ਨਿਰਮਲ ਸਿੰਘ ਵੱਲੋਂ ਥਾਣਾ ਹਜਾ ਦੇ ਏਰੀਆ ਵਿੱਚ ਨਸ਼ੀਲੀਆਂ ਵਸਤੂਆਂ ਦੀ ਸਮਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ, 05/03/2024 ਨੂੰ ASI ਗੁਰਬਚਨ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਹਾਜੀਪੁਰ ਰੋਡ ਹਰਿਆਣਾ ਮੌਜੂਦ ਸੀ, ਤਾਂ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਅਤੇ ਮੋਟਰਸਾਈਕਲ ਦੇ ਪਿੱਛੇ ਇੱਕ ਔਰਤ ਬੈਠੀ ਆਉਂਦੇ ਦਿਖਾਈ ਦਿੱਤੇ ਹਨ, ਅਤੇ ਇਹਨਾਂ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਮਨਦੀਪ ਰਾਮ ਪੁੱਤਰ ਰਾਮ ਲੁਭਾਇਆ ਵਾਸੀ ਚੌਟਾਲਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਔਰਤ ਨੇ ਆਪਣਾ ਨਾਮ ਕਿਰਨਦੀਪ ਕੌਰ ਉਰਫ ਪੂਜਾ ਪਤਨੀ ਅਜੇ ਕੁਮਾਰ ਚੌਟਾਲਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ, ਅਤੇ ਇਹਨਾਂ ਦੀ ਤਲਾਸ਼ੀ ਕਰਨ ਦੌਰਾਨ ਇਹਨਾਂ ਪਾਸੋ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਮੁਕਦਮਾ ਨੰਬਰ 18 ਮਿਤੀ 05- 03- 2024 ਅ/ਧ 21- 61 -85 NDPS act ਥਾਣਾ ਹਰਿਆਣਾ ਦਰਜ ਰਜਿਸਟਰ ਕੀਤਾ ਗਿਆ। ਜਿਨਾਂ ਦੇ ਖਿਲਾਫ ਪਹਿਲਾ ਵੀ ਨਸ਼ਾ ਵੇਚਣ ਸਬੰਧੀ ਵੱਖ ਵੱਖ ਥਾਣਿਆਂ ਵਿੱਚ ਮੁੱਕਦਾਮੇ ਦਰਜ ਹਨ ।ਇਨਾਂ ਦੋਨਾ ਦੋਸ਼ੀਆਂ ਨੂੰ ਮਿਤੀ 06- 03- 2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 01 ਇਨ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ
ਬਾ੍ਮਦਗੀ:-1.20 ਗ੍ਰਾਮ ਹੈਰੋਇਨ
2. ਇੱਕ ਮੋਟਰਸਾਈਕਲ ਨੰਬਰ PB07-BT-5496

















































