ਜਲੰਧਰ:- ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਗਠਨ 07/05/2012 ਅਤੇ ਸੰਨ 2014 ਵਿੱਚ ਰਜਿਸਟਰਡ ਕੀਤੀ ਗਈ। ਐਸੋਸੀਏਸ਼ਨ 2014 ਵਿੱਚ ਰਜਿਸਟਰਡ ਹੋਣ ਤੋਂ ਬਾਅਦ ਇਸ ਦਾ ਨਾਮ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਰੱਖਿਆ ਗਿਆ। ਪੰਜਾਬ ਵਿੱਚ ਇਹ ਐਸੋਸੀਏਸ਼ਨ ਸਭ ਤੋਂ ਪਹਿਲੀ ਬਣਾਈ ਗਈ ਜੋ ਐਕਸਮੈਨਸ ਅਤੇ ਸ਼ਹੀਦਾਂ ਦੇ ਪਰਿਵਾਰਾਂ ਲਈ ਲਾਹੇਵੰਦ ਸਾਬਤ ਹੋਈ।

ਐਸੋਸੀਏਸ਼ਨ ਦੀਆਂ ਗਤੀਵਿਧੀਆਂ ਵਿੱਚ ਸਭ ਤੋਂ ਪਹਿਲਾਂ ਹਿੱਸਾ ਲੈਣ ਵਾਲੀ ਜੋ ਟੀਮ ਸਾਹਮਣੇ ਆਈ ਉਨ੍ਹਾਂ ਵਿੱਚੋਂ ਸੁਲਿੰਦਰ ਸਿੰਘ ਕੰਡੀ, ਡੀਐਸਪੀ ਗਿਆਨ ਸਿੰਘ, ਨਿਰਮਲ ਸਿੰਘ ਬੱਡੋਂ, ਜਸਵਿੰਦਰ ਸਿੰਘ ਕਾਲਰਾ, ਕੁਲਦੀਪ ਸਿੰਘ ਕਾਲਰਾ, ਦਲਬੀਰ ਸਿੰਘ ਢਿੱਲੋਂ, ਬਾਬਾ ਬਕਾਲਾ, ਸਤਪਾਲ ਸਿੰਘ ਡਰੋਲੀ, ਕੁਲਦੀਪ ਸਿੰਘ ਪਿੰਡ ਰਾਜੂ ਬੇਲਾ, ਡੀਐਸਪੀ ਜੋਗਾ ਸਿੰਘ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਅਤੇ ਐਸੋਸੀਏਸ਼ਨ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨਾ ਸ਼ੁਰੂ ਕੀਤਾ।

ਇਸ ਟੀਮ ਨੇ ਵੱਖ- ਵੱਖ ਪਿੰਡਾਂ ਵਿੱਚ ਜਾਕੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀਆਂ ਮੀਟਿੰਗਾਂ ਵਿੱਚ ਹੀ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਇੱਕ ਕਮੇਟੀ ਬਣਾਈ ਗਈ। ਜਿਸ ਵਿੱਚ ਪੰਜਾਬ ਦਾ ਚੇਅਰਮੈਨ ਐਕਸ ਆਈਜੀ ਅਮਰਜੀਤ ਸਿੰਘ ਸਿੱਧੂ ਨੂੰ ਬਣਾਇਆ ਗਿਆ। ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਸੁਲਿੰਦਰ ਸਿੰਘ ਕੰਡੀ ਨੂੰ ਦਿੱਤੀ ਗਈ। ਸੈਕਟਰੀ ਅਤੇ ਖਜਾਨਚੀ ਦੀ ਜ਼ਿੰਮੇਵਾਰੀ ਨਿਰਮਲ ਸਿੰਘ ਬੱਡੋਂ ਨੂੰ ਦਿੱਤੀ ਗਈ। ਬਲਵੀਰ ਸਿੰਘ ਨੂੰ ਕੈਸ਼ਬੁੱਕ ਦਾ ਕੰਮ ਦਿੱਤਾ ਗਿਆ। ਕੁਲਦੀਪ ਸਿੰਘ ਕਾਲਰਾ ਨੂੰ ਜਲੰਧਰ ਦੇ ਪ੍ਰਧਾਨ ਅਤੇ ਦਲਵੀਰ ਸਿੰਘ ਢਿੱਲੋਂ ਨੂੰ ਅੰਮਿ੍ਤਸਰ ਦਾ ਪ੍ਰਧਾਨ ਬਣਾਇਆ ਗਿਆ।