ਜਲੰਧਰ (ਬਿਊਰੋ ਰਿਪੋਰਟ) – ਸੀ.ਆਰ.ਪੀ.ਐਫ. ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਦੀ ਜੂਨ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਰੁੱਪ ਸੈਂਟਰ ਜਲੰਧਰ ਦੇ ਡੀ.ਆਈ.ਜੀ. ਸ਼੍ਰੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ 6 ਜੂਨ 2025 ਨੂੰ ਗਰੁੱਪ ਸੈਂਟਰ ਜਲੰਧਰ ਵਿਖੇ ਹੋਵੇਗੀ। ਮੀਟਿੰਗ ਦੀ ਸ਼ੁਰੂਆਤ ਪਹਿਲਾਂ ਦੀ ਤਰ੍ਹਾਂ ਸਵੇਰੇ 10 ਵਜੇ ਹੋਵੇਗੀ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਵੱਲੋਂ ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਹੈ ਕਿ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਆਪਣੇ ਫਾਰਮਾਂ ਦਾ ਕੰਮ ਜਲਦ ਪੂਰਾ ਕਰਵਾਓ। ਜਿਹਨਾਂ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਨੇ ਸੀ ਜੀ ਐਚ ਐਸ ਅਤੇ ਕੰਟੀਨ ਦੇ ਕਾਰਡ ਨਹੀਂ ਬਣਾਏ, ਉਹ ਆਪਣੇ ਕਾਰਡ ਜਲਦ ਤੋਂ ਜਲਦ ਅਪਲਾਈ ਕਰਨ। ਫਾਰਮ ਭਰਨ ਲਈ ਸਾਰੇ ਜਰੂਰੀ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਨਾਲ ਜਰੂਰ ਲੈਕੇ ਆਉਣ। ਫਾਰਮ ਭਰਵਾਉਣ ਲਈ ਨਾਲ ਪਾਸਪੋਸਟ ਸਾਈਜ ਫੋਟੋਆਂ ਆਪਣੀ ਅਤੇ ਆਪਣੀ ਪਤਨੀ ਦੀਆਂ ਜਰੂਰ ਲੈਕੇ ਆਉ। ਜਿਹੜੇ ਐਕਸਮੈਨ ਹੁਣ ਤੱਕ ਐਸੋਸੀਏਸ਼ਨ ਦੇ ਮੈਂਬਰ ਨਹੀਂ ਬਣੇ, ਉਹ ਵੀ ਆਪਣੀ ਮੈਂਬਰਸ਼ਿਪ ਕਰਵਾਉਣ ਤਾਂ ਜ਼ੋ ਸਰਕਾਰ ਵੱਲੋਂ ਆ ਰਹੀਆਂ ਸਹੂਲਤਾਂ ਦਾ ਪਤਾ ਲੱਗ ਸਕੇ।
