ਮੀਨਾ ਪਰਮਾਰ ਫਾਉਂਡੇਸ਼ਨ ਨੇ ਦੋ ਵਿਕਲਾਂਗ ਵੀਰਾਂ ਨੂੰ ਦਿੱਤੀ ਨਵੀਂ ਜ਼ਿੰਦਗੀ ( ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ)

ਜਲੰਧਰ (ਪਰਮਜੀਤ ਸਾਬੀ) – ਸਮਾਜ ਵਿਚ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਰਿਵਾਰਾਂ ਨੂੰ ਖੁਸ਼ਹਾਲ ਜੀਵਨ ਬਿਤਾਉਣ ਲਈ ਐਨ ਆਰ ਆਈ ਵੀਰਾਂ ਭੈਣਾਂ ਦੇ ਵੱਡੇ ਯੋਗਦਾਨ ਨਾਲ਼ ਕੰਮ ਕਰ ਰਹੀ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ
ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਇਹਨਾਂ ਗੱਲਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਰਜਿ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਨੇ
ਮੀਨਾ ਪਰਮਾਰ ਫਾਉਂਡੇਸ਼ਨ ਯੂ ਕੇ ਦੇ ਸਰਪ੍ਰਸਤ ਸਰਦਾਰ ਦਲਵਿੰਦਰ ਸਿੰਘ ਜੀ ਪਰਮਾਰ ਸਾਬ ਵੱਲੋਂ ਆਪਣੀ ਸਵਰਗਵਾਸੀ ਬੇਟੀ ਮੀਨਾ ਪਰਮਾਰ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਨਿਰੰਤਰ ਲੋਕ ਭਲਾਈ ਕਾਰਜਾਂ ਵਿੱਚ ਵਾਧਾ ਕਰਦਿਆਂ ਦੋ ਜਨਮ ਤੋਂ ਹੀ ਦਿਵਆਗ ਵਿਆਕਤੀਆਂ ਨੂੰ ਨਵੇਂ ਟਰਾਈਸਾਈਕਲ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਜ਼ਰੀਏ ਭੇਟ ਕਰਦੇ ਹੋਏ
ਦੋਵਾਂ ਵਿਕਲਾਂਗ ਵੀਰਾਂ ਨੂੰ ਚੱਲਣ ਫਿਰਨ ਲਈ ਆਸਾਨ ਬਣਾਉਣ ਦਾ ਉੱਤਮ ਕਾਰਜ ਕੀਤਾ ਜਿਸ ਦੀ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ, ਪਿੰਡ ਜ਼ਬਰਦੀਵਾਲ ਤੋਂ ਸਾਬਕਾ ਸਰਪੰਚ ਸ੍ਰੀਮਤੀ ਦਲਵਿੰਦਰ ਕੋਰ, ਯੁਵਾ ਸਰਪੰਚ ਸੁੱਖੀ ਦਾਊਦਪੁਰੀਆ ਅਤੇ ਟੀਮ ਮੈਂਬਰ ਟੋਨੀ ਕੰਦੋਲਾ ਅਤੇ ਲੋੜਵੰਦ ਪਰਿਵਾਰਾਂ ਵੱਲੋਂ ਵੀ ਦਲਵਿੰਦਰ ਸਿੰਘ ਜੀ ਪਰਮਾਰ ਸਰਪ੍ਰਸਤ ਮੀਨਾ ਪਰਮਾਰ ਫਾਉਂਡੇਸ਼ਨ ਯੂ ਕੇ ਜੀਆਂ ਦੇ ਇਸ ਲੋਕ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ
ਇਹ ਟਰਾਈਸਾਈਕਲ ਇੱਕ ਪਿੰਡ ਜ਼ਬਰਦੀਵਾਲ ਅਤੇ ਦੂਸਰਾ ਪਿੰਡ ਫੱਤੋਵਾਲ ਨਜ਼ਦੀਕ ਬੁੱਲ੍ਹੋਵਾਲ ਵਿੱਖੇ
ਦੋ ਵੱਖ ਵੱਖ ਵਿਕਲਾਂਗ ਵਿਆਕਤੀਆਂ ਨੂੰ ਭੇਟ ਕੀਤੇ ਗਏ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top