ ਮਾਨੂੰ

ਮੁਕੇਰੀਆਂ(ਬਿਊਰੋ ਰਿਪੋਰਟ)- ਮੁਕੇਰੀਆਂ ਨੇੜੇ ਪਿੰਡ ਕੋਟਲੀ ਖਾਸ ਗੁਰਦੁਆਰਾ ਅਟਿਆਲਾ ਸਾਹਿਬ ਵਿਖੇ ਅੱਖਾਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ। ਜਤਿੰਦਰ ਸਿੰਘ ਮਾਣੂ ਨੇ ਜਾਣਕਾਰੀ ਦਿੱਤੀ ਕਿ ਸਾਡੇ ਗੁਰਦੁਆਰੇ ਅਟਿਆਲਾ ਸਾਹਿਬ ਵਿਖੇ ਮੱਕੜ ਹਸਪਤਾਲ ਵੱਲੋਂ ਲਗਾਤਾਰ ਕੈਂਪ ਲੱਗ ਰਹੇ ਹਨ। ਪਿਛਲੇ ਦਿਨੀ ਵੀ ਗੋਡਿਆਂ ਅਤੇ ਹੋਰ ਸਰੀਰਕ ਬਿਮਾਰੀਆਂ ਦਾ ਕੈਂਪ ਲਗਾਇਆ ਗਿਆ ਸੀ। ਹੁਣ 5 ਅਕਤੂਬਰ ਨੂੰ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਕਾਰਜ ਕੀਤਾ ਗਿਆ। ਕੈਪ ਵਿੱਚ ਡਾਕਟਰ ਅਖਿਲ ਬਤਰਾ ਵਿਸ਼ੇਸ਼ ਤੌਰ ਤੇ ਆਪ ਸ਼ਿਰਕਤ ਕਰਦੇ ਹਨ ਅਤੇ ਮਰੀਜ਼ਾਂ ਦਾ ਬੜੇ ਪਿਆਰ ਸਤਿਕਾਰ ਨਾਲ ਚੈਕਅੱਪ ਕਰਦੇ ਹਨ। ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਖੁਦ ਸਾਰੇ ਕੈਂਪ ਦੀ ਨਿਗਰਾਨੀ ਕਰਦੇ ਹਨ। ਅੱਖਾਂ ਦੇ ਫਰੀ ਚੈੱਕਅਪ ਕੈਂਪ ਵਿੱਚ ਜਤਿੰਦਰ ਸਿੰਘ ਮਾਨੂੰ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਸੰਗਤਾਂ ਦੇ ਭਲੇ ਲਈ ਇਹ ਉਪਰਾਲੇ ਕੀਤੇ ਜਾਂਦੇ ਹਨ। ਜਤਿੰਦਰ ਸਿੰਘ ਮਾਨੂੰ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਕੈਂਪਾਂ ਦੀ ਸੇਵਾ ਨਿਭਾ ਰਹੇ ਹਨ। ਵਿਦੇਸ਼ ਜਾਣ ਤੋਂ ਬਾਅਦ ਵੀ ਕਮੇਟੀ ਦੇ ਸਹਿਯੋਗ ਨਾਲ ਅਤੇ ਹੋਰ ਐਨਆਰਆਈ ਵੀਰਾਂ ਦੀ ਮਦਦ ਨਾਲ ਕੁਝ ਨਾ ਕੁਝ ਉਪਰਾਲੇ ਕਰਦੇ ਰਹਿੰਦੇ ਹਨ। ਇਲਾਕੇ ਦੀਆਂ ਸੰਗਤਾਂ ਵੱਲੋਂ ਅਸੀਸਾਂ ਪ੍ਰਾਪਤ ਕਰਦੇ ਹਨ। ਹਸਪਤਾਲ ਵੱਲੋਂ ਵੀ ਇਹ ਬਚਨ ਦਿੱਤੇ ਗਏ ਹਨ ਕਿ ਅਸੀਂ ਕਮੇਟੀ ਦੇ ਸਹਿਯੋਗ ਨਾਲ ਇਹ ਉਪਰਾਲੇ ਕਰਦੇ ਰਹਾਂਗੇ।

Leave a Comment

Your email address will not be published. Required fields are marked *

Scroll to Top