ਜਲੰਧਰ, 2 ਜੁਲਾਈ : ਜ਼ਿਲ੍ਹਾ ਮੈਨੇਜਰ, ਪੰਜਾਬ ਰਾਜ ਗੁਦਾਮ ਨਿਗਮ ਜਲੰਧਰ ਅਤੇ ਹੁਸ਼ਿਆਰਪੁਰ ਮਨਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਰਾਜ ਗੁਦਾਮ ਨਿਗਮ, ਚੰਡੀਗੜ੍ਹ ਵੱਲੋਂ ਸਰਕਾਰੀ ਅਨਾਜ ਦੇ ਭੰਡਾਰਨ ਲਈ ਲੋੜੀਂਦੇ ਗੋਦਾਮਾਂ ਲਈ 7.30 ਲੱਖ ਐਮ.ਟੀ. ਦੀ ਗੋਦਾਮ ਸਮਰੱਥਾ ਲਈ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਜਲੰਧਰ ਲਈ (ਸ਼ਾਹਕੋਟ ਅਤੇ ਨੂਰਮਹਿਲ) ਵਿਖੇ 1,20,000 ਐਮ.ਟੀ ਗੋਦਾਮ ਸਮਰੱਥਾ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਲਈ ਗੜ੍ਹਸ਼ੰਕਰ ਅਤੇ ਮੁਕੇਰੀਆਂ ਵਿਖੇ 90,000 ਐਮ.ਟੀ ਗੋਦਾਮ ਸਮਰਥਾ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੇਰਵਾ http://GeM.gov.in ֹ’ਤੇ ਉਪਲੱਬਧ ਹੈ ਅਤੇ ਵਧੇਰੇ ਜਾਣਕਾਰੀ ਲਈ https://bidplus.gem.gov.in/all-bids ’ਤੇ ਕਲਿੱਕ ਕਰਕੇ ਜਿਸ ਸਥਾਨ ਲਈ ਬਿਨੈ ਕੀਤਾ ਜਾ ਰਿਹਾ ਹੈ, ਉਸ ਦੇ ਲਈ ਜੈਮ ਬਿੱਡ ਆਈ.ਡੀ. (GeM Bid ID) ਦਰਜ ਕਰੋ। ਇਸ ਸਬੰਧੀ ਆਖਰੀ ਮਿਤੀ 04.07.2025 ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਈ-ਟੈਂਡਰ ਨੋਟਿਸ ਸਬੰਧੀ ਕਿਸੇ ਵੀ ਸੋਧ/ਸੂਚਨਾ ਨੂੰ ਜੈਮ (GeM) ਪੋਰਟਲ ਅਤੇ ਵਿਭਾਗ ਦੀ ਵੈੱਬਸਾਈਟ http://PSWC.in ‘ਤੇ ਪ੍ਰਕਾਸ਼ਿਤ ਕੀਤਾ ਜਾਵੇਗਾ।
