ਆਟੋ ਚਾਲਕ ਨੇ ਤੇਜ਼ ਰਫਤਾਰ ਵਿੱਚ ਤਿੰਨ ਬੱਚਿਆਂ ਨੂੰ ਮਾਰੀ ਟੱਕਰ, ਇਕ ਦੀ ਮੌਤ ਅਤੇ ਦੋ ਜ਼ਖਮੀ

ਲੁਧਿਆਣਾ: ਸੁਆ ਰੋਡ ‘ਤੇ ਪਿਤਾ ਨਾਲ ਜਾ ਰਹੇ 3 ਬੱਚਿਆਂ ਨੂੰ ਤੇਜ਼ ਰਫ਼ਤਾਰ ਨਾਲ ਜਾ ਰਹੇ ,ਆਟੋ ਚਾਲਕ ਨੇ ਪਿੱਛਿਓਂ ਟੱਕਰ ਮਾਰ ਕੇ ਦਰੜ ਕਰ ਦਿੱਤਾ। ਗੰਭੀਰ ਰੂਪ ‘ਚ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਵਿਚੋਂ ਇਕ ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦਿਆਂ, ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸੱਤਿਅਮ ਵਜੋਂ ਹੋਈ ਹੈ ਜੋ ਸਿਰਫ਼ 11 ਸਾਲ ਦਾ ਸੀ।ਜਿਸ ਕਾਰਨ ਤਿੰਨੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਸਨ। ਬੱਚੇ ਦੇ ਪਿਤਾ ਵਿਸ਼ਨੂੰ ਕੁਮਾਰ ਠਾਕੁਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਫੈਕਟਰੀ ਵੱਲ ਜਾ ਰਿਹਾ ਸੀ।1 ਬੱਚੇ ਦੀ ਮੌਤ ਹੋ ਗਈ ਤੇ 2 ਬੱਚਿਆਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।
ਆਟੋ ਚਾਲਕ ਸ਼ੈਲੇਂਦਰ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਬੱਚੇ ਦੇ ਪਿਤਾ ਵਿਸ਼ਨੂੰ ਕੁਮਾਰ ਠਾਕੁਰ ਦੇ ਬਿਆਨਾਂ ‘ਤੇ ਆਟੋ ਚਾਲਕ ਸ਼ੈਲੇਂਦਰ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Comment

Your email address will not be published. Required fields are marked *

Scroll to Top